Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ

Monday, Jul 05, 2021 - 05:55 PM (IST)

Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ

ਨਵੀਂ ਦਿੱਲੀ (ਭਾਸ਼ਾ) - ਇਕ ਆਨਲਾਈਨ ਬੁੱਕ ਸਟੋਰ ਦੇ ਰੂਪ ’ਚ ਐਮੇਜ਼ਾਨ ਦੀ ਸ਼ੁਰੂਆਤ ਕਰਨ ਅਤੇ ਉਸ ਨੂੰ ਸ਼ਾਪਿੰਗ ਦੀ ਦੁਨੀਆ ਦਾ ਮਹਾਰਥੀ ਬਣਾਉਣ ਵਾਲੇ ਜੇਫ ਬੇਜ਼ੋਸ ਕੰਪਨੀ ਦੇ ਸੀ. ਈ. ਓ. ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਸੋਮਵਾਰ (5 ਜੁਲਾਈ) ਤੋਂ ਉਹ ਕੰਪਨੀ ਦੇ ਸੀ. ਈ. ਓ. ਨਹੀਂ ਰਹਿਣਗੇ। ਬੇਜ਼ੋਸ ਦੀ ਜਗ੍ਹਾ ਐਮੇਜ਼ਾਨ ਦੇ ਕਲਾਊਡ ਕੰਪਿਊਟਿੰਗ ਬਿਜਨੈੱਸ ਦਾ ਸੰਚਾਲਨ ਕਰਨ ਵਾਲੇ ਏਂਡੀ ਜੇਸੀ ਲੈਣਗੇ।

ਹਾਲਾਂਕਿ, ਲੱਗਭਗ 30 ਸਾਲ ਤੱਕ ਸੀ. ਈ. ਓ. ਦੇ ਅਹੁਦੇ ’ਤੇ ਰਹਿਣ ਤੋਂ ਬਾਅਦ ਬੇਜ਼ੋਸ ਹੁਣ ਕਾਰਜਕਾਰੀ ਚੇਅਰਮੈਨ ਦੀ ਨਵੀਂ ਭੂਮਿਕਾ ’ਚ ਹੋਣਗੇ। ਬੇਜ਼ੋਸ ਨੇ ਫਰਵਰੀ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ ਹੋਰ ਕੰਮਾਂ ਨੂੰ ਜ਼ਿਆਦਾ ਸਮਾਂ ਦੇਣ ਅਤੇ ਆਪਣੀ ਕੰਪਨੀ ਬਲੂ ਓਰਿਜਿਨ ’ਤੇ ਧਿਆਨ ਕੇਂਦਰਿਤ ਕਰਨ ਲਈ ਐਮੇਜ਼ਾਨ ਦੇ ਸੀ. ਈ. ਓ. ਦੇ ਅਹੁਦੇ ਨੂੰ ਛੱਡਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਡਰਾਇਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਰਾਹਤ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

ਸਪੇਸ ਫਲਾਈਟ ਦੇ ਮਿਸ਼ਨ 'ਤੇ ਕੰਮ ਕਰ ਰਹੇ ਹਨ ਬੇਜੋਸ

ਬੇਜੋਸ ਨੇ ਆਪਣੇ ਨਵੇਂ ਸੈਕਟਰ 'ਤੇ ਫੋਕਸ ਕਰਨ ਲਈ ਇਹ ਫ਼ੈਸਲਾ ਲਿਆ ਹੈ। ਬੇਜੋਸ ਹੁਣ ਸਪੇਸ ਫਲਾਈਟ ਦੇ ਮਿਸ਼ਨ 'ਤੇ ਕੰਮ ਕਰ ਰਹੇ ਹਨ। ਉਹ ਆਪਣੀ ਕੰਪਨੀ 'ਬਲਿਊ ਓਰਿਜਿਨ' ਦੀ ਇਸ ਮਹੀਨੇ ਸੰਚਾਲਿਤ ਹੋਣ ਵਾਲੀ ਪਹਿਲੀ ਸਪੇਸ ਫਲਾਇਟ ਵਿਚ ਸਵਾਰ ਹੋਣਗੇ।

ਇਹ ਵੀ ਪੜ੍ਹੋ : ਯਾਤਰਾ ਨਾ ਕਰ ਸਕਣ 'ਤੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਤਬਦੀਲ ਕਰ ਸਕਦੇ ਹੋ ਰੇਲ ਟਿਕਟ, ਜਾਣੋ ਕਿਵੇਂ

20 ਜੁਲਾਈ ਨੂੰ ਪੁਲਾੜ ਲਈ ਉਡਾਣ ਭਰੇਗਾ 'ਨਿਊ ਸ਼ੈਫਰਡ ਪੁਲਾੜ ਯਾਨ'

ਹੁਣੇ ਜਿਹੇ ਇੰਸਟਾਗ੍ਰਾਮ 'ਤੇ ਬੇਜੋਸ ਨੇ ਕਿਹਾ ਸੀ ਕਿ ਉਹ ਆਪਣੇ ਭਰਾ ਅਤੇ ਨੀਲਾਮੀ ਲਈ ਇਕ ਵਿਜੇਤਾ ਬਲਿਊ ਓਰੀਜਨ ਦੇ ਨਿਊ ਸ਼ੈਫਰਡ ਪੁਲਾੜ ਯਾਨ ਵਿਚ ਸਵਾਰ ਹੋਣਗੇ ਜਿਹੜਾ 20 ਜੁਲਾਈ ਨੂੰ ਉਡਾਣ ਭਰਨ ਵਾਲਾ ਹੈ। ਇਸ ਯਾਤਰਾ ਵਿਚ ਟੈਕਸਾਸ ਤੋਂ ਪੁਲਾੜ ਦੀ ਸੰਖੇਪ ਯਾਤਰਾ ਕੀਤੀ ਜਾਵੇਗੀ। ਅਪੋਲੋ 11 ਦੇ ਚੰਦਰਮਾ 'ਤੇ ਪਹੁੰਚਣ ਦੀ ਵਰ੍ਹੇਗੰਢ 20 ਜੁਲਾਈ ਨੂੰ ਮਨਾਈ ਜਾਂਦੀ ਹੈ।

ਬੇਜੋਸ ਨੇ ਇੰਸਟਾਗ੍ਰਾਮ 'ਤੇ ਕਿਹਾ,' ਪੁਲਾੜ ਤੋਂ ਧਰਤੀ ਨੂੰ ਵੇਖਣਾ ਤੁਹਾਨੂੰ ਬਦਲ ਦਿੰਦਾ ਹੈ, ਇਹ ਇਸ ਗ੍ਰਹਿ ਨਾਲ ਤੁਹਾਡੇ ਰਿਸ਼ਤੇ ਨੂੰ ਬਦਲਦਾ ਹੈ। ਮੈਂ ਇਸ ਉਡਾਣ 'ਤੇ ਸਵਾਰ ਹੋਣਾ ਚਾਹੁੰਦਾ ਹਾਂ ਕਿਉਂਕਿ ਇਹ ਉਹ ਚੀਜ਼ ਹੈ ਜੋ ਮੈਂ ਹਮੇਸ਼ਾਂ ਆਪਣੀ ਜ਼ਿੰਦਗੀ ਵਿਚ ਕਰਨਾ ਚਾਹੁੰਦਾ ਸੀ। ਇਹ ਇੱਕ ਰੋਮਾਂਚ ਹੈ। ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : FD 'ਤੇ ਮਿਲਣ ਵਾਲੇ ਵਿਆਜ ਨੂੰ ਲੈ ਕੇ ਖ਼ਾਤਾਧਾਰਕਾਂ ਨੂੰ ਲੱਗ ਸਕਦੈ ਵੱਡਾ ਝਟਕਾ, RBI ਨੇ ਬਦਲੇ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News