ਅਲਰਟ! ਬੈਂਕ ''ਚ ਹੈ ਖਾਤਾ, ਤਾਂ 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ
Friday, Sep 22, 2017 - 07:30 AM (IST)

ਨਵੀਂ ਦਿੱਲੀ— ਜੇਕਰ ਤੁਸੀਂ ਆਪਣੇ ਬੈਂਕ ਖਾਤੇ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜਾਰੀ ਰੱਖਣਾ ਚਾਹੁੰਦੇ ਹੋ ਤਾਂ 31 ਦਸੰਬਰ ਤੋਂ ਪਹਿਲਾਂ ਤੁਹਾਨੂੰ ਆਪਣੇ ਖਾਤੇ ਨੂੰ ਆਧਾਰ ਨਾਲ ਜੋੜਨਾ ਹੋਵੇਗਾ। ਬੈਂਕਾਂ ਨੇ ਕਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 31 ਦਸੰਬਰ 2017 ਤਕ ਆਧਾਰ ਨਾਲ ਲਿੰਕ ਨਾ ਹੋਏ ਖਾਤੇ ਬਲਾਕ ਕਰ ਦਿੱਤੇ ਜਾਣਗੇ, ਯਾਨੀ ਤੁਸੀਂ ਲੈਣ-ਦੇਣ ਨਹੀਂ ਕਰ ਸਕੋਗੇ ਅਤੇ ਪ੍ਰੇਸ਼ਾਨ ਹੋਣਾ ਪਵੇਗਾ। ਉੱਥੇ ਹੀ, ਸਬਸਿਡੀ ਲੈਣ ਲਈ ਵੀ ਆਧਾਰ ਕਾਰਡ ਜ਼ਰੂਰੀ ਕੀਤਾ ਗਿਆ ਹੈ। ਅਜਿਹੇ 'ਚ ਜੇਕਰ ਤੁਸੀਂ ਐੱਲ. ਪੀ. ਜੀ. 'ਤੇ ਸਬਸਿਡੀ ਲੈਣੀ ਹੈ ਤਾਂ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਕਰਾ ਲਓ।
ਉੱਥੇ ਹੀ ਐਕਸਿਸ ਬੈਂਕ ਮੁਤਾਬਕ, ਉਸ ਦੇ ਗਾਹਕ ਏ. ਟੀ. ਐੱਮ., ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਸੈਂਟਰ, ਐੱਸ. ਐੱਮ. ਐੱਸ. ਅਤੇ ਬਰਾਂਚ ਜ਼ਰੀਏ ਆਧਾਰ ਨਾਲ ਖਾਤੇ ਨੂੰ ਲਿੰਕ ਕਰ ਸਕਦੇ ਹਨ। ਏ. ਟੀ. ਐੱਮ. ਜ਼ਰੀਏ ਆਧਾਰ ਲਿੰਕ ਕਰਨ ਲਈ ਗਾਹਕ ਨੂੰ ਏ. ਟੀ. ਐੱਮ. 'ਚ ਡੈਬਿਟ ਕਾਰਡ ਪਾਉਣਾ ਹੋਵੇਗ ਫਿਰ ਰਜਿਸਟਰੇਸ਼ਨ 'ਤੇ ਕਲਿੱਕ ਕਰਕੇ ਪਿਨ ਭਰਨਾ ਹੋਵੇਗਾ ਅਤੇ ਲਿੰਕ ਆਧਾਰ 'ਤੇ ਕਲਿੱਕ ਕਰਕੇ ਖਾਤੇ ਦੀ ਚੋਣ ਕਰਨੀ ਹੋਵੇਗੀ ਫਿਰ ਅਪਡੇਟ ਬਦਲ 'ਤੇ ਜਾ ਕੇ ਆਧਾਰ ਨੰਬਰ ਭਰਨਾ ਹੋਵੇਗਾ ਅਤੇ ਕਨਫਰਮੇਸ਼ਨ ਲਈ ਦੁਬਾਰਾ ਆਧਾਰ ਨੰਬਰ ਭਰਨਾ ਹੋਵੇਗਾ। ਜਿਸ ਨਾਲ ਆਧਾਰ ਨੰਬਰ ਖਾਤੇ ਨਾਲ ਲਿੰਕ ਹੋ ਜਾਵੇਗਾ। ਇੰਟਰਨੈੱਟ ਬੈਂਕਿੰਗ ਜ਼ਰੀਏ 'ਆਧਾਰ ਸੀਡਿੰਗ' ਲਿੰਕ 'ਤੇ ਕਲਿੱਕ ਕਰਕੇ ਇਹ ਕੰਮ ਕੀਤਾ ਜਾ ਸਕਦਾ ਹੈ। ਐੱਸ. ਐੱਮ. ਐੱਸ. ਜ਼ਰੀਏ ਲਿੰਕ ਕਰਨ ਲਈ ਅੰਗਰੇਜ਼ੀ 'ਚ ਆਧਾਰ ਲਿਖ ਕੇ ਆਧਾਰ ਨੰਬਰ ਲਿਖਣਾ ਹੋਵੇਗਾ ਫਿਰ ਅੰਗਰੇਜ਼ੀ 'ਚ 'ਏ ਸੀ' ਤੋਂ ਬਾਅਦ ਖਾਤੇ ਦੇ ਆਖਰੀ 6 ਨੰਬਰ ਲਿਖ ਕੇ 5676782 'ਤੇ ਮੈਸੇਜ ਕਰਨਾ ਹੋਵੇਗਾ। ਉੱਥੇ ਹੀ, ਇਕ ਗੱਲ ਜ਼ਰੂਰ ਯਾਦ ਰੱਖੋ ਕਿ ਬੈਂਕ ਤੁਹਾਡੇ ਕੋਲੋਂ ਫੋਨ 'ਤੇ ਕਾਲ ਕਰਕੇ ਆਧਾਰ ਨੰਬਰ ਜਾਂ ਖਾਤੇ ਦੀ ਜਾਣਕਾਰੀ ਨਹੀਂ ਮੰਗਦੇ ਅਜਿਹੇ 'ਚ ਆਪਣੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ।