ਭਾਰਤ ਨੂੰ ਮਿਲੇਗਾ ਘਾਤਕ ਹਮਲਾ ਕਰਨ ਵਾਲਾ ਅਪਾਚੇ ਹੈਲੀਕਾਪਟਰ, ਅਮਰੀਕਾ ਨੇ ਦਿੱਤੀ ਮਨਜ਼ੂਰੀ

Wednesday, Jun 13, 2018 - 01:52 PM (IST)

ਭਾਰਤ ਨੂੰ ਮਿਲੇਗਾ ਘਾਤਕ ਹਮਲਾ ਕਰਨ ਵਾਲਾ ਅਪਾਚੇ ਹੈਲੀਕਾਪਟਰ, ਅਮਰੀਕਾ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ — ਅਮਰੀਕੀ ਸਰਕਾਰ ਨੇ ਭਾਰਤੀ ਫੌਜ ਨੂੰ 93 ਕਰੋੜ ਡਾਲਰ(ਕਰੀਬ 6,285 ਕਰੋੜ ਰੁਪਏ) 'ਚ 6 ਏ.ਐੱੱਚ-64ਈ ਅਪਾਚੇ ਅਟੈਕ ਹੈਲੀਕਾਪਟਰ ਵੇਚਣ ਦੀ ਡੀਲ ਨੂੰ ਮਨਜ਼ੂਰੀ ਦਿੱਤੀ ਹੈ। ਅਮਰੀਕੀ ਵਿਦੇਸ਼ੀ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਸਮਝੌਤੇ ਨੂੰ ਯੂ.ਐੱਸ. ਕਾਂਗਰਸ ਪਾਸ ਕਰ ਚੁੱਕੀ ਹੈ ਅਤੇ ਜੇਕਰ ਕੋਈ ਅਮਰੀਕੀ ਸਾਂਸਦ ਇਸ ਸਮਝੌਤੇ 'ਤੇ ਇਤਰਜ਼ਾ ਨਹੀਂ ਕਰਦਾ ਤਾਂ ਇਸ ਨੂੰ ਜਲਦੀ ਹੀ ਅੱਗੇ ਭੇਜ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਪਾਚੇ ਅਟੈਕ ਹੈਲੀਕਾਪਟਰ ਨੂੰ ਦੁਨੀਆਂ ਦਾ ਸਭ ਤੋਂ ਘਾਤਕ ਅਟੈਕ ਕਰਨ ਵਾਲਾ ਹੈਲੀਕਾਪਟਰ ਮੰਨਿਆ ਜਾਂਦਾ ਹੈ।
ਅਮਰੀਕੀ ਕੰਪਨੀ ਬੋਇੰਗ ਅਤੇ ਉਸਦੇ ਭਾਰਤੀ ਸਾਂਝੇਦਾਰ ਟਾਟਾ ਨੇ ਭਾਰਤ ਵਿਚ ਅਪਾਚੇ ਦੇ ਢਾਂਚੇ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ, ਪਰ ਸੌਦੇ ਦੀ ਮਨਜ਼ੂਰੀ ਤੋਂ ਬਾਅਦ ਅਮਰੀਕੀ ਨਿਰਮਾਤਾ ਭਾਰਤ ਨੂੰ ਸਿੱਧੇ ਹੈਲੀਕਾਪਟਰ ਵੇਚ ਸਕਣਗੇ। ਇਸ ਡੀਲ ਵਿਚ ਮੁੱਖ ਠੇਕੇਦਾਰਾਂ ' ਲਾੱਕਹੀਡ ਮਾਰਟਿਨ, ਜਨਰਲ ਇਲੈਕਟ੍ਰਿਕ ਅਤੇ ਰੇਥੀਆਨ ਸ਼ਾਮਲ ਹਨ।
ਅਪਾਚੇ ਅਟੈਕ ਹੈਲੀਕਾਪਟਰ ਸਮਝੌਤੇ 'ਚ ਸਿਰਫ ਹੈਲੀਕਾਪਟਰ ਹੀ ਨਹੀਂ ਸਗੋਂ ਨਾਈਟ ਵਿਜ਼ਨ ਸੈਂਸਰ, ਜੀ.ਪੀ.ਐੱਸ. ਗਾਈਡੈਂਸ, ਸੈਂਕੜੇ ਹੇਲਫਾਇਰ ਐਂਟੀ-ਆਰਮਰ ਅਤੇ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਸਟਿੰਗਰ ਮਿਸਾਈਲਜ਼ ਸ਼ਾਮਲ ਹਨ। ਅਮਰੀਕੀ ਰੱਖਿਆ ਸੁਰੱਖਿਆ ਸਹਿਕਾਰਤਾ ਏਜੰਸੀ ਨੇ ਬਿਆਨ ਵਿਚ ਕਿਹਾ ਹੈ ਕਿ ਅਪਾਚੇ ਹੈਲੀਕਾਟਰਾਂ ਦੀ ਸਹਾਇਤਾ ਨਾਲ ਭਾਰਤ ਦੀ ਰੱਖਿਆ ਸਮਰੱਥਾ ਵਧੇਗੀ ਅਤੇ ਹਵਾਈ ਫੌਜ ਨੂੰ ਆਧੁਨਿਕ ਬਣਾਇਆ ਜਾਵੇਗਾ।


Related News