ਅਰੁਣ ਲਖਾਨੀ ਨੂੰ ਏਸ਼ੀਅਨ ਬਿਜ਼ਨੈੱਸ ਲੀਡਰ ਸਨਮਾਨ

Saturday, Dec 09, 2017 - 03:16 AM (IST)

ਅਰੁਣ ਲਖਾਨੀ ਨੂੰ ਏਸ਼ੀਅਨ ਬਿਜ਼ਨੈੱਸ ਲੀਡਰ ਸਨਮਾਨ

ਨਵੀਂ ਦਿੱਲੀ-ਪਾਣੀ ਪ੍ਰਬੰਧਨ ਖੇਤਰ 'ਚ ਕੰਮ ਕਰਨ ਵਾਲੇ ਵਿਸ਼ਵਰਾਜ ਇਨਫ੍ਰਾਸਟਰੱਕਚਰ ਸਮੂਹ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਰੁਣ ਲਖਾਨੀ ਨੂੰ 2017 ਦੇ 'ਮੋਸਟ ਪ੍ਰਾਮਿਸਿੰਗ ਬਿਜ਼ਨੈੱਸ ਲੀਡਰ ਆਫ ਏਸ਼ੀਆ' ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਇਨਾਮ ਹਾਲ ਹੀ 'ਚ ਮਲੇਸ਼ੀਆ ਦੇ ਕੁਆਲਾਲੰਪੁਰ 'ਚ ਆਯੋਜਿਤ ਏਸ਼ੀਅਨ ਬਿਜ਼ਨੈੱਸ ਲੀਡਰਸ ਕਨਕਲੇਵ ਦੌਰਾਨ ਦਿੱਤਾ ਗਿਆ। ਲਖਾਨੀ ਨੂੰ ਇਹ ਇਨਾਮ ਮਲੇਸ਼ੀਆ ਦੇ ਕੌਮਾਂਤਰੀ ਵਪਾਰ ਅਤੇ ਉਦਯੋਗ ਮੰਤਰੀ ਦਾਤੁਕ ਸੇਰੀ ਮੁਸਤਫਾ ਮੁਹੰਮਦ ਨੇ ਦਿੱਤਾ। ਇਨਾਮ ਸਮਾਰੋਹ 'ਚ ਭਾਰਤ, ਚੀਨ, ਮਲੇਸ਼ੀਆ, ਜਾਪਾਨ, ਸਿੰਗਾਪੁਰ, ਇੰਡੋਨੇਸ਼ੀਆ, ਸੰਯੁਕਤ ਅਰਬ ਅਮੀਰਾਤ ਅਤੇ ਤਾਈਵਾਨ ਵਰਗੇ ਏਸ਼ੀਆਈ ਦੇਸ਼ਾਂ ਦੇ ਕਾਰੋਬਾਰੀ ਅਤੇ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ।


Related News