ਬੈਂਕ ਜਾਣ ਦਾ ਝੰਜਟ ਖ਼ਤਮ, ਘਰ ਬੈਠੇ ਸਿਰਫ 5 ਮਿੰਟ 'ਚ ਇੰਝ ਖੋਲ੍ਹੋੋ ਬਚਤ ਖਾਤਾ

08/23/2020 2:16:52 AM

ਜਲੰਧਰ— ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਬੈਂਕ ਨਹੀਂ ਜਾਣਾ ਚਾਹੁੰਦੇ ਪਰ ਇਕ ਛੋਟਾ ਬਚਤ ਖਾਤਾ ਚਾਹੁੰਦੇ ਹੋ, ਜਿਸ ਜ਼ਰੀਏ ਤੁਸੀਂ ਘਰ ਦੇ ਜ਼ਰੂਰੀ ਬਿੱਲ ਭਰ ਸਕੋ ਤਾਂ ਇਸ ਲਈ ਤੁਸੀਂ ਨਿੱਜੀ ਬੈਂਕਾਂ ਤੋਂ ਲੈ ਕੇ ਸਰਕਾਰੀ ਬੈਂਕ 'ਚ ਘਰ ਬੈਠੇ ਇਕ ਖਾਤਾ ਖੋਲ੍ਹ ਸਕਦੇ ਹੋ।

ਇਸ ਤਰ੍ਹਾਂ ਦੀ ਹੀ ਇਕ ਸੁਵਿਧਾ ਸਰਕਾਰੀ ਖੇਤਰ ਦਾ ਬੜੌਦਾ ਬੈਂਕ ਦੇ ਰਿਹਾ ਹੈ। ਬੜੌਦਾ ਬੈਂਕ 'ਚ ਤੁਸੀਂ ਘਰ ਬੈਠੇ ਹੀ ਬਚਤ ਖਾਤਾ ਖੋਲ੍ਹ ਸਕਦੇ ਹੋ।
ਬੜੌਦਾ ਬੈਂਕ ਨੇ ਇੰਸਟਾ ਬਚਤ ਖਾਤਾ ਸੇਵਾ ਹਾਲ ਹੀ 'ਚ ਸ਼ੁਰੂ ਕੀਤੀ ਹੈ। ਇਹ ਖਾਤਾ ਖੋਲ੍ਹਣ ਲਈ ਤੁਸੀਂ ਬੈਂਕ ਦੀ ਵੈੱਬਸਾਈਟ 'ਤੇ ਜਾ ਸਕਦੇ ਹੋ, ਜਿੱਥੇ ਤੁਹਾਨੂੰ 'ਇੰਸਟਾ ਕਲਿੱਕ ਸੇਵਿੰਗ ਅਕਾਊਂਟ' 'ਤੇ ਕਲਿੱਕ ਕਰਨਾ ਹੋਵੇਗਾ। ਇਹ ਓਪਨ ਟੂ ਰੇਡੀ ਯੂਜ਼ ਅਕਾਊਂਟ ਹੈ, ਯਾਨੀ 5 ਮਿੰਟਾਂ 'ਚ ਖਾਤਾ ਖੁੱਲ੍ਹਣ ਦੇ ਨਾਲ ਹੀ ਤੁਸੀਂ ਇਸ ਨਾਲ ਲੈਣ-ਦੇਣ ਸ਼ੁਰੂ ਕਰ ਸਕਦੇ ਹੋ।
 

ਖਾਤਾ ਖੋਲ੍ਹਣ ਲਈ ਕੀ ਹੈ ਜ਼ਰੂਰੀ
- ਆਧਾਰ ਕਾਰਡ, ਜਿਸ ਨਾਲ ਤੁਹਾਡਾ ਮੋਬਾਇਲ ਨੰਬਰ ਵੀ ਰਜਿਸਰਟਡ ਹੋਵੇ।
- ਪੈਨ ਕਾਰਡ
- ਈ-ਮੇਲ ਆਈ. ਡੀ.
PunjabKesari

ਖਾਤਾ ਬਾਰੇ ਖ਼ਾਸ ਗੱਲਾਂ-
- ਇਹ 100 ਫੀਸਦੀ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਖੁੱਲ੍ਹਣ ਵਾਲਾ ਡਿਜੀਟਲ ਖਾਤਾ ਹੈ।
- ਬਰਾਂਚ ਚੁਣਨ ਦੀ ਆਜ਼ਾਦੀ ਹੈ।
- ਖਾਤਾ ਖੋਲ੍ਹਣ ਵੇਲੇ ਫਿਜੀਕਲ ਡੈਬਿਟ ਕਾਰਡ ਦੀ ਮੰਗ ਕਰ ਸਕਦੇ ਹੋ।
- ਸਭ ਤੋਂ ਵੱਡੀ ਗੱਲ ਇਹ ਜ਼ੀਰੋ ਬੈਲੰਸ ਖਾਤਾ ਹੈ, ਯਾਨੀ ਇਸ 'ਚ ਪੈਸੇ ਨਾ ਵੀ ਰੱਖਣ 'ਤੇ ਕੋਈ ਚਿੰਤਾ ਨਹੀਂ ਹੈ।
- ਬੜੌਦਾ ਬੈਂਕ ਇੰਸਟਾ ਬਚਤ ਖਾਤੇ ਨਾਲ ਤੁਸੀਂ ਮੋਬਾਇਲ, ਗੈਸ, ਬਿਜਲੀ, ਪਾਣੀ, ਡੀ. ਟੀ. ਐੱਚ. ਰੀਚਾਰਜ ਆਦਿ ਕਰ ਸਕਦੇ ਹੋ। ਫੰਡ ਵੀ ਟਰਾਂਸਫਰ ਕਰ ਸਕਦੇ ਹੋ।
- ਮੋਬਾਇਲ ਤੇ ਇੰਟਰਨੈੱਟ ਬੈਂਕਿੰਗ ਨਾਲ ਸ਼ਾਪਿੰਗ, ਮੂਵੀਜ਼, ਗ੍ਰੋਸਰੀਜ਼, ਟਰੈਵਲ ਟਿਕਟ ਬੁਕਿੰਗ ਲਈ ਆਨਲਾਈਨ ਭੁਗਤਾਨ ਕੀਤਾ ਜਾ ਸਕਦਾ ਹੈ।

PunjabKesari

ਇਹ ਖਾਤਾ ਖੋਲ੍ਹਣ ਲਈ ਇਕ ਸ਼ਰਤ ਇਹ ਹੈ ਕਿ ਤੁਸੀਂ ਪਹਿਲਾਂ ਕਦੇ ਆਧਾਰ ਨਾਲ 'ਵਨ ਟਾਈਮ ਪਾਸਵਰਡ (ਓ. ਟੀ. ਪੀ.)' ਜ਼ਰੀਏ ਕਿਸੇ ਹੋਰ ਬੈਂਕ ਨਾਲ ਖਾਤਾ ਨਾ ਖੋਲ੍ਹਿਆ ਹੋਵੇ। ਖਾਤੇ 'ਚ ਇਕ ਦਿਨ 'ਚ 1 ਲੱਖ ਰੁਪਏ ਤੋਂ ਵੱਧ ਬੈਲੰਸ ਨਹੀਂ ਹੋਣਾ ਚਾਹੀਦਾ ਅਤੇ ਇਕ ਵਿੱਤੀ ਸਾਲ 'ਚ ਕੁੱਲ ਮਿਲਾ ਕੇ 2 ਲੱਖ ਰੁਪਏ ਹੀ ਇਸ 'ਚ ਜਮ੍ਹਾ ਹੋ ਸਕਦੇ ਹਨ, ਨਾਲ ਹੀ ਜੇਕਰ ਤੁਸੀਂ ਕੋਈ ਵੱਡਾ ਲੈਣ-ਦੇਣ ਕਰਦੇ ਹੋ ਤਾਂ ਬੈਂਕ ਤੁਹਾਡੇ ਕੋਲੋਂ ਉਸ ਬਾਰੇ ਸਵਾਲ ਪੁੱਛ ਸਕਦਾ ਹੈ। ਇਸ ਤੋਂ ਇਲਾਵਾ 12 ਮਹੀਨਿਆਂ ਦੇ ਅੰਦਰ-ਅੰਦਰ ਆਪਣੀ ਬਰਾਂਚ 'ਚ ਜਾ ਕੇ ਕੇ. ਵਾਈ. ਸੀ. ਕਰਾਉਣੀ ਜ਼ਰੂਰੀ ਹੈ।


Sanjeev

Content Editor

Related News