BCCL ਨੇ CIL ਨੂੰ ਪਹਿਲੀ ਵਾਰ 44 ਕਰੋੜ ਰੁਪਏ ਦਾ ਦਿੱਤਾ ਡਿਵੀਡੈਂਡ
Monday, Aug 05, 2024 - 03:53 PM (IST)
ਕੋਲਕਾਤਾ (ਭਾਸ਼ਾ) - ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਦੀ ਸਹਾਇਕ ਕੰਪਨੀ ਭਾਰਤ ਕੋਕਿੰਗ ਕੋਲ ਲਿਮਟਿਡ (ਬੀ. ਸੀ. ਸੀ. ਐੱਲ.) ਨੇ ਆਪਣੀ ਮੂਲ ਕੰਪਨੀ ਨੂੰ ਪਹਿਲੀ ਵਾਰ 44.43 ਕਰੋੜ ਰੁਪਏ ਦਾ ਲਾਭ ਅੰਸ਼ (ਡਿਵੀਡੈਂਡ) ਦਿੱਤਾ।
ਬੀ. ਸੀ. ਸੀ. ਐੱਲ. ਨੇ ਆਪਣੇ ਸੰਚਿਤ ਘਾਟੇ ਨੂੰ ਖਤਮ ਕਰਨ ਅਤੇ ਵਿੱਤੀ ਸਾਲ 2023-24 ਲਈ 1,564 ਕਰੋਡ਼ ਰੁਪਏ ਦਾ ਸ਼ੁੱਧ ਲਾਭ ਦਰਜ ਕਰਨ ਤੋਂ ਬਾਅਦ ਇਹ ਉਪਲੱਬਧੀ ਹਾਸਲ ਕੀਤੀ ਹੈ। ਕੰਪਨੀ ਨੇ ਕੁਲ 13,216 ਕਰੋਡ਼ ਰੁਪਏ ਦਾ ਕਾਰੋਬਾਰ ਕੀਤਾ। ਬੀ. ਸੀ. ਸੀ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸਮੀਰਨ ਦੱਤਾ ਨੇ ਇਕ ਸਮਾਰੋਹ ’ਚ ਰਸਮੀ ਰੂਪ ਨਾਲ ਸੀ. ਆਈ. ਐੱਲ. ਦੇ ਚੇਅਰਮੈਨ ਪੀ. ਐੱਮ. ਪ੍ਰਸਾਦ ਨੂੰ ਲਾਭ ਅੰਸ਼ ਸਪੁਰਦ ਕੀਤਾ। ਬੀ. ਸੀ. ਸੀ. ਐੱਲ. ਦੀ 53ਵੀਂ ਸਾਲਾਨਾ ਆਮ ਬੈਠਕ ’ਚ 1 ਅਗਸਤ ਨੂੰ ਲਾਭ ਅੰਸ਼ ਭੁਗਤਾਨ ਨੂੰ ਮਨਜ਼ੂਰੀ ਦਿੱਤੀ ਗਈ ਸੀ।