ਏਲਨ ਮਸਕ ਨੇ 70 ਕਰੋੜ ''ਚ ਖਰੀਦੇ ਸ਼ੇਅਰ, ਇਕ ਸ਼ੇਅਰ ਦੀ ਕੀਮਤ 55 ਹਜ਼ਾਰ ਰੁਪਏ

02/21/2020 3:03:43 PM

ਨਵੀਂ ਦਿੱਲੀ — ਵੈਲੇਨਟਾਈਨ ਡੇਅ ਦੇ ਦਿਨ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਨੇ ਟੈਸਲਾ ਦੇ 13,037 ਸ਼ੇਅਰ 70 ਹਜ਼ਾਰ ਕਰੋੜ ਰੁਪਏ ਵਿਚ ਖਰੀਦੇ। ਇਸ ਤੋਂ ਬਾਅਦ ਕੰਪਨੀ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧ ਕੇ 18.5 ਫੀਸਦੀ ਯਾਨੀ 245 ਕਰੋੜ ਰੁਪਏ ਹੋ ਗਈ ਹੈ। ਇਸ ਬਾਰੇ ਜਾਣਕਾਰੀ ਅਮਰੀਕੀ ਸੁਰੱਖਿਆ ਅਤੇ ਕਮਿਸ਼ਨ ਦੀ ਰਿਪੋਰਟ ਵਿਚ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 13 ਫਰਵਰੀ ਨੂੰ ਟੈਸਲਾ ਨੇ ਇਕ ਆਈ.ਪੀ.ਓ. ਦੀ ਘੋਸ਼ਣਾ ਕੀਤੀ ਸੀ। ਕੰਪਨੀ ਨੇ ਇਸ ਤੋਂ 2 ਬਿਲੀਅਨ ਡਾਲਰ (14,380 ਕਰੋੜ) ਇਕੱਠੇ ਕਰਨ ਦਾ ਟੀਚਾ ਮਿੱਥਿਆ ਸੀ। ਏਲਨ ਮਸਕ ਤੋਂ ਇਲਾਵਾ ਓਰੈਕਲ ਦੇ ਬਾਨੀ ਲੈਰੀ ਐਲੀਸਨ ਨੇ 10 ਮਿਲਿਅਨ (71 ਲੱਖ ਰੁਪਏ) ਦੇ ਸਟਾਕ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਲੈਰੀ ਐਲਿਸਨ ਨੂੰ 2018 ਵਿਚ ਟੈਸਲਾ ਦਾ ਬੋਰਡ ਆਫ਼ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।

ਬਲੂਮਬਰਗ ਦੀ ਰਿਪੋਰਟ ਅਨੁਸਾਰ ਏਲਨ ਮਸਕ ਨੇ ਲਗਭਗ 55 ਹਜ਼ਾਰ ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਇਨ੍ਹਾਂ ਸ਼ੇਅਰਾਂ ਦੀ ਖਰੀਦ ਕੀਤੀ ਹੈ। ਇਸ ਸਾਲ ਟੈਸਲਾ ਦੇ ਸ਼ੇਅਰਾਂ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਹੈ। ਟੈਸਲਾ ਦੇ ਸ਼ੇਅਰ ਬੁੱਧਵਾਰ ਨੂੰ 917 ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ। ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ ਟੇਸਲਾ ਦਾ ਸ਼ੇਅਰ ਵੈਲਿਯੂ ਆਟੋਮੋਬਾਈਲ ਕੰਪਨੀ ਫਿਏਟ, ਵੋਲਕਸਵੈਗਨ, ਜਨਰਲ ਮੋਟਰਜ਼ ਨੂੰ ਪਛਾੜ ਗਈ। ਮਸਕ ਨੇ ਆਪਣਾ ਉਤਪਾਦਨ ਪਲਾਂਟ ਅਮਰੀਕਾ ਦੇ ਬਾਹਰ ਪਹਿਲੀ ਵਾਰ ਸ਼ੰਘਾਈ ਵਿਚ ਸਥਾਪਤ ਕੀਤਾ ਹੈ। ਪਰ ਕੋਰੋਨਾ ਵਾਇਰਸ ਦੇ ਕਾਰਨ ਸ਼ੰਘਾਈ ਪਲਾਂਟ ਵਿਖੇ ਉਤਪਾਦਨ ਪ੍ਰਭਾਵਤ ਹੋ ਰਿਹਾ ਹੈ।


Related News