ਬਜਾਜ ਹਾਊਸਿੰਗ ਫਾਈਨਾਂਸ ਦੇ IPO ਨੇ ਖੁੱਲ੍ਹਣ ਤੋਂ ਪਹਿਲਾਂ ਹੀ ਮਚਾਈ ਹਲਚਲ, GMP ''ਚ ਜ਼ਬਰਦਸਤ ''ਲਿਸਟਿੰਗ''

Tuesday, Sep 03, 2024 - 06:09 PM (IST)

ਨਵੀਂ ਦਿੱਲੀ — ਇਕ ਹੋਰ ਕੰਪਨੀ ਸ਼ੇਅਰ ਬਾਜ਼ਾਰ 'ਚ ਆਪਣਾ IPO ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਕੰਪਨੀ ਦਾ ਨਾਂ ਬਜਾਜ ਹਾਊਸਿੰਗ ਫਾਈਨਾਂਸ ਹੈ। ਆਈਪੀਓ ਖੁੱਲ੍ਹਣ ਤੋਂ ਪਹਿਲਾਂ ਹੀ ਇਹ ਗ੍ਰੇ ਮਾਰਕੀਟ ਵਿੱਚ ਹਲਚਲ ਮਚਾ ਰਿਹਾ ਹੈ। ਇਸ ਦਾ ਗ੍ਰੇ ਮਾਰਕੀਟ ਪ੍ਰੀਮੀਅਮ (GMP) ਲਗਭਗ 80 ਫੀਸਦੀ ਤੱਕ ਪਹੁੰਚ ਗਿਆ ਹੈ। ਮਤਲਬ ਕਿ ਇਸ ਨੂੰ 80 ਫੀਸਦੀ ਪ੍ਰੀਮੀਅਮ 'ਤੇ ਲਿਸਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਕੰਪਨੀ ਦੇ IPO 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ। ਅਗਲੇ ਹਫਤੇ ਤੋਂ ਇਸ ਵਿਚ ਨਿਵੇਸ਼ ਕਰ ਸਕੋਗੇ।

ਕੰਪਨੀ ਦਾ ਇਸ਼ੂ ਸਾਈਜ਼ 6560 ਕਰੋੜ ਰੁਪਏ ਹੈ। ਕੰਪਨੀ ਨਵੇਂ ਅਤੇ ਵਿਕਰੀ ਲਈ ਪੇਸ਼ਕਸ਼ (OFS) ਸ਼ੇਅਰ ਜਾਰੀ ਕਰੇਗੀ। ਕੰਪਨੀ OFS ਦੇ ਤਹਿਤ 3560 ਕਰੋੜ ਰੁਪਏ ਦੇ 50.86 ਨਵੇਂ ਸ਼ੇਅਰ ਅਤੇ 3000 ਕਰੋੜ ਰੁਪਏ ਦੇ 42.86 ਸ਼ੇਅਰ ਜਾਰੀ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਨਿਵੇਸ਼ਕ IPO ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਇਹ ਇਸ ਲਈ ਹੈ ਕਿਉਂਕਿ ਜ਼ਿਆਦਾਤਰ IPO ਸੂਚੀਬੱਧ ਹੋਣ 'ਤੇ ਨਿਵੇਸ਼ਕਾਂ ਨੂੰ ਚੰਗਾ ਰਿਟਰਨ ਦਿੰਦੇ ਹਨ।

ਗ੍ਰੇ ਮਾਰਕੀਟ ਵਿੱਚ ਆਈਪੀਓ ਦੀ ਚਰਚਾ

ਗ੍ਰੇ ਮਾਰਕੀਟ 'ਚ ਇਸ ਆਈਪੀਓ ਦੀ ਕਾਫੀ ਚਰਚਾ ਹੈ। ਮੰਗਲਵਾਰ ਨੂੰ ਇਸ ਦਾ GMP 55.50 ਰੁਪਏ ਹੋ ਗਿਆ। ਮਤਲਬ ਕਿ ਇਸ ਨੂੰ ਲਗਭਗ 80 ਫੀਸਦੀ ਪ੍ਰੀਮੀਅਮ ਦੇ ਨਾਲ 126 ਰੁਪਏ 'ਚ ਲਿਸਟ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਪਹਿਲੇ ਹੀ ਦਿਨ ਨਿਵੇਸ਼ਕਾਂ ਨੂੰ ਜ਼ਬਰਦਸਤ ਰਿਟਰਨ ਦੇਵੇਗਾ।


Harinder Kaur

Content Editor

Related News