ਬਾਜ਼ਾਰ ਦੀ ਗਿਰਾਵਟ ਨਾਲ ਅੰਬਾਨੀ-ਅਡਾਨੀ-ਟਾਟਾ ਦਾ ਵੀ ਨਿਕਲਿਆ ਦਮ

Friday, Oct 04, 2024 - 12:12 PM (IST)

ਨਵੀਂ ਦਿੱਲੀ (ਇੰਟ.) - ਇਜ਼ਰਾਈਲ-ਈਰਾਨ ਵਿਚਕਾਰ ਜਾਰੀ ਜੰਗ ਦਾ ਨੁਕਸਾਨ ਅੱਜ ਭਾਰਤੀ ਬਾਜ਼ਾਰ ਨੂੰ ਵੀ ਚੁੱਕਣਾ ਪਿਆ ਹੈ। ਅਜੋਕੇ ਕਾਰੋਬਾਰੀ ਸੈਸ਼ਨ ’ਚ ਸੈਂਸੈਕਸ ’ਚ 2 ਫੀਸਦੀ ਤਾਂ ਨਿਫਟੀ ’ਚ 2.12 ਫੀਸਦੀ ਦੀ ਗਿਰਾਵਟ ਵੇਖੀ ਗਈ। ਇਸ ਬਿਕਵਾਲੀ ਨਾਲ ਮਾਰਕੀਟ ਦੇ ਵੱਡੇ ਦਿੱਗਜ ਅੰਬਾਨੀ-ਅਡਾਨੀ ਤੋਂ ਲੈ ਕੇ ਟਾਟਾ ਤੱਕ ਸਭ ਦਾ ਦਮ ਨਿਕਲ ਗਿਆ ਅਤੇ ਉਨ੍ਹਾਂ ਦੇ ਲੱਖਾਂ ਕਰੋਡ਼ ਸੁਆਹ ਹੋ ਗਏ।

ਇਹ ਵੀ ਪੜ੍ਹੋ :    ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼

ਸ਼ੇਅਰ ਬਾਜ਼ਾਰ ’ਚ ਅੱਜ ਜ਼ੋਰਦਾਰ ਬਿਕਵਾਲੀ ਵੇਖੀ ਗਈ।

ਬਾਜ਼ਾਰ ’ਚ ਜਾਰੀ ਬਿਕਵਾਲੀ ਕਾਰਨ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ’ਚ 3.95 ਫੀਸਦੀ ਦੀ ਗਿਰਾਵਟ ਆਈ, ਜਿਸ ਤੋਂ ਬਾਅਦ ਕੰਪਨੀ ਦਾ ਸ਼ੇਅਰ 2,813.95 ’ਤੇ ਚਲਾ ਗਿਆ। ਇਹੀ ਹਾਲ ਟਾਟਾ ਗਰੁੱਪ ਦੀਆਂ ਕੰਪਨੀਆਂ ਦਾ ਵੀ ਰਿਹਾ। ਟੀ. ਸੀ. ਐੱਸ. ਦੇ ਸ਼ੇਅਰ ’ਚ 1.29 ਫੀਸਦੀ ਦੀ ਗਿਰਾਵਟ ਵੇਖੀ ਗਈ। ਇਸ ਤੋਂ ਬਾਅਦ ਸ਼ੇਅਰ 4,232 ਰੁਪਏ ’ਤੇ ਪਹੁੰਚ ਗਿਆ। ਈਰਾਨ ’ਚ ਚਾਬਹਾਰ ਪੋਰਟ ਨੂੰ ਮੈਨੇਜ ਕਰ ਰਹੀ ਭਾਰਤ ਦੀ ਲਾਰਜ ਕੈਪ ਕੰਪਨੀ ਅਡਾਨੀ ਪੋਰਟ ਦੇ ਸ਼ੇਅਰ ’ਚ ਵੀ 2.82 ਫੀਸਦੀ ਦੀ ਗਿਰਾਵਟ ਵੇਖੀ ਗਈ, ਜਿਸ ਤੋਂ ਬਾਅਦ ਉਹ 1,426 ’ਤੇ ਬੰਦ ਹੋਇਆ।

ਇਹ ਵੀ ਪੜ੍ਹੋ :    ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ

ਸੇਬੀ ਦਾ ਫਰਮਾਨ ਪਿਆ ਭਾਰੀ

ਫਿਊਚਰਸ ਐਂਡ ਆਪਸ਼ਨ ਯਾਨੀ ਐੱਫ. ਐਂਡ ਓ. ਟਰੇਡ ਨੂੰ ਲੈ ਕੇ ਮਾਰਕੀਟ ਰੈਗੂਲੇਟਰੀ ਸੇਬੀ ਨੇ ਵੱਡੇ ਬਦਲਾਅ ਦਾ ਐਲਾਨ ਕਰ ਦਿੱਤਾ ਹੈ। ਸੇਬੀ ਨੇ 1 ਅਕਤੂਬਰ ਦੀ ਸ਼ਾਮ ਨੂੰ ਸਰਕੁਲਰ ਵੀ ਜਾਰੀ ਕਰ ਦਿੱਤਾ। ਇਸ ਤਹਿਤ ਇੰਟਰਾ-ਡੇ ਪੁਜ਼ੀਸ਼ਨ ਲਿਮਟ ਦੀ ਨਿਗਰਾਨੀ ਹੋਵੇਗੀ। ਡੈਰੀਵੇਟਿਵਸ ਮਿਨੀਮਮ ਟਰੇਡਿੰਗ ਅਮਾਊਂਟ ਵੀ ਵਧਾ ਦਿੱਤੀ ਗਈ ਹੈ। ਦਰਅਸਲ, ਮਾਰਕੀਟ ਰੈਗੂਲੇਟਰੀ ਡੈਰੀਵੇਟਿਵਸ ਫਰੇਮਵਰਕ ਨੂੰ ਸਖਤ ਕਰ ਰਿਹਾ ਹੈ।

ਐੱਫ. ਐਂਡ ਓ. ਨਾਲ ਜੁਡ਼ੇ ਜ਼ਿਆਦਾਤਰ ਨਵੇਂ ਬਦਲਾਅ 20 ਨਵੰਬਰ ਤੋਂ ਹੀ ਲਾਗੂ ਹੋਣਗੇ। ਇੰਡੈਕਸ ਆਪਸ਼ਨ ਬਾਇਰਸ ਤੋਂ ਅਪਫਰੰਟ ਆਪਸ਼ਨ ਪ੍ਰੀਮੀਅਮ ਲਿਆ ਜਾਵੇਗਾ।

ਆਪਸ਼ਨ ਐਕਸਪਾਇਰੀ ਦੇ ਦਿਨ ਸ਼ਾਰਟ ਆਪਸ਼ਨ ਕੰਟਰੈਕਟਸ ਲਈ 2 ਫੀਸਦੀ ਦਾ ਐਡੀਸ਼ਨਲ ਮਾਰਜਨ ਲਿਆ ਜਾਵੇਗਾ। ਸੇਬੀ ਨੇ ਡੈਰੀਵੇਟਿਵਸ ਲਈ ਮਿਨੀਮਮ ਟਰੇਡਿੰਗ ਅਮਾਊਂਟ ਨੂੰ ਵੀ ਵਧਾ ਦਿੱਤਾ ਹੈ। ਇਸ ਨੂੰ 5 ਲੱਖ ਤੋਂ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ 

ਇਨ੍ਹਾਂ ਸੈਕਟਰਸ ਦੇ ਸ਼ੇਅਰ ’ਚ ਦਿਸੀ ਬਿਕਵਾਲੀ

ਆਟੋ ਸ਼ੇਅਰਾਂ ’ਚ ਮਾਰੂਤੀ ਦੇ ਸ਼ੇਅਰ ’ਚ 4.26 ਫੀਸਦੀ ਦੀ ਗਿਰਾਵਟ ਆਈ ਅਤੇ ਉਹ 12,605 ਰੁਪਏ ’ਤੇ ਆ ਗਏ, ਜਦੋਂਕਿ ਉਨ੍ਹਾਂ ਦਾ ਪਿੱਛਲਾ ਬੰਦ ਭਾਅ 13,167 ਰੁਪਏ ਸੀ। ਏਸ਼ੀਅਨ ਪੇਂਟਸ ਦਾ ਸ਼ੇਅਰ 4 ਫੀਸਦੀ ਦੀ ਗਿਰਾਵਟ ਨਾਲ 3145 ਰੁਪਏ ’ਤੇ ਆ ਗਿਆ, ਜਦੋਂਕਿ ਉਨ੍ਹਾਂ ਦਾ ਪਿੱਛਲਾ ਬੰਦ ਭਾਅ 3277 ਰੁਪਏ ਸੀ। ਬੀ. ਐੱਸ. ਈ. ’ਤੇ ਲਾਰਸਨ ਐਂਡ ਟੁਬਰੋ ਦੇ ਸ਼ੇਅਰ 4.15 ਫੀਸਦੀ ਦੀ ਗਿਰਾਵਟ ਨਾਲ 3500 ਰੁਪਏ ’ਤੇ ਆ ਗਏ, ਜਦੋਂਕਿ ਉਨ੍ਹਾਂ ਦਾ ਪਿੱਛਲਾ ਬੰਦ ਭਾਅ 3651.50 ਰੁਪਏ ਸੀ। ਬੀ. ਐੱਸ. ਈ. ’ਤੇ ਐਕਸਿਸ ਬੈਂਕ ਦੇ ਸ਼ੇਅਰ 1225.90 ਰੁਪਏ ਦੇ ਪਿਛਲੇ ਬੰਦ ਭਾਅ ਦੇ ਮੁਕਾਬਲੇ 3.75 ਫੀਸਦੀ ਡਿੱਗ ਕੇ 1179.60 ਰੁਪਏ ’ਤੇ ਆ ਗਏ।

ਗਿਰਾਵਟ ਦੇ ਤੂਫਾਨ ’ਚ ਵੀ ਵਾਧਾ ਲੈ ਗਏ ਇਹ ਸਟਾਕ

ਭਾਰਤੀ ਏਅਰਟੈੱਲ, ਅਲਟਰਾਟੈੱਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਆਈ. ਟੀ. ਸੀ., ਹਿੰਦੁਸਤਾਨ ਯੂਨੀਲਿਵਰ, ਭਾਰਤੀ ਸਟੇਟ ਬੈਂਕ ਅਤੇ ਸਨਫਾਰਮਾ ਦੇ ਸ਼ੇਅਰਾਂ ’ਚ 1 ਫੀਸਦੀ ਤੋਂ ਘੱਟ ਗਿਰਾਵਟ ਦਰਜ ਕੀਤੀ ਗਈ। ਉਥੇ ਹੀ ਦੂਜੇ ਪਾਸੇ ਟਾਟਾ ਸਟੀਲ ਦੇ ਸ਼ੇਅਰ ਅੱਜ ਬਿਨਾਂ ਕਿਸੇ ਬਦਲਾਅ ਨਾਲ ਬੰਦ ਹੋਏ, ਜਦੋਂਕਿ ਜੇ. ਐੱਸ. ਡਬਲਯੂ. ਦੇ ਸ਼ੇਅਰ ਇਸ ਵਿਨਾਸ਼ਕਾਰੀ ਗਿਰਾਵਟ ’ਚ ਵੀ 1.18 ਫੀਸਦੀ ਦੇ ਵਾਧੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ :     iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart  ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News