ਅਮਰੀਕੀ ਟੈਰਿਫ ਨਾਲ ਹਿੱਲਿਆ ਏਸ਼ੀਆਈ ਬਾਜ਼ਾਰ, ਜਾਪਾਨ ਤੋਂ ਲੈ ਕੇ ਸਾਊਥ ਕੋਰੀਆ ਤੱਕ ਸ਼ੇਅਰ ਮਾਰਕੀਟ ’ਚ ਤਰਥੱਲੀ
Saturday, Aug 02, 2025 - 10:51 AM (IST)

ਮੁੰਬਈ(ਇੰਟ.) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਏ ਗਏ ਨਵੇਂ ਟੈਰਿਫ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ’ਚ ਤਰਥੱਲੀ ਮਚੀ ਹੋਈ ਹੈ। ਇਸ ਦਾ ਅਸਰ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਜਾਪਾਨ ਤੋਂ ਲੈ ਕੇ ਸਾਊਥ ਕੋਰੀਆ ਤੱਕ ਵੇਖਿਆ ਜਾ ਰਿਹਾ ਸੀ। ਨਵੇਂ ਟੈਰਿਫ ਦੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਬਾਜ਼ਾਰਾਂ ’ਚ ਜ਼ਿਆਦਾਤਰ ਸ਼ੇਅਰ ਲਾਲ ਨਿਸ਼ਾਨ ’ਚ ਖੁੱਲ੍ਹੇ।
ਇਹ ਵੀ ਪੜ੍ਹੋ : ਸਿਹਤ ਬੀਮਾ ਖ਼ਰੀਦਣ ਸਮੇਂ ਨਾ ਕਰੋ ਇਹ ਗਲਤੀਆਂ, ਪਹਿਲਾਂ ਪੁੱਛੋ ਇਹ ਸਵਾਲ
ਖਬਰ ਲਿਖੇ ਜਾਣ ਤੱਕ ਜਾਪਾਨ ਦਾ ਨਿੱਕੇਈ 225 ਅੰਕ ਭਾਵ 0.66 ਫ਼ੀਸਦੀ ਟੁੱਟ ਗਿਆ, ਉੱਥੇ ਹੀ, ਸਾਊਥ ਕੋਰੀਆ ਦਾ ਕੋਸਪੀ ਵੀ 3.2 ਫ਼ੀਸਦੀ ਹੇਠਾਂ ਡਿੱਗ ਗਿਆ। ਇਸ ਤੋਂ ਇਲਾਵਾ ਤਾਇਵਾਨ ਦਾ ਟਾਏਐਕਸ ਜਿੱਥੇ 0.4 ਫ਼ੀਸਦੀ ਡਿੱਗ ਗਿਆ, ਉੱਥੇ ਹੀ, ਆਸਟ੍ਰੇਲੀਆ ਦਾ ਐੱਸ. ਐਂਡ ਪੀ./ਏ. ਐੱਸ. ਐਕਸ. 200 ਵੀ 0.7 ਫ਼ੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਹਾਂਗਕਾਂਗ ਦਾ ਹੇਂਗਸੇਂਗ ਵੀ 0.2 ਫ਼ੀਸਦੀ ਹੇਠਾਂ ਚਲਾ ਗਿਆ।
ਇਹ ਵੀ ਪੜ੍ਹੋ : UPI ਤੋਂ Credit Card ਤੱਕ... 1 ਅਗਸਤ ਤੋਂ ਬਦਲ ਗਏ ਕਈ ਵੱਡੇ ਨਿਯਮ
ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਤੋਂ 41 ਫ਼ੀਸਦੀ ਟੈਰਿਫ ਵਾਲੇ ਆਪਣੇ ਫੈਸਲੇ ’ਤੇ ਦਸਤਖਤ ਕਰ ਦਿੱਤੇ ਹਨ ਅਤੇ ਅਗਲੇ ਇਕ ਹਫਤੇ ’ਚ ਭਾਰਤ ਦੇ ਨਾਲ-ਨਾਲ ਹੋਰ 68 ਦੇਸ਼ਾਂ ’ਤੇ ਇਹ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। ਰਾਸ਼ਟਰਪਤੀ ਟਰੰਪ ਵੱਲੋਂ ਲੱਗਭਗ 68 ਤੋਂ 92 ਦੇਸ਼ਾਂ ’ਤੇ ਦਰਾਂ 10 ਤੋਂ ਲੈ ਕੇ 41 ਫ਼ੀਸਦੀ ਤੱਕ ਤੈਅ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਭਾਰਤ ’ਤੇ 25 ਫ਼ੀਸਦੀ, ਕੋਰੀਆ ’ਤੇ 15 ਫੀਸਦੀ, ਤਾਇਵਾਨ 20 ਅਤੇ ਥਾਈਲੈਂਡ ’ਤੇ 19 ਫ਼ੀਸਦੀ ਟੈਰਿਫ ਲਾਇਆ ਗਿਆ ਹੈ।
ਇਹ ਵੀ ਪੜ੍ਹੋ : UK ਜਾ ਕੇ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ, ਇਨ੍ਹਾਂ ਖੇਤਰਾਂ ਦੇ ਮਾਹਰਾਂ ਨੂੰ ਮਿਲੇਗੀ ਸੌਖੀ ਐਂਟਰੀ
ਟਰੰਪ ਦਾ ਇਹ ਟੈਰਿਫ ਅਮਰੀਕਾ ਦੇ ਵਪਾਰਕ ਭਾਈਵਾਲ ਦੇਸ਼ਾਂ ਲਈ ਇਕ ਵੱਡੀ ਮੁਸੀਬਤ ਬਣ ਗਿਆ ਹੈ। ਇਸ ਦੇ ਨਾਲ ਹੀ, ਗਲੋਬਲ ਅਰਥਵਿਵਸਥਾ ਦੇ ਸਾਹਮਣੇ ਇਕ ਨਵਾਂ ਸੰਕਟ ਖਡ਼੍ਹਾ ਹੋ ਗਿਆ ਹੈ।
ਇਹ ਵੀ ਪੜ੍ਹੋ : UPI ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਨਿਯਮ, ਕੱਲ੍ਹ ਤੋਂ ਦੇਣਾ ਪਵੇਗਾ ਵਾਧੂ ਚਾਰਜ, ਬੈਂਕ ਨੇ ਕੀਤਾ ਐਲਾਨ
ਰਾਸ਼ਟਰਪਤੀ ਟਰੰਪ ਨੇ ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਪਹਿਲੀ ਵਾਰ ਪੂਰੀ ਦੁਨੀਆ ਦੇ ਦੇਸ਼ਾਂ ’ਤੇ ਰੈਸੀਪਰੋਕਲ ਟੈਰਿਫ ਦਾ ਐਲਾਨ ਕੀਤਾ ਸੀ। ਉਸ ਸਮੇਂ ਵੀ ਗਲੋਬਲ ਬਾਜ਼ਾਰ ’ਚ ਭਾਰੀ ਗਿਰਾਵਟ ਵੇਖੀ ਗਈ ਸੀ। ਹਾਲਾਂਕਿ, ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੈਸਲੇ ’ਤੇ 90 ਦਿਨਾਂ ਲਈ ਬ੍ਰੇਕ ਲਾ ਦਿੱਤੀ ਸੀ। ਇਸ ਦਰਮਿਆਨ ਅਮਰੀਕਾ ਦੀ ਕਈ ਦੇਸ਼ਾਂ ਨਾਲ ਟ੍ਰੇਡ ਡੀਲ ਹੋਈ ਹੈ ਪਰ ਜਿਨ੍ਹਾਂ ਦੇਸ਼ਾਂ ਨਾਲ ਅਮਰੀਕਾ ਦੀ ਡੀਲ ਨਹੀਂ ਹੋਈ, ਉਨ੍ਹਾਂ ਦੇਸ਼ਾਂ ’ਤੇ ਅਮਰੀਕਾ ਵੱਲੋਂ ਦਬਾਅ ਦੀ ਨੀਤੀ ਦੇ ਤਹਿਤ ਭਾਰੀ-ਭਰਕਮ ਟੈਰਿਫ ਲਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8