BHEL ਨੇ ਕਰਨਾਟਕ ਪਾਵਰ ਕਾਰਪੋਰੇਸ਼ਨ ਵਿਰੁੱਧ ਦਾਇਰ ਕੀਤਾ ਕੇਸ, ਜਾਣੋ ਵਜ੍ਹਾ
Sunday, Mar 30, 2025 - 11:12 AM (IST)

ਨਵੀਂ ਦਿੱਲੀ (ਏਜੰਸੀ) : ਸਰਕਾਰੀ ਕੰਪਨੀ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (ਭੇਲ) ਨੇ ਕਰਨਾਟਕ ਪਾਵਰ ਕਾਰਪੋਰੇਸ਼ਨ ਲਿਮਟਿਡ (ਕੇ. ਪੀ. ਸੀ. ਐੱਲ.) ਖ਼ਿਲਾਫ਼ ਵਪਾਰਕ ਕੇਸ ਦਾਇਰ ਕੀਤਾ ਹੈ। ਇਹ ਮਾਮਲਾ ਭੇਲ ਦੀ 542.14 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਇਹ ਮਾਮਲਾ ਬੈਂਗਲੁਰੂ ਸਿਟੀ ਸਿਵਲ ਤੇ ਸੈਸ਼ਨ ਜੱਜ ਦੇ ਸਾਹਮਣੇ ਦਾਇਰ ਕੀਤਾ ਗਿਆ ਹੈ। ਇਹ ਕੇ. ਪੀ. ਸੀ. ਐੱਲ. ਵੱਲੋਂ ਬੇਲਾਰੀ ਥਰਮਲ ਪਾਵਰ ਸਟੇਸ਼ਨ ਦੇ ਇਕ ਯੂਨਿਟ ਲਈ ਇੰਜੀਨੀਅਰਿੰਗ, ਖਰੀਦ ਤੇ ਨਿਰਮਾਣ (ਈ. ਪੀ. ਸੀ.) ਕੰਟਰੈਕਟ ਦੇ ਤਹਿਤ ਬਕਾਏ ਦੇ ਭੁਗਤਾਨ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ATM ਤੋਂ ਨਕਦੀ ਕਢਵਾਉਣਾ ਹੋਵੇਗਾ ਮਹਿੰਗਾ, RBI ਨੇ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਹੋਵੇਗਾ ਵਾਧੂ ਚਾਰਜ
ਇਹ ਵੀ ਪੜ੍ਹੋ : Delhi Airport ਤੋਂ ਫਲਾਈਟ ਹੋਈ ਮਹਿੰਗੀ, ਯਾਤਰੀਆਂ ਨੂੰ ਕਰਨਾ ਪਵੇਗਾ 400% ਜ਼ਿਆਦਾ ਭੁਗਤਾਨ
ਭੇਲ ਕੇ. ਪੀ. ਸੀ. ਐੱਲ. ਲਈ ਲਾਗੂ ਕੀਤੇ ਗਏ ਪ੍ਰਾਜੈਕਟਾਂ ਦੇ ਬਕਾਏ ਦੀ ਵਸੂਲੀ ਦੀ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਐਕਸਚੇਂਜ ਫਾਈਲਿੰਗ ’ਚ ਕੋਈ ਹੋਰ ਵੇਰਵਾ ਨਹੀਂ ਦਿੱਤਾ ਗਿਆ ਹੈ। ਇਹ ਕਾਨੂੰਨੀ ਕਾਰਵਾਈ ਭੇਲ ਦੇ ਸਮੇਂ ਸਿਰ ਭੁਗਤਾਨਾਂ ਨੂੰ ਯਕੀਨੀ ਬਣਾਉਣ ਤੇ ਚੱਲ ਰਹੇ ਵਪਾਰਕ ਕਾਰਜਾਂ ਦੌਰਾਨ ਆਪਣੇ ਵਿੱਤੀ ਹਿੱਤਾਂ ਦੀ ਰੱਖਿਆ ਕਰਨ ਦੇ ਯਤਨਾਂ ਨੂੰ ਦਰਸਾਉਂਦੀ ਹੈ। ਭੇਲ ਅਤੇ ਕੇ. ਪੀ. ਸੀ. ਐੱਲ. ਨਿਵੇਸ਼ਕ ਦੋਵਾਂ ਦੇ ਹਿੱਸੇਦਾਰ ਇਸ ਮਾਮਲੇ ’ਚ ਹੋਰ ਵਿਕਾਸ ਦੀ ਨੇੜਿਓਂ ਨਿਗਰਾਨੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਟਾਇਲਟ ਵਾਟਰ ਤੋਂ ਸਾਲਾਨਾ 300 ਕਰੋੜ ਦੀ ਕਮਾਈ... ਨਿਤਿਨ ਗਡਕਰੀ ਨੇ ਦਿੱਤੀ ਵੱਡੀ ਜਾਣਕਾਰੀ
ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਝਟਕਾ੍ ! 1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਇਹ ਜ਼ਰੂਰੀ ਦਵਾਈਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8