RBI ਗਵਰਨਰ ਦੀ ਸਖ਼ਤੀ, ਕਰਜ਼ੇ ਦੀ ਵਸੂਲੀ ਲਈ ਗਾਹਕਾਂ ਨੂੰ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ

Saturday, Jun 18, 2022 - 11:20 AM (IST)

RBI ਗਵਰਨਰ ਦੀ ਸਖ਼ਤੀ, ਕਰਜ਼ੇ ਦੀ ਵਸੂਲੀ ਲਈ ਗਾਹਕਾਂ ਨੂੰ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ

ਮੁੰਬਈ (ਭਾਸ਼ਾ) – ਬੈਂਕ ਦੇ ਏਜੰਟ ਹੁਣ ਕਰਜ਼ੇ ਦੀ ਵਸੂਲੀ ਲਈ ਗਾਹਕਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਸਖਤ ਰੁਖ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਦੇ ਏਜੰਟਾਂ ਵਲੋਂ ਗਾਹਕ ਨੂੰ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਗਵਰਨਰ ਦਾਸ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਕਰਜ਼ਾ ਵਸੂਲੀ ਲਈ ਏਜੰਟਾਂ ਵਲੋਂ ਗਾਹਕ ਨੂੰ ਟਾਈਮ-ਬੇ-ਟਾਈਮ ਫੋਨ ਕਰਨਾ, ਭੱਦੀ ਸ਼ਬਦਾਵਲੀ ’ਚ ਗੱਲ ਕਰਨਾ ਸਮੇਤ ਹੋਰ ਕਠੋਰ ਤਰੀਕਿਆਂ ਦਾ ਇਸਤੇਮਾਲ ਬਿਲਕੁੱਲ ਸਵੀਕਾਰਯੋਗ ਨਹੀਂ ਹੈ। ਬੈਂਕਾਂ ਕੋਲ ਕਰਜ਼ਾ ਵਸੂਲੀ ਦਾ ਅਧਿਕਾਰ ਹੈ ਪਰ ਇਸ ਤੋਂ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਖਾਸ ਕਰ ਕੇ ਏਜੰਟ ਵਲੋਂ ਆਉਣ ਵਾਲੇ ਫੋਨ ਕਾਲਸ ਨੂੰ ਲੈ ਕੇ ਬੈਂਕਾਂ ਨੂੰ ਲੋੜੀਂਦੀ ਗਾਈਡਲਾਈਨਜ਼ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, 300 ਦਵਾਈਆਂ 'ਤੇ QR ਕੋਡ  ਹੋਵੇਗਾ ਲਾਜ਼ਮੀ

ਡਿਜੀਟਲ ਕਰਜ਼ਾ ਦੇਣ ਦੀ ਪ੍ਰਕਿਰਿਆ ਨੂੰ ਹੋਰ ਸੁਰੱਖਿਅਤ ਬਣਾਵਾਂਗੇ

ਗਵਰਨਰ ਦਾਸ ਨੇ ਕਿਹਾ ਕਿ ਡਿਜੀਟਲ ਤਰੀਕੇ ਨਾਲ ਕਰਜ਼ਾ ਦੇਣ ਦੀ ਪ੍ਰਣਾਲੀ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਰਿਜ਼ਰਵ ਬੈਂਕ ਛੇਤੀ ਹੀ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਉਨ੍ਹਾਂ ਨੇ ਇਸ ਗੱਲ ’ਤੇ ਵੀ ਚਿੰਤਾ ਪ੍ਰਗਟਾਈ ਕਿ ਕਿਸ ਤਰ੍ਹਾਂ ਡਿਜੀਟਲ ਪਲੇਟਫਾਰਮ ’ਤੇ ਲੋਕਾਂ ਨਾਲ ਕਰਜ਼ਾ ਵੰਡਣ ਦੇ ਨਾਂ ’ਤੇ ਠੱਗੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਰ. ਬੀ. ਆਈ. ਸਮੇਂ-ਸਮੇਂ ਸਿਰ ਗਾਈਡਲਾਈਨ ਵੀ ਜਾਰੀ ਕਰਦਾ ਹੈ।

ਮਹਿੰਗਾਈ ਨੂੰ ਬਰਦਾਸ਼ਤ ਕਰਨਾ ਸਮੇਂ ਦੀ ਲੋੜ

ਗਵਰਨਰ ਨੇ ਵਧਦੀ ਮਹਿੰਗਾਈ ’ਤੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ ਕਿ ਭਾਰਤ ਹੀ ਨਹੀਂ ਅਮਰੀਕਾ-ਯੂਰਪ ਸਮੇਤ ਦੁਨੀਆ ਭਰ ਦੇ ਦੇਸ਼ਾਂ ’ਚ ਮਹਿੰਗਾਈ ਦਾ ਦਬਾਅ ਹੈ। ਇਸ ਨੂੰ ਅਚਾਨਕ ਕਾਬੂ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ, ਲਿਹਾਜਾ ਉੱਚ ਮਹਿੰਗਾਈ ਨੂੰ ਬਰਦਾਸ਼ਤ ਕਰਨਾ ਸਮੇਂ ਦੀ ਲੋੜ ਹੈ। ਅਸੀਂ ਇਸ ਨੂੰ ਲੈ ਕੇ ਹੁਣ ਤੱਕ ਚੁੱਕੇ ਗਏ ਕਦਮਾਂ ਅਤੇ ਆਪਣੇ ਫੈਸਲਿਆਂ ’ਤੇ ਕਾਇਮ ਹਾਂ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਨੀਤੀਗਤ ਕਦਮ ਉਠਾਉਣ ’ਚ ਆਰ. ਬੀ. ਆਈ. ਬਿਲਕੁਲ ਪਿੱਛੇ ਨਹੀਂ ਰਿਹਾ ਹੈ। ਅਸੀਂ ਸਮੇਂ ਦੀ ਲੋੜ ਨਾਲ ਚੱਲ ਰਹੇ ਹਾਂ।

ਇਹ ਵੀ ਪੜ੍ਹੋ : Dogecoin ਨਿਵੇਸ਼ਕ ਨੇ Elon Musk 'ਤੇ ਠੋਕਿਆ 20 ਲੱਖ ਕਰੋੜ ਦਾ ਮੁਕੱਦਮਾ, ਲਗਾਏ ਇਹ ਦੋਸ਼

ਹੁਣ 15,000 ਰੁਪਏ ਤੱਕ ਦੇ ਭੁਗਤਾਨ ’ਤੇ ਵਾਧੂ ਤਸਦੀਕ ਦੀ ਲੋੜ ਨਹੀਂ

ਆਰ. ਬੀ. ਆਈ. ਨੇ ਵੀਰਵਾਰ ਨੂੰ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਕਾਰਡ, ਪ੍ਰੀਪੇਡ ਭੁਗਤਾਨ ਉਤਪਾਦ ਅਤੇ ਯੂ. ਪੀ. ਆਈ. ਰਾਹੀਂ ਕਿਸੇ ਸੇਵਾ ਅਤੇ ਉਤਪਾਦ ਲਈ ਆਟੋ ਡੈਬਿਟ ਦੀ ਵੈਰੀਫਿਕੇਸ਼ਨ ਲਿਮਿਟ 5,000 ਤੋਂ ਵਧਾ ਕੇ 15,0000 ਰੁਪਏ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ 15,000 ਰੁਪਏ ਤੱਕ ਦੇ ਆਟੋ ਡੈਬਿਟ ਲਈ ਵਾਧੂ ਤਸਦੀਕ ਦੀ ਲੋੜ ਨਹੀਂ ਹੋਵੇਗੀ। ਇਸ ਸਹੂਲਤ ਨਾਲ ਗਾਹਕਾਂ ਨੂੰ ਕਾਫੀ ਸਹੂਲਤ ਹੋਵੇਗੀ ਅਤੇ ਹੁਣ ਉਹ ਤਿੰਨ ਗੁਣਾ ਰਾਸ਼ੀ ਤੱਕ ਆਟੋ ਭੁਗਤਾਨ ਕਰ ਸਕਣਗੇ।

ਇਹ ਵੀ ਪੜ੍ਹੋ : 150 ਦੇਸ਼ਾਂ ਵਿਚ ਆਪਣੇ ਉਤਪਾਦ ਵੇਚਣ ਵਾਲੀ Revlon ਹੋਈ ਕਰਜ਼ਦਾਰ,  ਖ਼ਰੀਦ ਸਕਦੇ ਹਨ ਮੁਕੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News