ਅਰੁਣ ਜੇਤਲੀ ਨੇ GST ਕਰਦਾਤਾਵਾਂ ਤੋਂ ਆਖਰੀ ਤਰੀਕ ਤੋਂ ਪਹਿਲਾਂ ਰਿਟਰਨ ਭਰਨ ਦੀ ਕੀਤੀ ਅਪੀਲ

09/20/2017 4:53:20 PM

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਵਸਤੂ ਅਤੇ ਸੇਵਾਕਰ (ਜੀ.ਐੱਸ.ਟੀ.) ਕਰਦਾਤਾਵਾਂ ਤੋਂ ਆਖਰੀ ਤਰੀਕ ਤੋਂ ਪਹਿਲਾਂ ਰਿਟਰਨ ਭਰਨ ਦੀ ਅਪੀਲ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਆਖਰੀ ਤਰੀਕ 'ਤੇ ਜ਼ਿਆਦਾ ਲੋਕਾਂ ਦਾ ਇੱਕਠੇ ਰਿਟਰਨ ਭਰਨ ਦੀ ਵਜ੍ਹਾ ਜੀ.ਐੱਸ.ਟੀ.ਐੱਨ. ਪੋਰਟਲ 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਤਲੀ ਨੇ ਮੰਤਰੀ ਮੰਡਲ ਦੀ ਬੈਠਕ 'ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦੇਣ ਦੌਰਾਨ ਇਕ ਸਵਾਲ ਦੇ ਜਵਾਬ ''ਚ ਕਿਹਾ ਕਿ 19 ਸਤੰਬਰ ਤਕ ਸਿਰਫ 25 ਫੀਸਦੀ ਲੋਕਾਂ ਨੇ ਰਿਟਰਨ ਭਰਿਆ ਹੈ ਜਦੋਂਕਿ ਰਿਟਰਨ ਭਰਨ ਦੀ ਆਖਰੀ ਦਿਨ ਹਰ ਮਹੀਨੇ ਦੀ 20 ਤਰੀਕ ਹੁੰਦੀ ਹੈ।

ਹਰ ਕੋਈ ਆਖਰੀ ਤਰੀਕ ਦਾ ਇੰਤਜ਼ਾਰ ਕਰਦਾ ਹੈ ਤਾਂ ਅਜਿਹੀ ਸਥਿਤੀ 'ਚ ਪੋਰਟਲ 'ਤੇ ਭਾਰ ਵੱਧ ਜਾਂਦਾ ਹੈ ਕਿਉਂਕਿ ਜੀ.ਐੱਸ.ਟੀ.ਐੱਨ. ਪੋਰਟਲ ਹਰ ਘੰਟੇ ਇਕ ਲੱਖ ਰਿਟਰਨ ਪ੍ਰੋਸੇਸ ਕਰ ਸਕਦਾ ਹੈ। ਉਨ੍ਹਾਂ ਨੇ ਕਾਰੋਬਾਰੀਆਂ ਤੋਂ ਹਰ ਮਹੀਨੇ ਦੀ 14 ਜਾਂ 15 ਤਰੀਕ ਤੋਂ ਜੀ.ਐੱਸ.ਟੀ. ਰਿਟਰਨ ਸ਼ੁਰੂ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਅਜਿਹਾ ਹੋਵੇਗਾ ਤਦ ਆਖਰੀ ਤਰੀਕ 'ਤੇ ਪੋਰਟਲ 'ਤੇ ਭਾਰ ਨਹੀਂ ਵੱਧੇਗਾ ਅਤੇ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ।


Related News