ਜਿਨਪਿੰਗ ਦੀ ਸਖ਼ਤੀ ਦਾ ਨਤੀਜਾ, ਚੀਨ ''ਚ ਘੱਟ ਗਏ ਅਰਬਪਤੀ
Saturday, Mar 25, 2023 - 04:08 PM (IST)
ਨਵੀਂ ਦਿੱਲੀ- ਦੁਨੀਆ 'ਚ ਸਭ ਤੋਂ ਜ਼ਿਆਦਾ ਅਰਬਪਤੀ ਚੀਨ 'ਚ ਹਨ। 16 ਜਨਵਰੀ 2023 ਤੱਕ ਚੀਨ ਅਰਬਪਤੀਆਂ ਦੀ ਕੁੱਲ ਗਿਣਤੀ 969 ਸੀ ਜਦਕਿ ਅਮਰੀਕੀ 'ਚ ਸਿਰਫ਼ 691 ਅਰਬਪਤੀ ਸੀ ਪਰ ਪਿਛਲੇ ਸਾਲ 400 ਤੋਂ ਜ਼ਿਆਦਾ ਲੋਕਾਂ ਨੇ ਆਪਣੇ ਅਰਬਪਤੀ ਦਾ ਦਰਜਾ ਖੋਹ ਦਿੱਤਾ ਅਤੇ ਇਸ 'ਚੋਂ ਜ਼ਿਆਦਾਤਰ ਚੀਨ 'ਚੋਂ ਸਨ। ਗਲੋਬਲ ਮੌਦਰਿਕ ਤੰਗੀ, ਕੋਰੋਨਾ ਮਹਾਮਾਰੀ ਅਤੇ ਪ੍ਰਮੁੱਖ ਤਕਨੀਕੀ ਕੰਪਨੀਆਂ 'ਤੇ ਚੀਨ ਸਰਕਾਰ ਦੀ ਸਖ਼ਤੀ ਨੇ ਚੋਟੀ ਦੇ ਅਮੀਰਾਂ ਨੂੰ ਸੱਟ ਪਹੁੰਚਾਈ ਹੈ। ਚੀਨ 'ਚ 229 ਅਰਬਪਤੀ ਹੇਠਾਂ ਡਿੱਗੇ ਹੁਨੂਰ ਗਲੋਬਲ ਰਿਚ ਲਿਸਟ 2023 ਤੋਂ ਕੁੱਲ 445 ਅਰਬਪਤੀ ਬਾਹਰ ਹੋ ਗਏ ਹਨ ਜਿਨ੍ਹਾਂ 'ਚੋਂ ਚੀਨ ਦੇ 229 ਅਰਬਪਤੀ ਹਨ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਇਸ ਲਿਸਟ 'ਚ ਅਜਿਹੇ ਅਮੀਰ ਹਨ ਜਿਨ੍ਹਾਂ ਦੀ ਨੈੱਟਵਰਥ ਘੱਟੋ-ਘੱਟ ਇਕ ਅਰਬ ਡਾਲਰ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਨੇ ਵੀ ਇਸ ਮਿਆਦ ਦੌਰਾਨ ਸੂਚੀ 'ਚ 69 ਨਵੇਂ ਅਰਬਪਤੀਆਂ ਨੂੰ ਜੋੜਿਆ। ਹੁਰੂਨ ਰਿਪੋਰਟ ਦੇ ਸੰਸਥਾਪਕ ਅਤੇ ਪ੍ਰਧਾਨ ਰੂਪਰਟ ਹੂਗਵਰਫ਼ ਨੇ ਕਿਹਾ ਕਿ ਦੁਨੀਆ 'ਚ ਅਰਬਪਤੀਆਂ ਦੀ ਗਿਣਤੀ 'ਚ 8 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਉਨ੍ਹਾਂ ਦੀ ਕੁੱਲ ਜਾਇਦਾਦ 'ਚ 10 ਫ਼ੀਸਦੀ ਦੀ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਕੁੱਲ 3,112 ਲੋਕਾਂ ਦੇ ਨਾਲ ਲਿਸਟ 'ਚ ਸਨ ਜਦਕਿ ਉਸ ਤੋਂ ਪਹਿਲਾਂ 3,381 ਦੀ ਸੂਚੀ ਸੀ।
ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਲਗਜ਼ਰੀ ਬ੍ਰਾਂਡ ਦੇ ਮਾਲਕ
ਲਿਸਟ ਅਨੁਸਾਰ ਲਗਜ਼ਰੀ ਬ੍ਰਾਂਡਾਂ ਦੇ ਲਈ ਇਕ ਚੰਗਾ ਸਾਲ ਰਿਹਾ। ਐੱਲ.ਵੀ.ਐੱਮ.ਐੱਚ. ਦੇ ਮੁੱਖ ਬਰਨਾਰਡ ਅਰਨਾਲਟ ਸੂਚੀ ਦੇ ਟੌਪ 'ਤੇ ਅਤੇ ਹਰਮੀਸ ਦੇ ਬਰਟ੍ਰੇਂਡ ਪਿਊਚ ਅਤੇ ਪਰਿਵਾਰ ਤੀਜੇ ਸਥਾਨ 'ਤੇ ਰਹੇ। ਸੂਚੀ ਤੋਂ ਬਾਹਰ ਹੋਣ ਵਾਲੇ ਮੁੱਖ ਨਾਂਮਾਂ 'ਚੋਂ ਸੈਮ ਬੈਂਕਮੈਨ-ਫ੍ਰਾਈਡ ਸ਼ਾਮਲ ਹਨ ਜਿਨ੍ਹਾਂ ਨੇ ਕ੍ਰਿਪਟੋ ਐਕਸਚੇਂਜ ਐੱਫ.ਟੀ.ਐਕਸ ਦੇ ਪਤਨ ਦੇ ਬਾਅਦ ਆਪਣਾ $21 ਬਿਲੀਅਨ ਡਾਲਰ ਸਾਮਰਾਜ ਖੋਹ ਦਿੱਤਾ।
ਇਹ ਵੀ ਪੜ੍ਹੋ-ਕਿਵੇਂ ਸ਼ੁਰੂ ਹੋਇਆ ਕੈਡਬਰੀ ਚਾਕਲੇਟ ਦਾ ਸਫ਼ਰ, ਜਾਣੋ ਇਸ ਦੀ ਸਫ਼ਲਤਾ ਦੀ ਕਹਾਣੀ
ਚੀਨ 'ਚ, ਚੀਨ ਦੇ ਈ-ਕਾਮਰਸ ਦੀ ਦਿੱਗਜ ਕੰਪਨੀ ਅਲੀਬਾਬਾ ਗਰੁੱਪ ਹੋਲਡਿੰਗ ਦੇ ਸੰਸਥਾਪਕ ਜੈਕ ਮਾ ਇਕ ਸਾਲ ਪਹਿਲਾਂ ਦੇ 34ਵੇਂ ਸਥਾਨ ਤੋਂ ਡਿੱਗ ਕੇ 52ਵੇਂ ਸਥਾਨ 'ਤੇ ਆ ਗਏ ਜਿਸ ਦਾ ਮੁੱਖ ਕਾਰਨ ਚੀਨ ਦੇ ਤਕਨੀਕੀ ਖੇਤਰ 'ਤੇ ਰੈਗੂਲੇਟਰਾਂ ਦੀ ਸਖ਼ਤ ਕਾਰਵਾਈ ਰਹੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।