ਬੰਧਨ ਬੈਂਕ ਦਾ ਮੁਨਾਫਾ 47.4 ਫੀਸਦੀ ਵਧਿਆ
Wednesday, Oct 10, 2018 - 04:45 PM (IST)

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਬੰਧਨ ਬੈਂਕ ਦਾ ਮੁਨਾਫਾ 47.4 ਫੀਸਦੀ ਵਧ ਕੇ 488 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਬੰਧਨ ਬੈਂਕ ਦਾ ਮੁਨਾਫਾ 331 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਬੰਧਨ ਬੈਂਕ ਦੀ ਵਿਆਜ ਆਮਦਨ 55.6 ਫੀਸਦੀ ਵਧ ਕੇ 1,078 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਬੰਧਨ ਬੈਂਕ ਦੀ ਵਿਆਜ ਆਮਦਨ 693 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਬੰਧਨ ਬੈਂਕ ਦਾ ਗ੍ਰਾਸ ਐੱਨ.ਪੀ.ਏ. 1,26 ਫੀਸਦੀ ਤੋਂ ਵਧ ਕੇ 1.3 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ 'ਚ ਬੰਧਨ ਬੈਂਕ ਦਾ ਨੈੱਟ ਐੱਨ.ਪੀ.ਏ. 0.6 ਫੀਸਦੀ ਤੋਂ ਵਧ ਕੇ 0.7 ਫੀਸਦੀ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਦੂਜੀ ਤਿਮਾਹੀ 'ਚ ਬੰਧਨ ਬੈਂਕ ਦਾ ਨੈੱਟ ਇੰਟਰੈਸਟ ਮਾਰਜਨ 9.3 ਫੀਸਦੀ ਤੋਂ ਵਧ ਕੇ 10.3 ਫੀਸਦੀ ਰਿਹਾ ਹੈ।