ਗ੍ਰੀਨ ਨਿਸ਼ਾਨ ''ਤੇ ਏਸ਼ੀਆਈ ਬਾਜ਼ਾਰ, SGX ਨਿਫਟੀ ''ਚ ਹਲਕੀ ਬੜ੍ਹਤ

06/27/2019 8:24:33 AM

ਨਵੀਂ ਦਿੱਲੀ— ਜਪਾਨ 'ਚ ਜੀ-20 ਸ਼ਿਖਰ ਸੰਮੇਲਨ ਦੌਰਾਨ ਟਰੰਪ ਤੇ ਜਿਨਫਿੰਗ ਵਿਚਕਾਰ ਵਪਾਰ ਨੂੰ ਲੈ ਕੇ ਹੋਣ ਵਾਲੀ ਬੈਠਕ ਤੋਂ ਸਕਾਰਾਤਮਕ ਖਬਰ ਦੀ ਉਮੀਦ ਨਾਲ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਚੀਨ ਨਾਲ ਗੱਲਬਾਤ ਨਾ ਬਣੀ ਤਾਂ, ਉਹ ਪਲਾਨ 'ਬੀ' ਅਪਣਾ ਸਕਦੇ ਹਨ, ਯਾਨੀ ਚੀਨ ਦੇ ਬਾਕੀ ਬਚੇ 300 ਅਰਬ ਡਾਲਰ ਦੇ ਇੰਪੋਰਟ 'ਤੇ ਵੀ ਟੈਰਿਫ ਲਾ ਸਕਦੇ ਹਨ। ਬਾਜ਼ਾਰ ਦੀ ਨਜ਼ਰ ਹੁਣ ਟਰੰਪ ਤੇ ਸ਼ੀ ਜਿਨਫਿੰਗ ਵਿਚਕਾਰ ਹੋਣ ਵਾਲੀ ਗੱਲਬਾਤ ਦੇ ਨਤੀਜਿਆਂ 'ਤੇ ਹੈ।

 


ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ ਅਤੇ ਜਪਾਨ ਦਾ ਨਿੱਕੇਈ ਵੀ ਮਜਬੂਤੀ 'ਚ ਹਨ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਅਤੇ ਐੱਸ. ਜੀ. ਐਕਸ. ਨਿਫਟੀ ਵੀ ਬੜ੍ਹਤ 'ਚ ਹਨ।
ਸ਼ੰਘਾਈ ਕੰਪੋਜਿਟ 0.7 ਫੀਸਦੀ ਦੀ ਮਜਬੂਤੀ ਨਾਲ 2,996 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਇਲਾਵਾ ਐੱਸ. ਜੀ. ਐਕਸ. ਨਿਫਟੀ 8.50 ਅੰਕ ਯਾਨੀ 0.07 ਫੀਸਦੀ ਦੀ ਤੇਜ਼ੀ ਨਾਲ 11,918 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਨਿੱਕੇਈ 176 ਅੰਕ ਯਾਨੀ 0.8 ਫੀਸਦੀ ਦੀ ਮਜਬੂਤੀ ਨਾਲ 21,263 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 244 ਅੰਕ ਦੀ ਬੜ੍ਹਤ ਨਾਲ 28,461 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.6 ਫੀਸਦੀ ਦੀ ਤੇਜ਼ੀ ਹੈ, ਇਹ 2,133 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.5 ਫੀਸਦੀ ਦੀ ਮਜਬੂਤੀ ਨਾਲ 3,316 'ਤੇ ਕਾਰੋਬਾਰ ਕਰ ਰਿਹਾ ਹੈ।


Related News