ਦਿਵਾਲੀਆ ਘੋਸ਼ਿਤ ਹੋਵੇਗੀ ਇਹ ਟੈਲੀਕਾਮ ਕੰਪਨੀ!

Thursday, Mar 01, 2018 - 10:24 AM (IST)

ਦਿਵਾਲੀਆ ਘੋਸ਼ਿਤ ਹੋਵੇਗੀ ਇਹ ਟੈਲੀਕਾਮ ਕੰਪਨੀ!

ਨਵੀਂ ਦਿੱਲੀ—ਮੋਬਾਇਲ ਸੇਵਾ ਪ੍ਰਦਾਤਾ ਕੰਪਨੀ ਏਅਰਸੈੱਲ ਦਿਵਾਲੀਆ ਹੋਣ ਦੀ ਕਗਾਰ 'ਤੇ ਪਹੁੰਚ ਗਈ ਹੈ। ਟੈਲੀਕਾਮ ਕੰਪਨੀ ਏਅਰਸੈੱਲ ਨੇ ਆਪਣੀ ਯੂਨੀਟਸ ਦੇ ਨਾਲ ਮੁੰਬਈ ਦੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) 'ਚ ਖੁਦ ਨੂੰ ਬੈਂਕਰਪਟ (ਦਿਵਾਲੀਆ) ਐਲਾਨ ਕਰਨ ਲਈ ਅਰਜ਼ੀ ਦਿੱਤੀ ਹੈ। 
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਇਕ ਰਿਪੋਰਟ ਦਿੱਤੀ ਸੀ ਕਿ 15,500 ਕਰੋੜ ਰੁਪਏ ਦੇ ਕਰਜ਼ 'ਚ ਡੁੱਬੀ ਕੰਪਨੀ ਛੇਤੀ ਹੀ ਖੁਦ ਨੂੰ ਬੈਂਕਰਪਟ ਐਲਾਨ ਕਰਨ ਲਈ ਕਰਜ਼ 'ਚ ਡੁੱਬੀ ਰਹੀ ਹੈ। ਕੰਪਨੀ ਨੂੰ ਇਹ ਫੈਸਲਾ ਉਦੋਂ ਲੈਣਾ ਪਿਆ ਜਦੋਂ ਮਲੇਸ਼ੀਆ ਦੀ ਕੰਪਨੀ ਮੈਕਸਿਸ ਆਪਣੇ ਸ਼ੇਅਰਹੋਲਡਰਸ ਅਤੇ ਕਰਜ਼ਦਾਤਾਵਾਂ ਦੇ ਵਿਚਕਾਰ ਕੋਈ ਵੀ ਆਮ ਸਹਿਮਤੀ ਬਣਾਉਣ 'ਚ ਨਾਕਾਮਯਾਬ ਰਹੀ। 
ਜੇਕਰ ਨੈਸ਼ਨਲ ਕੰਪਨੀ ਲਾਅ ਟਰਾਈਬਿਊਨਲ ਏਅਰਸੈੱਲ ਦੀ ਦਿਵਾਲੀਆ ਐਲਾਨ ਕਰਨ ਦੀ ਅਪੀਲ 'ਤੇ ਵਿਚਾਰ ਕਰਦਾ ਹੈ ਤਾਂ ਉਹ ਇਕ ਇਨਸਾਲਵੈਂਸੀ ਰੈਜਿਲੂਸ਼ਨ ਪ੍ਰਾਫੈਸ਼ਨਲ ਨਿਯੁਕਤ ਕਰੇਗੀ ਜਿਸ ਨੂੰ 270 ਦਿਨਾਂ ਦੇ ਅੰਦਰ ਕੰਪਨੀ ਦੇ ਰੀਪੇਮੈਂਟ ਪਲਾਨ ਤਿਆਰ ਕਰਨਾ ਹੋਵੇਗਾ। ਜੇਕਰ ਰਜ਼ਿਲੂਸ਼ਨ ਪ੍ਰਾਫੈਸ਼ਨਲ ਟਰਾਈਬਿਊਨਲ ਨੂੰ ਰੀਪੇਮੈਂਟ ਪਲਾਨ ਦੇਣ 'ਚ ਜਾਂ ਉਸ 'ਤੇ ਸਹਿਮਤੀ ਬਣਾਉਣ 'ਚ ਨਾਕਾਮਯਾਬ ਰਹਿੰਦਾ ਹੈ ਤਾਂ ਕੰਪਨੀ ਨੂੰ ਬੈਂਕਰਪਟ ਐਲਾਨ ਕਰਦੇ ਇਸ ਦੇ ਲਿਕਿਵੀਡੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।  
ਵਰਣਨਯੋਗ ਹੈ ਕਿ ਹਾਲ ਹੀ 'ਚ ਕੰਪਨੀ ਨੇ 6 ਟੈਲੀਕਾਮ ਸਰਕਲਸ 'ਚ ਆਪਣੀਆਂ ਸੇਵਾਵਾਂ ਬੰਦ ਕੀਤੀਆਂ ਹਨ। ਸਤੰਬਰ 2016 'ਚ ਰਿਲਾਇੰਸ ਜਿਓ ਦੇ ਲਾਂਚ ਤੋਂ ਬਾਅਦ ਤੋਂ ਏਅਰਲੈੱਸ ਲਗਾਤਾਰ ਘਾਟੇ 'ਚ ਚੱਲ ਰਿਹਾ ਹੈ। ਕਈ ਸਰਕਲਸ 'ਚ ਕੰਪਨੀ ਦੀ ਸਰਵਿਸ ਬੰਦ ਹੋਣ ਦੇ ਕਾਰਨ ਸੈਂਕੜਾਂ ਲੋਕਾਂ ਦੇ ਰੋਜ਼ਗਾਰ 'ਤੇ ਸੰਕਟ ਡੂੰਘਾ ਪਿਆ ਹੈ। ਦਸੰਬਰ 2017 ਦੇ ਅੰਕੜਿਆਂ ਮੁਤਾਬਕ ਕੰਪਨੀ ਦੇਸ਼ ਦੀ ਛੇਵੀਂ ਸਭ ਤੋਂ ਵੱਡੀ ਮੋਬਾਇਲ ਸਰਵਿਸ ਆਪਰੇਟਰ ਹੈ ਅਤੇ ਇਸ ਦੇ ਲਗਭਗ 8.5 ਕਰੋੜ ਉਪਭੋਗਤਾ ਦੇਸ਼ ਭਰ 'ਚ ਹੈ।


Related News