ਐਲਨ ਮਸਕ ਨੇ ਡਿਲੀਟ ਕੀਤਾ Tesla-SpaceX ਦਾ ਫੇਸਬੁੱਕ ਪੇਜ, ਟਵਿੱਟਰ ''ਤੇ ਮਿਲਿਆ ਚੈਲੇਂਜ

Saturday, Mar 24, 2018 - 11:01 AM (IST)

ਨਵੀਂ ਦਿੱਲੀ— 5 ਕਰੋੜ ਯੂਜ਼ਰਸ ਦਾ ਡਾਟਾ ਲੀਕ ਹੋਣ ਦੇ ਬਾਅਦ ਹੀ ਫੇਸਬੁੱਕ ਦੀ ਵਰਤੋਂ ਦੇ ਵਿਰੋਧ 'ਚ ਲੋਕਾਂ ਨੇ ਫੇਸਬੁੱਕ ਅਕਾਉਂਟ ਅਤੇ ਪੇਜ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸਪੇਸਐਕਸ  ਅਤੇ ਟੇਸਲਾ ਦੇ ਸੀ.ਈ.ਓ ਐਲਨ ਮਸਕ ਨੇ ਕਰੀਬ 2.6 ਮਿਲੀਅਨ ਤੋਂ ਜ਼ਿਆਦਾ ਲਾਈਕਸ ਅਤੇ ਫੋਲੋਵਰ ਵਾਲੇ ਫੇਸਬੁੱਕ ਦੇ ਅਧਿਕਾਰਕ ਪੇਜ ਨੂੰ ਡਿਲੀਟ ਕਰ ਦਿੱਤਾ।

-ਟਵਿੱਟਰ 'ਤੇ ਮਿਲਿਆ ਚੈਲੇਂਜ
ਦਰਅਸਲ ਟਵਿੱਟਰ 'ਤੇ ਇਕ ਵਿਅਕਤੀ ਨੇ ਐਲਨ ਨੂੰ ਚੁਣੌਤੀ ਦਿੰਦੇ ਹੋਏ ਸਪੇਸਐਕਸ ਅਤੇ ਟੋਸਲਾ ਦੇ ਫੇਸਬੁੱਕ ਪੇਜ ਨੂੰ ਡਿਲੀਟ ਕਰਨ ਨੂੰ ਕਿਹਾ ਸੀ। ਜਿਸਦੇ ਜਵਾਬ 'ਚ ਐਲਨ ਨੇ ਵਾਆਦਾ ਨਿਭਾਉਂਦੇ ਹੋਏ ਸਪੇਸਐਕਸ ਅਤੇ ਟੇਸਲਾ ਦੇ ਲਗਭਗ 2.6 ਮਿਲੀਅਨ ਤੋਂ ਜ਼ਿਆਦਾ ਫਾਲੋਵਰ ਵਾਲੇ ਫੇਸਬੁੱਕ ਪੇਜ ਨੂੰ ਡਿਲੀਟ ਕਰ ਦਿੱਤਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਸਪੇਸਐਕਸ ਅਤੇ ਟੇਸਲਾ ਦੇ ਨਾਂ ਨਾਲ ਕੋਈ ਫੇਸਬੁੱਕ ਪੇਜ ਵੀ ਹੈ। ਹੁਣ ਫੇਸਬੁੱਕ 'ਤੇ ਸਪੇਸਐਕਸ ਦਾ ਫੇਸਬੁੱਕ ਪੇਜ ਉਪਲਬਧ ਨਹੀਂ ਹੈ। ਪਰ ਜੇਕਰ ਤੁਸੀਂ ਇਨ੍ਹਾਂ ਤਿੰਨਾਂ 'ਚੋਂ ਕਿਸੇ ਪੇਜ 'ਚ ਵਿਜ਼ਿਟ ਕਰਦੇ ਹੋ ਤਾਂ ਤੁਹਾਨੂੰ ਪੇਜ ਦੀ ਜਗ੍ਹ੍ਹਾ ਇਕ ਮੇਸੇਜ ਮਿਲੇਗਾ-

ਅਮਰੀਕੀ ਚੋਣਾਂ ਦੇ ਦੌਰਾਨ ਡਾਟਾ ਲੀਕ
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ੍ਹਾਂ ਤੋਂ ਫੇਸਬੁੱਕ ਵਿਵਾਦਾਂ ਨਾਲ ਘਿਰਿਆ ਚੱਲ ਰਿਹਾ ਹੈ। ਉਸ 'ਤੇ ਦੋਸ਼  ਹੈ ਕਿ ਉਸ ਨੇ ਅਮਰੀਕਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਕ ਕੰਪਨੀ ਨੂੰ ਯੂਜ਼ਰਸ ਦਾ ਡਾਟਾ ਲੀਕ ਕੀਤਾ। ਬਹੁਤ ਵਿਵਾਦ ਦੇ ਬਾਅਦ ਫੇਸਬੁੱਕ ਦੇ ਸੀ.ਈ.ਓ. ਮਾਰਕ ਜਕਰਬਰਗ ਨੇ ਇਸ ਪੂਰੇ ਮਾਮਲੇ 'ਤੇ ਆਪਣੀ ਸਫਾਈ ਵੀ ਦਿੱਤੀ।


Related News