ਜਨਵਰੀ ਤੋਂ ਟਾਟਾ ਦੇ ਵਾਹਨ ਤੇ BMW ਕਾਰਾਂ ਖ਼ਰੀਦਣਾ ਹੋ ਜਾਏਗਾ ਮਹਿੰਗਾ

12/22/2020 1:26:21 PM

ਨਵੀਂ ਦਿੱਲੀ- ਜਨਵਰੀ ਤੋਂ ਟਾਟਾ ਮੋਟਰਜ਼ ਅਤੇ ਬੀ. ਐੱਮ. ਡਬਲਿਊ. ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਜਾ ਰਹੇ ਹਨ। ਟਾਟਾ ਮੋਟਰਜ਼ ਵਪਾਰਕ ਵਾਹਨਾਂ ਦੀ ਕੀਮਤ ਵਿਚ ਵਾਧਾ ਕਰ ਦੇਵੇਗੀ। ਕੰਪਨੀ ਨੇ ਕਿਹਾ ਕਿ ਹਲਕੇ ਵਪਾਰਕ ਵਾਹਨਾਂ ਤੋਂ ਲੈ ਕੇ ਭਾਰੀ ਵਪਾਰਕ ਵਾਹਨਾਂ ਅਤੇ ਬੱਸਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਜਾਵੇਗਾ। 

ਟਾਟਾ ਮੋਟਰਜ਼ ਨੇ ਕਿਹਾ ਹੁਣ ਤੱਕ ਵਧੀ ਹੋਈ ਲਾਗਤ ਨੂੰ ਉਹ ਖ਼ੁਦ ਉਠਾ ਰਹੀ ਸੀ ਪਰ ਲਗਾਤਾਰ ਇਨਪੁਟ ਖ਼ਰਚ ਅਤੇ ਕਮੋਡਿਟੀ ਕੀਮਤਾਂ ਵਧਣ ਕਾਰਨ ਉਸ ਨੂੰ ਇਸ ਦਾ ਕੁਝ ਭਾਰ ਹੁਣ ਗਾਹਕਾਂ 'ਤੇ ਪਾਉਣਾ ਪੈ ਰਿਹਾ ਹੈ। ਟਾਟਾ ਮੋਟਰਜ਼ ਨੇ ਹਾਲਾਂਕਿ, ਇਹ ਜਾਣਕਾਰੀ ਨਹੀਂ ਦਿੱਤੀ ਕਿ ਕੀਮਤਾਂ ਵਿਚ ਕਿੰਨਾ ਵਾਧਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸਰਕਾਰ ਨੇ ਕੋਵਿਡ-19 ਵਿਚਕਾਰ ਪੈਨਸ਼ਨਰਾਂ ਨੂੰ ਦਿੱਤੀ ਇਹ ਵੱਡੀ ਰਾਹਤ

ਉੱਥੇ ਹੀ, ਇਸ ਵਿਚਕਾਰ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਬੀ. ਐੱਮ. ਡਬਲਿਊ. ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਤੋਂ ਭਾਰਤ ਵਿਚ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ 2 ਫ਼ੀਸਦੀ ਤੱਕ ਦਾ ਵਾਧਾ ਕਰੇਗੀ। ਬੀ.ਐੱਮ. ਡਬਲਿਊ. ਗਰੁੱਪ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਵਾਹਨ ਨਿਰਮਾਤਾ 4 ਜਨਵਰੀ, 2021 ਤੋਂ ਸਾਰੇ BMW ਅਤੇ MINI ਮਾਡਲਾਂ ਲਈ ਸੋਧੀਆਂ ਕੀਮਤਾਂ ਨੂੰ ਲਾਗੂ ਕਰੇਗਾ। ਬੀ. ਐੱਮ. ਡਬਲਿਊ. ਦੀ ਮੁਕਾਬਲੇਬਾਜ਼ ਕੰਪਨੀ ਔਡੀ ਪਹਿਲਾਂ ਹੀ 1 ਜਨਵਰੀ ਤੋਂ 2 ਫ਼ੀਸਦੀ ਤੱਕ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀ ਹੈ।

ਇਹ ਵੀ ਪੜ੍ਹੋ- ਮਹਿੰਗੀ ਹੋ ਜਾਏਗੀ ਅਮੇਜ਼ ਤੋਂ ਲੈ ਕੇ CR-V, ਜਨਵਰੀ ਤੋਂ ਕੀਮਤਾਂ ਵਧਾਏਗੀ ਹੌਂਡਾ

ਇਸ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਇੰਡੀਆ, ਰੇਨੋ ਇੰਡੀਆ, ਹੌਂਡਾ ਕਾਰਸ, ਮਹਿੰਦਰਾ ਐਂਡ ਮਹਿੰਦਰਾ ਅਤੇ ਫੋਰਡ ਇੰਡੀਆ ਵਰਗੇ ਬਾਜ਼ਾਰ ਦੇ ਵੱਡੇ ਖਿਡਾਰੀਆਂ ਨੇ ਵੀ ਅਗਲੇ ਮਹੀਨੇ ਤੋਂ ਕੀਮਤਾਂ ਵਧਾਉਣ ਦੀ ਯੋਜਨਾ ਬਣਾਈ ਹੈ। ਦੋਪਹੀਆ ਵਾਹਨ ਖੇਤਰੀ ਦੀ ਪ੍ਰਮੁੱਖ ਹੀਰੋ ਮੋਟੋ ਕਾਰਪ ਨੇ ਵੀ ਐਲਾਨ ਕੀਤਾ ਹੈ ਕਿ ਉਹ 1 ਜਨਵਰੀ, 2021 ਤੋਂ ਆਪਣੇ ਵਾਹਨਾਂ ਦੀ ਕੀਮਤ 1,500 ਰੁਪਏ ਤੱਕ ਵਧਾਏਗੀ।

ਕੰਪਨੀਆਂ ਵੱਲੋਂ ਕੀਮਤਾਂ ਵਧਾਏ ਜਾਣ ਨੂੰ ਲੈ ਕੇ ਕੀ ਹੈ ਤੁਹਾਡਾ ਕਹਿਣਾ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News