ਸਟਾਰਟਅਪ ’ਚ ਸਾਲਾਨਾ ਨਿਵੇਸ਼ ਵਧ ਕੇ 36 ਅਰਬ ਡਾਲਰ ਹੋਇਆ : ਅਨੁਰਾਗ ਜੈਨ

Sunday, Jan 16, 2022 - 12:15 PM (IST)

ਸਟਾਰਟਅਪ ’ਚ ਸਾਲਾਨਾ ਨਿਵੇਸ਼ ਵਧ ਕੇ 36 ਅਰਬ ਡਾਲਰ ਹੋਇਆ : ਅਨੁਰਾਗ ਜੈਨ

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਸਟਾਰਟਅਪ ਈਕੋ ਸਿਸਟਮ ’ਚ ਨਿਵੇਸ਼ਕ ਕਾਫੀ ਰੁਚੀ ਦਿਖਾ ਰਹੇ ਹਨ, ਇਹੀ ਕਾਰਨ ਹੈ ਕਿ ਅਜਿਹੀਆਂ ਇਕਾਈਆਂ ’ਚ ਨਿਵੇਸ਼ ਤੇਜ਼ੀ ਨਾਲ ਵਧ ਰਿਹ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਦੇ ਸਕੱਤਰ ਅਨੁਰਾਗ ਜੈਨ ਨੇ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਸਟਾਰਟਅਪ ਇਕਾਈਆਂ ’ਚ ਸਾਲਾਨਾ ਨਿਵੇਸ਼ 11 ਅਰਬ ਡਾਲਰ ਤੋਂ ਵਧ ਕੇ36 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਦੁਨੀਆ ਭਰ ਤੋਂ ਸਟਾਰਟਅਪ ’ਚ ਆਉਣ ਵਾਲਾ ਨਿਵੇਸ਼ ਚਾਰ ਫੀਸਦੀ ਤੋਂ ਵਧ ਕੇ ਛੇ ਫੀਸੀਦ ਹੋ ਗਿਆ ਹੈ। ਇਸ ’ਚ ਘਰੇਲੂ ਨਿਵੇਸ਼ ਵੀ ਸ਼ਾਮਲ ਹੈ।

ਰਾਸ਼ਟਰ ਸਟਾਰਟਅਪ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸਟਾਰਟਅਪ ਇਕਾਈਆਂ ਨੂੰ ਰੈਗੂਲੇਟਰੀ ਬੋਝ ਨੂੰ ਘੱਟ ਕਰਨ ਲਈ ਵਧੇਰੇ ਸੁਝਾਅ ਨਾਲ ਆਉਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਟਾਰਟਅਪ ਦੀ ਕਹਾਣੀ ਨੂੰ ਅੱਗੇ ਵਧਾਇਆ ਜਾ ਸਕੇਗਾ। ਗੋਇਲ ਨੇ ਕਿਹਾ ਕਿ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ 2021 ’ਚ ਸਟਾਰਟਅਪ ਖੇਤਰ ’ਚ 1000 ਤੋਂ ਵੱਧ ਸੌਦੇ ਹੋਏ ਹਨ ਅਤੇ ਪਹਿਲੇ 9 ਮਹੀਨਿਆਂ ’ਚ ਇਸ ਖੇਤਰ ’ਚ 23 ਅਰਬ ਡਾਲਰ ਦਾ ਨਿਵੇਸ਼ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਈ ਉੱਦਮੀ ਅੱਗੇ ਵਧਦੀਆਂ ਇਕਾਈਆਂ ਲਈ ਮਾਰਗਦਰਸ਼ਕ ਬਣ ਸਕਦੇ ਹਨ। ਸਾਨੂੰ ਵੱਖ-ਵੱਖ ਜ਼ਿਲਿਆਂ ’ਚ ‘ਸਟਾਰਟਅਪ ਪਹੁੰਚ ਕੇਂਦਰਾਂ’ ਦੀ ਸਥਾਪਨਾ ’ਤੇ ਧਿਆਨ ਦੇਣਾ ਚਾਹੀਦਾ ਹੈ।


author

Harinder Kaur

Content Editor

Related News