ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਨਵੇਂ ਭਾਅ

02/03/2023 11:36:03 AM

ਬਿਜ਼ਨੈੱਸ ਡੈਸਕ- ਅਮੂਲ ਨੇ ਇਕ ਵਾਰ ਫਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਹੁਣ ਫੁੱਲ ਕਰੀਮ ਦੁੱਧ 63 ਰੁਪਏ ਦੀ ਬਜਾਏ 66 ਰੁਪਏ ਪ੍ਰਤੀ ਲੀਟਰ ਮਿਲੇਗਾ। ਜਦਕਿ ਮੱਝ ਦੇ ਦੁੱਧ ਦੀ ਕੀਮਤ 5 ਰੁਪਏ ਪ੍ਰਤੀ ਲੀਟਰ ਵਧਾ ਕੇ 65 ਰੁਪਏ ਤੋਂ ਵਧਾ ਕੇ 70 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ ਦੁੱਧ ਤੋਂ ਇਲਾਵਾ ਅਮੂਲ ਨੇ ਦਹੀਂ ਅਤੇ ਹੋਰ ਉਪ-ਉਤਪਾਦਾਂ ਦੀਆਂ ਕੀਮਤਾਂ 'ਚ ਵੀ ਵਾਧਾ ਕਰ ਦਿੱਤਾ ਹੈ। ਨਵੀਆਂ ਕੀਮਤਾਂ 3 ਫਰਵਰੀ ਤੋਂ ਲਾਗੂ ਹੋ ਗਈਆਂ ਹਨ।

ਇਹ ਵੀ ਪੜ੍ਹੋ- ਅਡਾਨੀ ਗਰੁੱਪ ਨੂੰ ਕਿਸ ਬੈਂਕ ਨੇ ਦਿੱਤਾ ਕਿੰਨਾ ਕਰਜ਼ਾ, RBI ਨੇ ਮੰਗੀ ਡਿਟੇਲ
ਕੰਪਨੀ ਮੁਤਾਬਕ ਹੁਣ ਅਮੂਲ ਦਾ ਅੱਧਾ ਲੀਟਰ ਤਾਜ਼ਾ ਦੁੱਧ 27 ਰੁਪਏ 'ਚ ਮਿਲੇਗਾ, ਜਦਕਿ ਇਸ ਦੇ 1 ਲੀਟਰ ਦੇ ਪੈਕੇਟ ਲਈ 54 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਅਮੂਲ ਗੋਲਡ ਯਾਨੀ ਫੁੱਲ ਕਰੀਮ ਦੁੱਧ ਦਾ ਅੱਧਾ ਕਿਲੋ ਦਾ ਪੈਕੇਟ ਹੁਣ 33 ਰੁਪਏ 'ਚ ਮਿਲੇਗਾ। ਅਮੂਲ ਗਾਂ ਦੇ ਦੁੱਧ ਦੇ ਇੱਕ ਲੀਟਰ ਦੀ ਕੀਮਤ 56 ਰੁਪਏ ਹੋ ਗਈ ਹੈ, ਜਦਕਿ ਅੱਧਾ ਲੀਟਰ ਲਈ 28 ਰੁਪਏ ਚੁਕਾਉਣੇ ਹੋਣਗੇ।

ਇਹ ਵੀ ਪੜ੍ਹੋ-ਘਰੇਲੂ ਬਾਜ਼ਾਰ 'ਚ ਵਾਧੇ ਦੇ ਨਾਲ ਸ਼ੁਰੂਆਤ, ਸੈਂਸੈਕਸ 375 ਅੰਕ 'ਤੇ, ਨਿਫਟੀ 17700 ਦੇ ਕੋਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਡੇਅਰੀ ਫਰਮ ਪਰਾਗ ਮਿਲਕ ਫੂਡਸ ਨੇ ਗੋਵਰਧਨ ਬ੍ਰਾਂਡ ਦੇ ਗਾਂ ਦੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਸੀ, ਜੋ 2 ਫਰਵਰੀ ਤੋਂ ਪ੍ਰਭਾਵੀ ਹੈ। ਕੀਮਤਾਂ 'ਚ ਵਾਧੇ ਨਾਲ ਗੋਵਰਧਨ ਗੋਲਡ ਦੁੱਧ ਦੀ ਕੀਮਤ ਹੁਣ 54 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 56 ਰੁਪਏ ਹੋ ਗਈ ਹੈ। ਦੂਜੇ ਪਾਸੇ ਪਰਾਗ ਮਿਲਕ ਫੂਡਜ਼ ਦੇ ਚੇਅਰਮੈਨ ਦੇਵੇਂਦਰ ਸ਼ਾਹ ਨੇ ਕਿਹਾ ਕਿ ਊਰਜਾ, ਪੈਕੇਜਿੰਗ, ਲੌਜਿਸਟਿਕਸ ਅਤੇ ਪਸ਼ੂ ਖੁਰਾਕ ਦੀਆਂ ਕੀਮਤਾਂ ਵਧਣ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News