ਆਲਕਾਰਗੋ ਗਤੀ ਨੇ ਕੀਤਾ ਐਲਾਨ! ਐਕਸਪ੍ਰੈੱਸ ਸ਼ਿਪਮੈਂਟ ਦੀਆਂ ਕੀਤਮਾਂ ’ਚ ਹੋਵੇਗਾ ਵਾਧਾ
Thursday, Sep 26, 2024 - 12:10 PM (IST)
ਮੁੰਬਈ - ਲੌਜਿਸਟਿਕ ਕੰਪਨੀ ਆਲਕਾਰਗੋ ਗਤੀ ਲਿਮਟਿਡ ਨੇ ਵੀਰਵਾਰ ਨੂੰ ਅਗਲੇ ਸਾਲ 1 ਜਨਵਰੀ ਤੋਂ ਆਪਣੀ 'ਐਕਸਪ੍ਰੈੱਸ ਸ਼ਿਪਮੈਂਟ' ਦੀਆਂ ਕੀਮਤਾਂ 'ਚ ਔਸਤਨ 10.2 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਆਲਕਾਰਗੋ ਗਤੀ ਨੇ ਕਿਹਾ ਕਿ ਔਸਤ ਆਮ ਕੀਮਤ ਵਾਧਾ (ਜੀ.ਪੀ.ਆਈ.) ਪਿਛਲੇ ਕੁਝ ਸਾਲਾਂ ’ਚ ਮਹਿੰਗਾਈ ਨੂੰ ਧਿਆਨ ’ਚ ਰੱਖਦੇ ਹੋਏ ਅਤੇ ਰੈਗੂਲੇਟਰੀ ਅਤੇ ਸੁਰੱਖਿਆ ਉਪਾਵਾਂ ਨਾਲ ਸਬੰਧਤ ਪ੍ਰਸ਼ਾਸਕੀ ਲਾਗਤਾਂ ’ਚ ਮਹੱਤਵਪੂਰਨ ਵਾਧੇ ਨੂੰ ਆਫਸੈੱਟ ਕਰਨ ’ਚ ਮਦਦ ਕਰੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਕੰਪਨੀ ਨੂੰ 1 ਅਕਤੂਬਰ ਤੋਂ 31 ਦਸੰਬਰ 2024 ਦੇ ਵਿਚਕਾਰ ਰਜਿਸਟਰ ਕਰਨ ਵਾਲੇ ਨਵੇਂ ਗਾਹਕਾਂ ਨੂੰ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ’ਚ ਹੋਰ ਨਿਵੇਸ਼ ਕਰਨ ’ਚ ਮਦਦ ਕਰੇਗਾ। ਗਤੀ ਐਕਸਪ੍ਰੈਸ ਅਤੇ ਸਪਲਾਈ ਚੇਨ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਕੇਤਨ ਕੁਲਕਰਨੀ ਨੇ ਕਿਹਾ, “ਇਹ ਕੀਮਤ ਸੰਸ਼ੋਧਨ ਉੱਭਰ ਰਹੇ ਆਰਥਿਕ ਮਾਹੌਲ ਲਈ ਇਕ ਰਣਨੀਤਕ ਪ੍ਰਤੀਕਿਰਿਆ ਹੈ। ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਦਬਾਅ ਦੇ ਵਿਚਕਾਰ, ਇਹ ਕਦਮ ਸਾਡੇ ਗਾਹਕਾਂ ਦੀਆਂ ਉਮੀਦਾਂ ਦੇ ਅਨੁਸਾਰ ਸੇਵਾ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ : Facebook, Instagram ਅਤੇ WhatsApp ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8