ਕੇਂਦਰੀ ਕੈਬਨਿਟ ਦੇ ਵੱਡੇ ਫੈਸਲੇ: ਰੇਲਵੇ ਕਰਮਚਾਰੀਆਂ ਨੂੰ ਬੋਨਸ, ਈ-ਸਿਗਰੇਟ 'ਤੇ ਬੈਨ

09/18/2019 4:25:05 PM

ਨਵੀਂ ਦਿੱਲੀ—ਨਰਿੰਦਰ ਮੋਦੀ ਸਰਕਾ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਇਲਾਵਾ ਕੇਂਦਰ ਸਰਕਾਰ ਨੇ ਈ-ਸਿਗਰੇਟ ਨੂੰ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਹੈ। ਮੋਦੀ ਕੈਬਨਿਟ ਨੇ ਅੱਜ ਕਈ ਮੁੱਖ ਫੈਸਲੇ ਲਏ ਹਨ। ਕੇਂਦਰ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇਸ ਵਾਰ ਰੇਲਵੇ ਦੇ 11 ਲੱਖ 52 ਹਜ਼ਾਰ ਕਰਮਚਾਰੀਆਂ ਨੂੰ 78 ਦਿਨ ਦਾ ਬੋਨਸ ਦਿੱਤਾ ਜਾਵੇਗਾ। ਇਸ 'ਤੇ ਰੇਲਵੇ ਨੂੰ 2024 ਕਰੋੜ ਰੁਪਏ ਦਾ ਖਰਚ ਆਵੇਗਾ। ਇਸ ਦੇ ਨਾਲ ਹੀ ਮੋਦੀ ਸਰਕਾਰ ਨੇ ਈ-ਸਿਗਰੇਟ ਕੱਪ 'ਤੇ ਬੈਨ ਲਗਾ ਦਿੱਤਾ ਹੈ। ਭਾਰਤ 'ਚ ਈ-ਸਿਗਰੇਟ ਨੂੰ ਬਣਾਉਣ ਅਤੇ ਵੇਚਣ 'ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ।
ਕੈਬਨਿਟ ਨੇ ਇਲੈਕਟ੍ਰਿਕ ਸਿਗਰੇਟ ਦੇ ਇੰਪੋਰਟ, ਪ੍ਰੋਡੈਕਸ਼ਨ ਅਤੇ ਵਿੱਕਰੀ 'ਤੇ ਪ੍ਰਤੀਬੰਧ ਲਗਾ ਦਿੱਤਾ ਹੈ। ਇਸ ਦੇ ਨਾਲ ਈ-ਸਿਗਰੇਟ ਦੇ ਪ੍ਰਮੋਸ਼ਨ 'ਤੇ ਵੀ ਰੋਕ ਲਗਾਈ ਗਈ ਹੈ। ਦੱਸ ਦੇਈਏ ਕਿ ਹਾਲ ਹੀ 'ਚ ਗਰੁੱਪ ਆਫ ਮਿਨਿਸਟਰਸ (ਜੀ.ਓ.ਐੱਮ.) ਵਲੋਂ Prohibition of E Cigerettes Ordinance2019 ਨੂੰ ਜਾਂਚਿਆ ਗਿਆ ਸੀ। ਗਰੁੱਪ ਆਫ ਮਿਨਿਸਟਰਸ (ਜੀ.ਓ.ਐੱਮ.) ਨੇ ਇਸ 'ਚ ਮਾਮੂਲੀ ਬਦਲਾਅ ਦਾ ਸੁਝਾਅ ਦਿੱਤਾ ਸੀ।

PunjabKesari

ਨਿਯਮ ਤੋੜਣ 'ਤੇ ਸਜ਼ਾ ਦਾ ਪ੍ਰਬੰਧ
ਇਸ ਆਰਡੀਨੈਂਸ 'ਚ ਹੈਲਥ ਮਿਨਿਸਟਰੀ ਨੇ ਪਹਿਲੀ ਵਾਰ ਨਿਯਮਾਂ ਦੇ ਉਲੰਘਣ 'ਤੇ ਇਕ ਸਾਲ ਤੱਕ ਦੀ ਜੇਲ ਅਤੇ 1 ਲੱਖ ਰੁਪਏ ਦੇ ਜ਼ੁਰਮਾਨੇ ਦਾ ਪ੍ਰਸਤਾਵ ਦਿੱਤਾ ਹੈ। ਉੱਧਰ ਇਕ ਤੋਂ ਜ਼ਿਆਦਾ ਵਾਰ ਨਿਯਮ ਤੋੜਣ 'ਤੇ ਮਿਨਿਸਟਰੀ ਨੇ 5 ਲੱਖ ਰੁਪਏ ਜ਼ੁਰਮਾਨਾ ਅਤੇ 3 ਸਾਲ ਤੱਕ ਜੇਲ ਦੀ ਸਿਫਾਰਿਸ਼ ਕੀਤੀ ਹੈ।
ਪਾਬੰਦੀ ਲਗਾਉਣੀ ਮੋਦੀ ਸਰਕਾਰ ਦੀ ਪਹਿਲ
ਈ-ਸਿਗਰੇਟ, ਹੀਟ-ਨਾਟ-ਬਰਨ ਸਮੋਕਿੰਗ ਡਿਵਾਈਸੇਸ, ਵੇਪ ਐਂਡ ਈ-ਨਿਕੋਟੀਨ ਫਲੇਵਰਡ ਹੁੱਕਾ ਵਰਗੇ ਵਿਕਲਪਿਕ ਸਿਗਰਟਨੋਸ਼ੀ ਉਪਕਰਣਾਂ 'ਤੇ ਪ੍ਰਤੀਬੰਧ ਲਗਾਉਣਾ ਆਪਣੇ ਦੂਜੇ ਕਾਰਜਕਾਲ 'ਚ ਮੋਦੀ ਸਰਕਾਰ ਦੇ ਪਹਿਲਾਂ 100 ਦਿਨਾਂ ਦੇ ਏਜੰਡੇ ਦੀ ਪਹਿਲ 'ਚੋਂ ਸੀ। ਜੇਕਰ ਸਰਕਾਰ ਇਕ ਆਰਡੀਨੈਂਸ ਲਿਆਉਂਦੀ ਹੈ ਤਾਂ ਇਸ ਨੂੰ ਸੰਸਦ ਦੇ ਅਗਲੇ ਸੈਸ਼ਨ 'ਚ ਇਕ ਬਿੱਲ ਦੇ ਨਾਲ ਪ੍ਰਤੀ ਸਥਾਪਿਤ ਕਰਨਾ ਹੋਵੇਗਾ। ਇਕ ਵਾਰ ਜਦੋਂ ਸੰਸਦ ਬਿੱਲ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਅਜਿਹੇ ਉਤਪਾਦਾਂ 'ਤੇ ਪ੍ਰਸਤਾਵਿਤ ਪ੍ਰਤੀਬੰਧ ਨੂੰ ਕਾਨੂੰਨੀ ਸਮਰਥਨ ਮਿਲ ਜਾਵੇਗਾ।

PunjabKesari
ਕੀ ਹੁੰਦੀ ਹੈ ਈ-ਸਿਗਰੇਟ?
ਈ-ਸਿਗਰੇਟ ਇਕ ਤਰ੍ਹਾਂ ਦੀ ਇਲੈਕਟ੍ਰਾਨਿਕ ਇਨਹੇਲਰ ਹੁੰਦਾ ਹੈ ਜਿਸ 'ਚ ਨਿਕੋਟੀਨ ਅਤੇ ਹੋਰ ਰਸਾਇਣਯੁਕਤ ਤਰਲ ਭਰਿਆ ਜਾਂਦਾ ਹੈ। ਇਹ ਇਨਹੇਲਰ ਬੈਟਰੀ ਦੀ ਊਰਜਾ ਨਾਲ ਇਸ ਲਿਕਵਿਡ ਨੂੰ ਭਾਫ 'ਚ ਬਦਲ ਦਿੰਦਾ ਹੈ ਜਿਸ ਨਾਲ ਪੀਣ ਵਾਲੇ ਨੂੰ ਸਿਗਰੇਟ ਪੀਣ ਵਰਗਾ ਅਹਿਸਾਸ ਹੁੰਦਾ ਹੈ। ਈ.ਐੱਨ.ਡੀ.ਐੱਸ. ਅਜਿਹੇ ਉਪਕਰਣਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਵਰਤੋਂ ਕਿਸੇ ਘੋਲ ਨੂੰ ਗਰਮ ਕਰਕੇ ਏਰੋਸੋਲ ਬਣਾਉਣ ਲਈ ਕੀਤੀ ਜਾਂਦੀ ਹੈ ਜਿਸ 'ਚ ਵੱਖ-ਵੱਖ ਸੁਆਦ ਵੀ ਹੁੰਦੇ ਹਨ ਪਰ ਈ-ਸਿਗਰੇਟ 'ਚ ਜਿਸ ਲਿਕਵਿਡ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਈ ਵਾਰ ਨਿਕੋਟੀਨ ਹੁੰਦਾ ਹੈ ਅਤੇ ਕਈ ਵਾਰ ਉਸ ਤੋਂ ਵੀ ਜ਼ਿਆਦਾ ਖਤਰਨਾਕ ਰਸਾਇਣ ਹੁੰਦੇ ਹਨ। ਇਸ ਤੋਂ ਇਲਾਵਾ ਕੁੱਝ ਬ੍ਰਾਂਡਸ ਈ-ਸਿਗਰੇਟ 'ਚ ਫਾਰਮਲਡੀਹਾਈਡ ਦੀ ਵਰਤੋਂ ਕਰਦੇ ਹਨ ਜੋ ਬਹੁਤ ਖਤਰਨਾਕ ਅਤੇ ਕੈਂਸਰਕਾਰੀ ਤੱਤ ਹਨ।

PunjabKesari
ਨਿਊਯਾਰਕ 'ਚ ਬੈਨ ਹੋਈ ਫਲੇਵਰਡ ਈ-ਸਿਗਰੇਟ
ਨਿਊਯਾਰਕ ਦੇ ਡੋਮੈਸਟਿਕ ਗਵਰਨਰ ਨੇ ਟੀਨੇਜਰਸ ਅਤੇ ਯੂਥ ਦੇ ਵਿਚਕਾਰ ਇਸ ਸਿਗਰੇਟ ਨਾਲ ਵੱਖ ਰਹੀ ਫੇਫੜਿਆਂ ਨਾਲ ਜੁੜੀਆਂ ਬੀਮਾਰੀਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਐਮਰਜੈਂਸੀ ਮੀਟਿੰਗ ਬੁਲਾਈ। ਇਸ ਦੇ ਬਾਅਦ ਈ-ਸਿਗਰੇਟ ਨੂੰ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਗਿਆ ਹੈ। ਯੂਨਾਈਟਿਡ ਸਟੇਟ 'ਚ ਮਿਸ਼ੀਗਨ ਦੇ ਬਾਅਦ ਨਿਊਯਾਰਕ ਸਿਟੀ ਦੂਜਾ ਅਜਿਹਾ ਸਟੇਟ ਬਣ ਚੁੱਕਾ ਹੈ ਜਿਥੇ ਫਲੇਵਰਡ ਈ-ਸਿਗਰੇਟ 'ਤੇ ਬੈਨ ਲਗਾਇਆ ਜਾ ਚੁੱਕਾ ਹੈ।


Aarti dhillon

Content Editor

Related News