Bank Holidays in April: ਅੱਜ ਤੋਂ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਵੇਖੋ ਛੁੱਟੀਆਂ ਦੀ ਪੂਰੀ ਸੂਚੀ

04/01/2022 3:51:07 PM

ਨਵੀਂ ਦਿੱਲੀ - 1 ਅਪ੍ਰੈਲ, 2022 ਤੋਂ ਨਵਾਂ ਵਿੱਤੀ ਸਾਲ (2022-23)  ਸ਼ੁਰੂ ਹੋ ਗਿਆ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਕਈ ਚੀਜ਼ਾਂ ਬਦਲਣ ਜਾ ਰਹੀਆਂ ਹਨ। ਕਈ ਨਵੀਆਂ ਚੀਜ਼ਾਂ ਲਾਗੂ ਹੁੰਦੀਆਂ ਹਨ। ਅਜਿਹੇ 'ਚ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਨਿਪਟਾਉਣਾ ਚਾਹੀਦਾ ਹੈ ਕਿਉਂਕਿ ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ 'ਚ ਬੈਂਕ ਵੱਖ-ਵੱਖ ਜ਼ੋਨ ਵਿਚ 30 ਦਿਨਾਂ 'ਚੋਂ 15 ਦਿਨ ਕੰਮ ਨਹੀਂ ਕਰ ਸਕਣਗੇ। 

ਇਹ ਵੀ ਪੜ੍ਹੋ :  ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹਿੰਗਾਈ ਭੱਤੇ ਦੀ ਦਰ ’ਚ ਕੀਤਾ ਵਾਧਾ

ਇਸ ਸਿਲਸਿਲੇ 'ਚ ਅੱਜ ਤੋਂ ਲਗਾਤਾਰ 5 ਦਿਨ ਯਾਨੀ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਬੈਂਕ ਬੰਦ ਰਹਿਣਗੇ। ਹਾਲਾਂਕਿ, ਇਹ ਛੁੱਟੀਆਂ ਹਰ ਜਗ੍ਹਾ ਇਕੋ ਸਮੇਂ ਨਹੀਂ ਪੈਣਗੀਆਂ। ਦਰਅਸਲ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਪ੍ਰੈਲ 2022 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਅਜਿਹੇ 'ਚ ਬਿਹਤਰ ਹੋਵੇਗਾ ਜੇਕਰ ਤੁਸੀਂ ਅਪ੍ਰੈਲ 'ਚ ਬਚੇ ਕੰਮ ਲਈ ਬ੍ਰਾਂਚ 'ਚ ਜਾਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਦੇਖ ਲਓ।

ਅਪ੍ਰੈਲ ਵਿੱਚ, ਕੁੱਲ 15 ਦਿਨਾਂ ਦੀਆਂ ਬੈਂਕ ਛੁੱਟੀਆਂ ਵਿੱਚੋਂ, 4 ਛੁੱਟੀਆਂ ਐਤਵਾਰ ਦੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਛੁੱਟੀਆਂ ਲਗਾਤਾਰ ਵਾਲੀਆਂ ਵੀ ਹਨ। ਆਰਬੀਆਈ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਹ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹਨ। ਇਹ ਸਾਰੀਆਂ ਛੁੱਟੀਆਂ ਸਾਰੇ ਰਾਜਾਂ ਵਿੱਚ ਲਾਗੂ ਨਹੀਂ ਹੋਣਗੀਆਂ। ਇਸ ਦੇ ਨਾਲ ਹੀ, ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ।

ਇਹ ਵੀ ਪੜ੍ਹੋ : ਘਟਣਗੇ ਇਨ੍ਹਾਂ ਦਾਲਾਂ ਦੇ ਰੇਟ , ਸਰਕਾਰ ਨੇ ਦਰਾਮਦ ਨੂੰ ‘ਫ੍ਰੀ ਰੇਂਜ’ ਵਿਚ ਰੱਖਣ ਦਾ ਕੀਤਾ ਫੈਸਲਾ

ਅਪ੍ਰੈਲ 2022 ਦੀਆਂ ਛੁੱਟੀਆਂ ਦੀ ਸੂਚੀ

1 ਅਪ੍ਰੈਲ - ਖਾਤਿਆਂ ਦੇ ਸਾਲਾਨਾ ਲੇਖੇ-ਜੋਖੇ ਲਈ ਬੰਦ, ਲਗਭਗ ਸਾਰੇ ਰਾਜਾਂ ਵਿੱਚ ਬੈਂਕ ਬੰਦ
2 ਅਪ੍ਰੈਲ - ਗੁੜੀ ਪਦਵਾ / ਉਗਾਦੀ ਤਿਉਹਾਰ / ਨਵਰਾਤਰੀ ਦਾ ਪਹਿਲਾ ਦਿਨ / ਤੇਲਗੂ ਨਵੇਂ ਸਾਲ ਦਾ ਪਹਿਲਾ ਦਿਨ / ਸਾਜੀਬੂ ਨੋਂਗਮਪੰਬਾ (ਚੈਰੋਬਾ) - ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ, ਮਣੀਪੁਰ, ਇੰਫਾਲ, ਜੰਮੂ-ਕਸ਼ਮੀਰ, ਗੋਆ ਵਿੱਚ ਬੈਂਕ ਬੰਦ
3 ਅਪ੍ਰੈਲ - ਐਤਵਾਰ (ਹਫਤਾਵਾਰੀ ਛੁੱਟੀ)
4 ਅਪ੍ਰੈਲ - ਸਾਰਿਹੁਲ - ਝਾਰਖੰਡ 'ਚ ਬੈਂਕ ਬੰਦ
5 ਅਪ੍ਰੈਲ - ਬਾਬੂ ਜਗਜੀਵਨ ਰਾਮ ਦਾ ਜਨਮ ਦਿਨ - ਤੇਲੰਗਾਨਾ ਵਿੱਚ ਬੈਂਕ ਬੰਦ
9 ਅਪ੍ਰੈਲ - ਮਹੀਨੇ ਦਾ ਦੂਜਾ ਸ਼ਨੀਵਾਰ
10 ਅਪ੍ਰੈਲ - ਐਤਵਾਰ (ਹਫਤਾਵਾਰੀ ਛੁੱਟੀ)
14 ਅਪ੍ਰੈਲ - ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ/ਮਹਾਵੀਰ ਜਯੰਤੀ/ਵਿਸਾਖੀ/ਤਾਮਿਲ ਨਵਾਂ ਸਾਲ/ਚੈਰੋਬਾ, ਬੀਜੂ ਤਿਉਹਾਰ/ਬੋਹਾਰ ਬਿਹੂ - ਮੇਘਾਲਿਆ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਹੋਰ ਥਾਵਾਂ 'ਤੇ ਬੈਂਕ ਬੰਦ।
15 ਅਪ੍ਰੈਲ - ਗੁੱਡ ਫਰਾਈਡੇ / ਬੰਗਾਲੀ ਨਵਾਂ ਸਾਲ / ਹਿਮਾਚਲ ਦਿਵਸ / ਵਿਸ਼ੂ / ਬੋਹਾਗ ਬਿਹੂ - ਰਾਜਸਥਾਨ ਅਤੇ ਜੰਮੂ-ਸ੍ਰੀਨਗਰ ਤੋਂ ਇਲਾਵਾ ਹੋਰ ਥਾਵਾਂ 'ਤੇ ਬੈਂਕ ਬੰਦ
16 ਅਪ੍ਰੈਲ - ਬੋਹਾਗ ਬਿਹੂ - ਗੁਹਾਟੀ ਵਿੱਚ ਬੈਂਕ ਬੰਦ
ਅਪ੍ਰੈਲ 17- ਐਤਵਾਰ (ਹਫਤਾਵਾਰੀ ਛੁੱਟੀ)
21 ਅਪ੍ਰੈਲ - ਗੜਿਆ ਪੂਜਾ - ਤ੍ਰਿਪੁਰਾ ਵਿੱਚ ਬੈਂਕ ਬੰਦ
23 ਅਪ੍ਰੈਲ - ਮਹੀਨੇ ਦਾ ਚੌਥਾ ਸ਼ਨੀਵਾਰ (ਹਫਤਾਵਾਰੀ ਛੁੱਟੀ)
25 ਅਪ੍ਰੈਲ - ਐਤਵਾਰ (ਹਫਤਾਵਾਰੀ ਛੁੱਟੀ)
29 ਅਪ੍ਰੈਲ - ਸ਼ਬ-ਏ-ਕਦਰ/ਜਮਾਤ-ਉਲ-ਵਿਦਾ - ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ

ਇਹ ਵੀ ਪੜ੍ਹੋ : ਤਾਲਿਬਾਨ ਨੇ BBC ਨਿਊਜ਼ ਪ੍ਰਸਾਰਣ ਅਤੇ ਵਾਇਸ ਆਫ਼ ਅਮਰੀਕਾ 'ਤੇ ਲਗਾਈ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News