ਬਾਇਓਕਾਨ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 7 ਫੀਸਦੀ ਘਟਿਆ

01/24/2020 11:27:19 AM

ਨਵੀਂ ਦਿੱਲੀ—ਬਾਇਓਤਕਨਾਲੋਜੀ ਕੰਪਨੀ ਬਾਇਓਕਾਨ ਦਾ ਏਕੀਕ੍ਰਿਤ ਸ਼ੁੱਧ ਲਾਭ ਦਸੰਬਰ 2019 ਨੂੰ ਖਤਮ ਤਿਮਾਹੀ 'ਚ 6.62 ਫੀਸਦੀ ਘੱਟ ਕੇ 202.8 ਕਰੋੜ ਰੁਪਏ ਰਹਿ ਗਿਆ। ਖੋਜ ਅਤੇ ਵਿਕਾਸ ਖਰਚ ਵਧਾਉਣ ਅਤੇ ਕੁਝ ਚੀਜ਼ਾਂ 'ਤੇ ਟੈਕਸ ਪ੍ਰਭਾਵ ਨਾਲ ਕੰਪਨੀ ਦਾ ਲਾਭ ਘਟਿਆ ਹੈ। ਬਾਇਓਕਾਨ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਕੰਪਨੀ ਨੂੰ 217.2 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਹਾਲਾਂਕਿ ਕੰਪਨੀ ਦੀ ਏਕੀਕ੍ਰਿਤ ਆਮਦਨ 2019-20 ਦੀ ਤੀਜੀ ਤਿਮਾਹੀ 'ਚ ਵਧ ਕੇ 1,748.1 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 1,540.8 ਕਰੋੜ ਰੁਪਏ ਸੀ। ਕੰਪਨੀ ਦਾ ਖਰਚ ਵੀ ਪਿਛਲੀ ਤਿਮਾਹੀ 'ਚ ਵਧ ਕੇ 1,465.6 ਕਰੋੜ ਰੁਪਏ ਹੋ ਗਿਆ ਜੋ ਇਕ ਸਾਲ ਪਹਿਲਾਂ 2018-19 ਦੀ ਅਕਤੂਬਰ-ਦਸੰਬਰ ਤਿਮਾਹੀ 'ਚ 1,295.4 ਕਰੋੜ ਰੁਪਏ ਰਿਹਾ ਸੀ। ਬਾਇਓਕਾਨ ਦੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਕਿਰਨ ਮਜ਼ੂਮਦਾਰ ਸ਼ਾ ਨੇ ਕਿਹਾ ਕਿ ਤੀਜੀ ਤਿਮਾਹੀ 'ਚ ਕੰਪਨੀ ਨੇ 14 ਫੀਸਦੀ ਦਾ ਮਜ਼ਬੂਤ ਰਾਜਸਵ ਵਾਧਾ ਹਾਸਲ ਕੀਤਾ ਹੈ। ਇਸ 'ਚ ਕੰਪਨੀ ਦੀਆਂ ਖੋਜ ਸੇਵਾਵਾਂ ਅਤੇ ਕੁਝ ਹੋਰ ਸੇਵਾਵਾਂ ਦਾ ਮੁੱਖ ਯੋਗਦਾਨ ਰਿਹਾ।


Aarti dhillon

Content Editor

Related News