PNB ''ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
Wednesday, Feb 19, 2025 - 04:20 PM (IST)

ਬਿਜ਼ਨੈੱਸ ਡੈਸਕ : ਪੰਜਾਬ ਨੈਸ਼ਨਲ ਬੈਂਕ (PNB) 'ਚ ਇਕ ਹੋਰ ਵੱਡਾ ਬੈਂਕਿੰਗ ਘੁਟਾਲਾ ਸਾਹਮਣੇ ਆਇਆ ਹੈ। ਇਸ ਵਾਰ ਓਡੀਸ਼ਾ ਦੀ ਗੁਪਤਾ ਪਾਵਰ ਇੰਫਰਾਸਟਰਕਚਰ ਲਿਮਟਿਡ 'ਤੇ 270.57 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਬੈਂਕ ਨੇ ਇਸ ਮਾਮਲੇ ਬਾਰੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕਰ ਦਿੱਤਾ ਹੈ। ਇਹ ਧੋਖਾਧੜੀ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਲਈ ਇੱਕ ਹੋਰ ਵੱਡੀ ਚੁਣੌਤੀ ਬਣ ਸਕਦੀ ਹੈ।
ਇਹ ਵੀ ਪੜ੍ਹੋ : ਗੂਗਲ ਨੇ ਦਿਖਾਈ 'ਗਲਤ' ਵੀਡੀਓ, ਅਦਾਲਤ ਨੇ ਲਗਾ 'ਤਾ 36 ਲੱਖ ਜ਼ੁਰਮਾਨਾ
ਭੁਵਨੇਸ਼ਵਰ ਦੀ ਸਟੇਸ਼ਨ ਸਕੁਏਅਰ ਸ਼ਾਖਾ ਨੇ ਦਿੱਤਾ ਸੀ ਕਰਜ਼ਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਨੈਸ਼ਨਲ ਬੈਂਕ ਨੇ ਦੱਸਿਆ ਕਿ ਇਹ ਧੋਖਾਧੜੀ 270.57 ਕਰੋੜ ਰੁਪਏ ਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭੁਵਨੇਸ਼ਵਰ ਸਥਿਤ ਸਟੇਸ਼ਨ ਸਕੁਏਅਰ ਸ਼ਾਖਾ ਨੇ ਕੰਪਨੀ ਨੂੰ ਕਰਜ਼ਾ ਦਿੱਤਾ ਸੀ। ਨਿਰਧਾਰਤ ਮਾਪਦੰਡਾਂ ਅਨੁਸਾਰ, ਬੈਂਕ ਨੇ ਪਹਿਲਾਂ ਹੀ 270.57 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦੈ ਲੱਖਪਤੀ, ਜਾਣੋ ਕਿਵੇਂ
ਤੁਹਾਨੂੰ ਦੱਸ ਦੇਈਏ ਕਿ ਚਾਲੂ ਵਿੱਤੀ ਸਾਲ (ਅਕਤੂਬਰ-ਦਸੰਬਰ 2024) ਦੀ ਤੀਜੀ ਤਿਮਾਹੀ ਵਿੱਚ ਪੀਐਨਬੀ ਦਾ ਸ਼ੁੱਧ ਲਾਭ ਦੁੱਗਣੇ ਤੋਂ ਵੱਧ ਕੇ 4508 ਕਰੋੜ ਰੁਪਏ ਹੋ ਗਿਆ, ਜੋ ਇੱਕ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ 2223 ਕਰੋੜ ਰੁਪਏ ਸੀ। ਇਸ ਸਮੇਂ ਦੌਰਾਨ ਬੈਂਕ ਦੀ ਕੁੱਲ ਆਮਦਨ ਵੀ ਵਧ ਕੇ 34,752 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ 2023-24 ਦੀ ਦਸੰਬਰ ਤਿਮਾਹੀ 'ਚ 29,962 ਕਰੋੜ ਰੁਪਏ ਸੀ। PNB ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (GNPA) ਅਨੁਪਾਤ ਇੱਕ ਸਾਲ ਪਹਿਲਾਂ 6.24 ਪ੍ਰਤੀਸ਼ਤ ਤੋਂ ਘਟ ਕੇ 4.09 ਪ੍ਰਤੀਸ਼ਤ ਰਹਿ ਗਿਆ ਹੈ।
ਇਹ ਵੀ ਪੜ੍ਹੋ : UK ਜਾਣ ਵਾਲੇ ਭਾਰਤੀਆਂ ਲਈ ਮੁਫ਼ਤ ਐਂਟਰੀ ਤੇ ਵਰਕ ਵੀਜ਼ੇ ਦਾ ਵੱਡਾ ਮੌਕਾ , ਤੁਰੰਤ ਕਰੋ ਅਪਲਾਈ
ਇਹ ਵੀ ਪੜ੍ਹੋ : ਇਕ ਫੈਸਲੇ ਕਾਰਨ ਸ਼ਰਾਬ ਕੰਪਨੀ ਨੂੰ ਪਿਆ ਵੱਡਾ ਘਾਟਾ, ਹੋਇਆ ਕਰੋੜਾਂ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8