ਬੈਂਕ ਡੁੱਬਾ ਤਾਂ ਵੀ 5 ਲੱਖ ਤੱਕ ਦੀ ਜਮ੍ਹਾ ਰਾਸ਼ੀ ''ਤੇ ਗਾਰੰਟੀ, ਨਹੀਂ ਦੇਣਾ ਹੋਵੇਗਾ ਕੋਈ ਪ੍ਰੀਮੀਅਮ

02/15/2020 5:00:51 PM

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ, ਐੱਸ.ਬੀ.ਆਈ. ਦੇ ਗਾਹਕਾਂ ਨੂੰ ਬੈਂਕ ਖਾਤੇ 'ਚ ਜਮ੍ਹਾ ਰਾਸ਼ੀ 'ਤੇ ਮਿਲਣ ਵਾਲੇ ਬੀਮਾ ਲਾਭ ਦਾ ਦਾਇਰਾ ਵਧਾਉਣ ਲਈ ਜੇਬ 'ਚੋਂ ਇਕ ਵੀ ਪੈਸਾ ਨਹੀਂ ਖਰਚਣਾ ਹੋਵੇਗਾ। ਐੱਸ.ਬੀ.ਆਈ. ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਕਿਹਾ ਕਿ ਬੈਂਕ ਇਸ ਲਈ ਗਾਹਕਾਂ ਤੋਂ ਪਹਿਲਾਂ ਵੀ ਕੋਈ ਚਾਰਜ ਨਹੀਂ ਲੈਂਦਾ ਸੀ ਅਤੇ ਬੀਮਾ ਦਾ ਦਾਇਰਾ ਵਧਣ ਦੇ ਬਾਅਦ ਵੀ ਕੋਈ ਰਾਸ਼ੀ ਨਹੀਂ ਲੇਵੇਗਾ। ਵਰਣਨਯੋਗ ਹੈ ਕਿ ਸਾਲ 2020-21 ਬਜਟ ਦੇ ਬੈਂਕ ਜਮ੍ਹਾ 'ਤੇ ਮਿਲਣ ਵਾਲੇ ਬੀਮਾ ਕਵਰੇਜ਼ ਨੂੰ ਇਕ ਲੱਖ ਤੋਂ ਪੰਜ ਲੱਖ ਰੁਪਏ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦਿੱਲੀ ਦੇ ਸਥਾਨਕ ਦਫਤਰ 'ਚ ਇਲੈਕਟ੍ਰੋਨਿਕ ਕੱਚਰੇ ਤੋਂ 12.5 ਫੁੱਟ ਦੀਆਂ ਦੋ ਪ੍ਰਤਿਮਾਵਾਂ-ਤੇਜਸਵੀ ਅਤੇ ਮਨਸਵੀ-ਦੇ ਐਕਸਪੋਜਰ ਦੇ ਬਾਅਦ ਗੱਲਬਾਤ 'ਚ ਰਜਨੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਬੈਂਕ ਜਮ੍ਹਾ 'ਤੇ ਇਕ ਲੱਖ ਰੁਪਏ ਦਾ ਬੀਮਾ ਕਵਰੇਜ਼ ਮਿਲਦਾ ਸੀ। ਉਸ ਸਮੇਂ ਵੀ ਇਸ ਦੇ ਲਈ ਗਾਹਕਾਂ ਤੋਂ ਕੋਈ ਪ੍ਰੀਮੀਅਮ ਜਾਂ ਟੈਕਸ ਨਹੀਂ ਲਿਆ ਜਾਂਦਾ ਸੀ।
ਹੁਣ ਜਦੋਂ ਇਸ ਨੂੰ ਇਕ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤਾ ਗਿਆ ਹੈ ਤਾਂ ਵੀ ਗਾਹਕਾਂ ਤੋਂ ਕੋਈ ਪ੍ਰਭਾਰ ਜਾਂ ਟੈਕਸ ਨਹੀਂ ਵਸੂਲਿਆ ਜਾਵੇਗਾ। ਪਹਿਲਾਂ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ-ਡੀ.ਆਈ.ਸੀ.ਜੀ.ਸੀ.-1993 'ਚ ਤੈਅ ਕੀਤੇ ਗਏ ਅਧਿਕਤਮ ਇਕ ਲੱਖ ਰੁਪਏ ਦੀ ਹੀ ਜਮ੍ਹਾ ਗਾਰੰਟੀ ਲੈਂਦਾ ਸੀ। ਬਜਟ 'ਚ ਪ੍ਰਬੰਧ ਦੇ ਬਾਅਦ ਚਾਰ ਫਰਵਰੀ 2020 ਤੋਂ ਇਸ ਦੀ ਸੀਮਾ ਵਧਾ ਕੇ ਪ੍ਰਤੀ ਗਾਹਕ ਪੰਜ ਲੱਖ ਰੁਪਏ ਕਰ ਦਿੱਤਾ ਹੈ। ਇਹ ਨਿਯਮ ਸਾਰੇ ਬੀਮਿਤ ਬੈਂਕਾਂ 'ਤੇ ਲਾਗੂ ਹੋਵੇਗਾ। ਦੱਸਿਆ ਜਾਂਦਾ ਹੈ ਕਿ ਬੀਮਾ ਦੀ ਰਕਮ ਵਧਣ ਨਾਲ ਬੈਂਕਾਂ ਨੂੰ ਪ੍ਰਤੀ ਗਾਹਕ ਸਾਲਾਨਾ 600 ਰੁਪਏ ਦਾ ਪ੍ਰੀਮੀਅਮ ਚੁਕਾਉਣਾ ਹੋਵੇਗਾ।


Aarti dhillon

Content Editor

Related News