ਬੜੌਦਾ ਬੈਂਕ ਦੇ ਖ਼ਾਤਾਧਾਰਕਾਂ ਨੂੰ ਵੱਡੀ ਰਾਹਤ, ਕਰਜ਼ ਦਰਾਂ ''ਚ ਹੋਈ ਕਮੀ

11/11/2020 5:58:16 PM

ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਬੜੌਦਾ ਬੈਂਕ ਨੇ ਕਰਜ਼ ਦਰਾਂ 'ਚ ਕਮੀ ਕਰ ਦਿੱਤੀ ਹੈ, ਜਿਸ ਨਾਲ ਤੁਹਾਡੀ ਈ. ਐੱਮ. ਆਈ. ਘਟਣ ਜਾ ਰਹੀ ਹੈ।

ਬੜੌਦਾ ਬੈਂਕ ਨੇ ਵੱਖ-ਵੱਖ ਫੰਡ ਆਧਾਰਿਤ ਕਰਜ਼ ਦਰਾਂ (ਐੱਮ. ਸੀ. ਐੱਲ. ਆਰ.) 'ਚ 0.05 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ 12 ਨਵੰਬਰ ਤੋਂ ਲਾਗੂ ਹੋ ਜਾਏਗੀ।

ਇਕ ਸਾਲ ਦੇ ਐੱਮ. ਸੀ. ਐੱਲ. ਆਰ. ਦੀ ਦਰ 7.50 ਫ਼ੀਸਦੀ ਤੋਂ ਘਟਾ ਕੇ 7.45 ਫ਼ੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਆਟੋ, ਪ੍ਰਚੂਨ, ਰਿਹਾਇਸ਼ੀ ਕਰਜ਼ ਸਸਤੇ ਹੋਣਗੇ।

ਇਹ ਵੀ ਪੜ੍ਹੋ-  ਕਿਸਾਨਾਂ ਲਈ ਖ਼ੁਸ਼ਖ਼ਬਰੀ, NP ਖਾਦ ਦੀ ਕੀਮਤ 'ਚ ਹੋਈ ਵੱਡੀ ਕਟੌਤੀ

ਉੱਥੇ ਹੀ, ਇਕ ਦਿਨ ਤੋਂ ਲੈ ਕੇ ਛੇ ਮਹੀਨਿਆਂ ਤੱਕ ਦੇ ਕਰਜ਼ 'ਤੇ ਐੱਮ. ਸੀ. ਐੱਲ. ਆਰ. ਨੂੰ ਘਟਾ ਕੇ 6.60 ਅਤੇ 7.30 ਫ਼ੀਸਦੀ ਵਿਚਕਾਰ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ 30 ਸਤੰਬਰ ਨੂੰ ਖ਼ਤਮ ਹੋਈ ਤਿਮਾਹੀ 'ਚ ਬੜੌਦਾ ਬੈਂਕ ਨੇ 1,679 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਹੈ। ਇਸ ਦੌਰਾਨ ਬੜੌਦਾ ਬੈਂਕ ਦੀ ਸ਼ੁੱਧ ਵਿਆਜ ਆਮਦਨ 6.8 ਫ਼ੀਸਦੀ ਵੱਧ ਕੇ 7,508 ਕਰੋੜ ਰੁਪਏ ਹੋ ਗਈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਮੌਜੂਦਾ ਸਮੇਂ ਬੜੌਦਾ ਬੈਂਕ 7 ਦਿਨਾਂ ਤੋਂ 10 ਸਾਲਾਂ ਵਿਚਾਕਰ ਦੇ ਫਿਕਸਡ ਡਿਪਾਜ਼ਿਟ 'ਤੇ ਘੱਟੋ-ਘੱਟ 2.9 ਫ਼ੀਸਦੀ ਤੋਂ ਲੈ ਕੇ ਵੱਧ ਤੋਂ ਵੱਧ 5.3 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ, ਜੋ 3 ਅਕਤੂਬਰ ਤੋਂ ਲਾਗੂ ਹਨ।


Sanjeev

Content Editor

Related News