ASIA ਬਾਜ਼ਾਰ: SGX ਨਿਫਟੀ 'ਚ ਮਜਬੂਤੀ, ਜਪਾਨ ਦਾ ਨਿੱਕੇਈ ਟੁੱਟਾ

12/11/2019 8:30:01 AM

ਨਵੀਂ ਦਿੱਲੀ— ਯੂ. ਐੱਸ. ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਅੰਤਿਮ ਫੈਸਲੇ ਤੋਂ ਪਹਿਲਾਂ ਬੁੱਧਵਾਰ ਨੂੰ ਏਸ਼ੀਆਈ ਸਟਾਕਸ ਮਿਕਸ ਟਰੇਡ ਕਰ ਰਹੇ ਹਨ।

 

ਨਿਵੇਸ਼ਕਾਂ ਨੂੰ ਉਮੀਦ ਹੈ ਕਿ ਫੈਡਰਲ ਰਿਜ਼ਰਵ ਇਸ ਵਾਰ ਦਰਾਂ ਨੂੰ ਬਰਕਰਾਰ ਰੱਖ ਸਕਦਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 8.89 ਅੰਕ ਯਾਨੀ 0.30 ਫੀਸਦੀ ਦੀ ਮਜਬੂਤੀ 'ਚ 2926.20'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 9 ਅੰਕ ਯਾਨੀ 0.08 ਫੀਸਦੀ ਚੜ੍ਹ ਕੇ 11,916 ਦੇ ਪੱਧਰ 'ਤੇ ਹੈ।
ਹਾਲਾਂਕਿ, ਜਪਾਨ ਦਾ ਬਾਜ਼ਾਰ ਨਿੱਕੇਈ 57 ਅੰਕ ਯਾਨੀ 0.24 ਫੀਸਦੀ ਦੀ ਗਿਰਾਵਟ 'ਚ 23,352 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 48.52 ਅੰਕ ਯਾਨੀ 0.18 ਫੀਸਦੀ ਮਜਬੂਤ ਹੋ ਕੇ 26,485 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 6.3 ਅੰਕ ਯਾਨੀ 0.25 ਫੀਸਦੀ ਦੀ ਬੜ੍ਹਤ 'ਚ 2,104 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.13 ਫੀਸਦੀ ਵੱਧ ਕੇ 3,166 'ਤੇ ਕਾਰੋਬਾਰ ਕਰ ਰਿਹਾ ਹੈ।


Related News