ਅਮਰੀਕਾ ’ਚ ਬੈਂਕਿੰਗ ਸੰਕਟ ਤੋਂ ਘਬਰਾਏ ਨਿਵੇਸ਼ਕ, ਖੇਤਰੀ ਬੈਂਕਾਂ ਦੇ ਸ਼ੇਅਰ 50 ਫੀਸਦੀ ਤੱਕ ਟੁੱਟੇ

Friday, May 05, 2023 - 01:25 PM (IST)

ਅਮਰੀਕਾ ’ਚ ਬੈਂਕਿੰਗ ਸੰਕਟ ਤੋਂ ਘਬਰਾਏ ਨਿਵੇਸ਼ਕ, ਖੇਤਰੀ ਬੈਂਕਾਂ ਦੇ ਸ਼ੇਅਰ 50 ਫੀਸਦੀ ਤੱਕ ਟੁੱਟੇ

ਨਵੀਂ ਦਿੱਲੀ (ਵਿਸ਼ੇਸ਼) - ਅਮਰੀਕਾ ’ਚ ਬੈਂਕਿੰਗ ਸੰਕਟ ਦੀ ਆਹਟ ਤੋਂ ਨਿਵੇਸ਼ਕ ਵੀਰਵਾਰ ਨੂੰ ਫਿਰ ਘਬਰਾਏ ਹੋਏ ਨਜ਼ਰ ਆਏ ਅਤੇ ਅਮਰੀਕਾ ਦੇ ਖੇਤਰੀ ਬੈਂਕਾਂ ਦੇ ਸ਼ੇਅਰ 50 ਫੀਸਦੀ ਤੱਕ ਟੁੱਟ ਗਏ ।

ਟੈਕਵੈਸਟ ਬੈਂਕ ਦਾ ਸ਼ੇਅਰ ਵੀਰਵਾਰ ਦੇਰ ਰਾਤ 54 ਫੀਸਦੀ ਟੁੱਟ ਗਿਆ ਅਤੇ ਇਸ ਦੀ ਟਰੇਡਿੰਗ ਉੱਤੇ ਰੋਕ ਲਾਉਣੀ ਪਈ। ਬਾਅਦ ’ਚ ਇਹ ਸ਼ੇਅਰ 49 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਸੰਕਟ 'ਚ ਘਿਰੀ GoFirst ਨੇ 15 ਮਈ ਤੱਕ ਰੋਕੀ ਟਿਕਟ ਬੁਕਿੰਗ, DGCA ਨੇ ਦਿੱਤੇ ਸਖ਼ਤ ਨਿਰਦੇਸ਼

ਉੱਧਰ ਐੱਫ. ਐੱਚ. ਐੱਨ. ਦਾ ਸ਼ੇਅਰ 35.81 ਫੀਸਦੀ, ਡਬਲਯੂ. ਏ. ਐੱਲ. ਦਾ ਸ਼ੇਅਰ 38.96 ਫੀਸਦੀ, ਜਿਓਨ ਦਾ ਸ਼ੇਅਰ 5.87 ਫੀਸਦੀ ਅਤੇ ਕੇ. ਆਰ. ਈ. ਦਾ ਸ਼ੇਅਰ 4.61 ਫੀਸਦੀ ਟੁੱਟ ਗਿਆ ਸੀ। ਦਰਅਸਲ ਅਮਰੀਕਾ ’ਚ ਖੇਤਰੀ ਬੈਂਕਾਂ ਦੇ ਸ਼ੇਅਰਾਂ ’ਚ ਇਹ ਗਿਰਾਵਟ ਬੁੱਧਵਾਰ ਸ਼ਾਮ ਉਸ ਸਮੇਂ ਸ਼ੁਰੂ ਹੋਈ, ਜਦੋਂ ਇਹ ਖਬਰ ਸਾਹਮਣੇ ਆਈ ਕਿ ਲਾਸ ਏਂਜਲਸ ਦਾ ਇਕ ਬੈਂਕ ਵਿਕਣ ਦੀ ਕਗਾਰ ਉੱਤੇ ਪਹੁੰਚ ਗਿਆ ਹੈ।

ਬੈਂਕ ਵੱਲੋਂ ਆਏ ਇਕ ਬਿਆਨ ’ਚ ਕਿਹਾ ਗਿਆ ਕਿ ਉਹ ਸ਼ੇਅਰ ਹੋਲਡਰਸ ਨੂੰ ਫਾਇਦਾ ਪਹੁੰਚਾਉਣ ਲਈ ਕਈ ਬਦਲਾਂ ਉੱਤੇ ਕੰਮ ਕਰ ਰਿਹਾ ਹੈ। ਇਸ ’ਚ ਫਰਸਟ ਹਾਰੀਜਨ ਬੈਂਕ ਦੁਆਰਾ ਆਪਣੇ ਰਲੇਵੇਂ ਦੀਆਂ ਖਬਰਾਂ ਤੋਂ ‍ਮਨ੍ਹਾ ਕੀਤੇ ਜਾਣ ਤੋਂ ਬਾਅਦ ਇਸ ਬੈਂਕ ਦਾ ਸ਼ੇਅਰ ਵੀ 36 ਫੀਸਦੀ ਡਿੱਗ ਗਿਆ। ਬੈਂਕਿੰਗ ਸ਼ੇਅਰਾਂ ’ਚ ਗਿਰਾਵਟ ਦੌਰਾਨ ਡਾਓਜੋਂਸ ਇੰਡਸਟਰੀਅਲ ਇੰਡੈਕਸ ਵੀ 300 ਅੰਕ ਤੱਕ ਫਿਸਲ ਗਿਆ ਅਤੇ ਵੀਰਵਾਰ ਰਾਤ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਯਾਤਰੀ ਵਾਹਨਾਂ ਦੀ ਵਿਕਰੀ ਉੱਤੇ ਲੱਗੀ ਬ੍ਰੇਕ, ਇਸ ਕਾਰਨ ਅਪ੍ਰੈਲ ਮਹੀਨੇ ਲੋਕਾਂ ਨੇ ਖ਼ਰੀਦਦਾਰੀ ਤੋਂ ਕੀਤਾ ਪ੍ਰਹੇਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News