Byju's ਨੂੰ ਇੱਕ ਹੋਰ ਵੱਡਾ ਝਟਕਾ, 53 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਹੋਈ ਫ੍ਰੀਜ਼
Saturday, Mar 16, 2024 - 01:01 PM (IST)
ਨਵੀਂ ਦਿੱਲੀ : ਸੰਕਟ ਵਿਚ ਘਿਰੀ ਐਡਟੈਕ ਕੰਪਨੀ ਬਾਈਜੂ ਦੀ ਪੈਰੇਂਟ ਕੰਪਨੀ ਥਿੰਕ ਐਂਡ ਲਰਨ ਨੂੰ ਇਕ ਹੋਰ ਝਟਕਾ ਲੱਗਾ ਹੈ। ਇਕ ਅਮਰੀਕੀ ਅਦਾਲਤ ਨੇ ਕੰਪਨੀ ਦੇ 53.3 ਕਰੋੜ ਡਾਲਰ ਫ੍ਰੀਜ਼ ਕਰ ਦਿੱਤਾ ਹੈ। ਕੋਰਟ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਇਹ ਪੈਸਾ ਕਿਤੇ ਵੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਮੰਗ ਸੀ ਕਿ ਇਸ ਪੈਸੇ ਦਾ ਇਸਤੇਮਾਲ ਸਿਰਫ਼ ਉਨ੍ਹਾਂ ਨੂੰ ਭੁਗਤਾਨ ਕਰਨ ਲਈ ਕੀਤਾ ਜਾਣਾ ਚਾਹੀਦੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਕੰਪਨੀ ਨੇ ਪੈਸੇ ਅਣਜਾਣ ਥਾਂ 'ਤੇ ਭੇਜਿਆ
ਥਿੰਕ ਐਂਡ ਲਰਨ ਨੇ ਕਥਿਤ ਤੌਰ 'ਤੇ ਕਾਨੂੰਨੀ ਵਿਵਾਦਾਂ ਵਿੱਚ ਉਲਝਣ ਤੋਂ ਬਾਅਦ ਇਸ 53.3 ਕਰੋੜ ਡਾਲਰ ਨੂੰ ਮੋਰਟਨ ਦੇ ਹੇਜ ਫੰਡ ਵਿੱਚ ਟ੍ਰਾਂਸਫਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਨੂੰ ਇੱਕ ਬੇਨਾਮ ਆਫ ਸ਼ੋਰ ਟਰੱਸਟ ਵਿਚ ਭੇਜ ਦਿੱਤਾ ਗਿਆ। ਬਲੂਮਬਰਗ ਦੀ ਰਿਪੋਰਟ ਅਨੁਸਾਰ ਕਰਜ਼ਦਾਤਾਵਾਂ ਨੇ ਮੰਗ ਕੀਤੀ ਸੀ ਕਿ ਤਕਨੀਕੀ ਫਰਮ ਦੁਆਰਾ ਇਸ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਇਹ ਪੈਸਾ ਅਦਾਲਤ ਵਿੱਚ ਜਮ੍ਹਾ ਕਰਵਾਇਆ ਜਾਵੇ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਬਾਈਜੂ ਰਵਿੰਦਰਨ ਦੇ ਭਰਾ ਨੂੰ ਨਿਸ਼ਾਨਾ ਬਣਾਇਆ
ਅਦਾਲਤ ਨੇ ਬਾਈਜੂ ਦੇ ਸੰਸਥਾਪਕ ਬਾਈਜੂ ਰਵਿੰਦਰਨ ਦੇ ਭਰਾ ਅਤੇ ਕੰਪਨੀ ਦੇ ਡਾਇਰੈਕਟਰ ਰੀਜੂ ਰਵਿੰਦਰਨ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਤੁਸੀਂ ਦੱਸੋ ਪੈਸਾ ਕਿੱਥੇ ਹੈ। ਜੱਜ ਨੇ ਕਿਹਾ, ਮੈਂ ਉਹਨਾਂ ਦਾ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਉਸ ਨੂੰ ਪੈਸੇ ਦੀ ਸਥਿਤੀ ਦਾ ਪਤਾ ਨਹੀਂ। ਥਿੰਕ ਐਂਡ ਲਰਨ ਉਨ੍ਹਾਂ ਨੂੰ ਇਹ ਜਾਣਕਾਰੀ ਕਿਉਂ ਨਹੀਂ ਦੇ ਰਿਹਾ ਕਿ ਪੈਸਾ ਕਿੱਥੇ ਹੈ? ਰਵਿੰਦਰਨ ਦੇ ਵਕੀਲ ਸ਼ੈਰਨ ਕਾਰਪਸ ਨੇ ਦਲੀਲ ਦਿੱਤੀ ਕਿ ਥਿੰਕ ਐਂਡ ਲਰਨ 'ਤੇ ਚੱਲ ਰਹੇ ਸੰਕਟ ਲਈ ਰਿਣਦਾਤਾ ਜ਼ਿੰਮੇਵਾਰ ਹਨ। ਇਹੀ ਲੋਕ ਕਰਜ਼ਾ ਨਾ ਮੋੜਨ ਲਈ ਸਾਡੇ 'ਤੇ ਜ਼ਿਆਦਾ ਦਬਾਅ ਪਾ ਰਹੇ ਸਨ। ਕੰਪਨੀ ਡੇਲਾਵੇਅਰ ਅਤੇ ਨਿਊਯਾਰਕ ਦੀਆਂ ਅਦਾਲਤਾਂ ਵਿੱਚ ਰਿਣਦਾਤਾਵਾਂ ਨਾਲ ਕੇਸ ਲੜ ਰਹੀ ਹੈ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਇਸ ਤੋਂ ਪਹਿਲਾਂ, ਰਿਣਦਾਤਿਆਂ ਨੇ ਥਿੰਕ ਐਂਡ ਲਰਨ ਦੁਆਰਾ ਬਣਾਈ ਗਈ ਹੋਲਡਿੰਗ ਕੰਪਨੀ ਅਲਫਾ ਦਾ ਨਿਯੰਤਰਣ ਲੈ ਲਿਆ ਸੀ। ਅਲਫ਼ਾ ਨੂੰ 1.2 ਅਰਬ ਡਾਲਰ ਦਾ ਕਰਜ਼ਾ ਜਾਰੀ ਕਰਨ ਲਈ ਬਣਾਇਆ ਗਿਆ ਸੀ। ਬਾਈਜੂ ਅਲਫਾ ਨੇ ਅਦਾਲਤ 'ਚ ਦੀਵਾਲੀਆਪਨ ਹੋਣ ਦੀ ਪਟੀਸ਼ਨ ਦਾਇਰ ਕੀਤੀ ਸੀ। ਰਵਿੰਦਰਨ ਨੇ ਕੰਪਨੀ ਨੂੰ ਜ਼ਬਤ ਕਰਨ ਦੇ ਖ਼ਿਲਾਫ਼ ਡੇਲਾਵੇਅਰ ਕੋਰਟ 'ਚ ਅਪੀਲ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਫਲੋਰਿਡਾ ਹੇਜ ਫੰਡ ਦੇ ਸੰਸਥਾਪਕ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਸੀ। ਉਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਥਿੰਕ ਐਂਡ ਲਰਨ ਨੇ ਪੈਸੇ ਕਿੱਥੇ ਲੁਕਾਏ ਸਨ। ਪੈਸੇ ਦੀ ਜਾਣਕਾਰੀ ਦੇਣ ਤੱਕ ਉਸ ਨੂੰ ਹਰ ਰੋਜ਼ 10 ਹਜ਼ਾਰ ਡਾਲਰ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8