ਐਮਾਜ਼ਾਨ ਨੂੰ ਹੋਇਆ 91.9 ਕਰੋੜ ਡਾਲਰ ਦਾ ਨੁਕਸਾਨ

Sunday, Feb 04, 2018 - 09:52 PM (IST)

ਐਮਾਜ਼ਾਨ ਨੂੰ ਹੋਇਆ 91.9 ਕਰੋੜ ਡਾਲਰ ਦਾ ਨੁਕਸਾਨ

ਜਲੰਧਰ—ਦੁਨੀਆ ਦੀ ਦਿਗਜ ਈ-ਕਾਮਰਸ ਕੰਪਨੀ ਐਮਾਜ਼ਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ 'ਚ ਸਾਡਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਹੇਗਾ। ਦਸੰਬਰ 2017 ਤਿਮਾਹੀ 'ਚ ਕੰਪਨੀ ਦਾ ਅੰਤਰਰਾਸ਼ਟਰੀ ਸੰਚਾਲਨ ਨਾਲ ਨੁਕਸਾਨ ਵਧ ਕੇ 91.9 ਕਰੋੜ 'ਤੇ ਪੁੱਜ ਗਿਆ ਹੈ।
ਐਮਾਜ਼ਾਨ ਦਾ ਅੰਤਰਰਾਸ਼ਟਰੀ ਸੰਚਾਲਨ ਨਾਲ ਨੁਕਸਾਨ ਦਸੰਬਰ 2016 ਤਿਮਾਹੀ 'ਚ 48.7 ਕਰੋੜ ਡਾਲਰ ਰਿਹਾ ਸੀ। ਹਾਲਾਂਕਿ ਕੰਪਨੀ ਦੀ ਸ਼ੁੱਧ ਵਿਕਰੀ ਸਾਲ 2017 ਦੀ ਚੌਥੀ ਤਿਮਾਹੀ 'ਚ ਵਧ ਕੇ 18.03 ਅਰਬ ਡਾਲਰ ਰਹੀ, ਜੋ ਸਾਲ 2016 ਦੀ ਚੌਥੀ ਤਿਮਾਹੀ 'ਚ 13.96 ਅਰਬ ਡਾਲਰ ਸੀ।

ਭਾਰਤ 'ਚ ਜਾਰੀ ਰਹੇਗਾ ਸ਼ਾਨਦਾਰ ਪ੍ਰਦਰਸ਼ਨ 
ਐਮਾਜ਼ਾਨ ਦੇ ਸੀਨੀਅਰ ਵੀ.ਪੀ. ਅਤੇ ਸੀ.ਐੱਫ.ਓ. ਬ੍ਰਾਅਨ ਉਲਸਾਵਸਕੀ ਨੇ ਦੱਸਿਆ ਕਿ ਭਾਰਤ 'ਚ ਸਾਡਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਹੇਗਾ। ਮੈਂਨੂੰ ਲੱਗਦਾ ਹੈ ਕਿ ਪਿਛਲੇ ਸਾਲ ਇਸ ਨੇ ਕਾਫੀ ਵਿਕਾਸ ਕੀਤਾ ਹੈ। ਪਹਿਲੇ ਸਾਲ ਭਾਰਤ ਦੇ ਪ੍ਰਾਈਮ ਪ੍ਰੋਗਰਾਮ 'ਚ ਜ਼ਿਆਦਾ ਤੋਂ ਜ਼ਿਆਦਾ ਪ੍ਰਾਈਮ ਮੈਂਬਰ ਸ਼ਾਮਲ ਹੋਏ ਸਨ ਅਤੇ ਅਜਿਹਾ ਅਸੀਂ ਕਦੇ ਵੀ ਕਿਸੇ ਵੀ ਦੇਸ਼ 'ਚ ਨਹੀਂ ਦੇਖਿਆ।


Related News