ਏਅਰਟੈੱਲ ਨੂੰ ਅਗਸਤ ਮਹੀਨੇ 'ਚ ਮਿਲੇ ਜਿਓ ਦੇ ਮੁਕਾਬਲੇ ਜ਼ਿਆਦਾ ਗਾਹਕ

Wednesday, Nov 11, 2020 - 11:21 PM (IST)

ਏਅਰਟੈੱਲ ਨੂੰ ਅਗਸਤ ਮਹੀਨੇ 'ਚ ਮਿਲੇ ਜਿਓ ਦੇ ਮੁਕਾਬਲੇ ਜ਼ਿਆਦਾ ਗਾਹਕ

ਗੈਜੇਟ ਡੈਸਕ—ਲੰਬੇ ਸਮੇਂ ਬਾਅਦ ਕਿਸੇ ਮਹੀਨੇ 'ਚ ਏਅਰਟੈੱਲ ਨੇ ਗਾਹਕਾਂ ਨੂੰ ਬਟੋਰਨ ਦੇ ਮਾਮਲੇ 'ਚ ਰਿਲਾਇੰਸ ਜਿਓ ਨੂੰ ਪਿੱਛੇ ਛੱਡ ਦਿੱਤਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੀ ਨਵੀਂ ਰਿਪੋਰਟ ਮੁਤਾਬਕ ਅਗਸਤ 2020 'ਚ ਏਅਰਟੈੱਲ ਨੇ 28.99 ਲੱਖ ਨਵੇਂ ਗਾਹਕ ਜੋੜੇ ਹਨ ਜਦਕਿ ਜਿਓ ਨੂੰ ਇਸ ਮਹੀਨੇ 18.64 ਲੱਖ ਗਾਹਕ ਮਿਲੇ ਹਨ। ਉੱਥੇ ਵੋਡਾਫੋਨ ਆਈਡੀਆ ਨੂੰ ਇਸ ਵਾਰ ਵੀ ਗਾਹਕਾਂ ਦੇ ਮਾਮਲੇ 'ਚ ਨੁਕਸਾਨ ਹੋਇਆ ਹੈ। ਵੋਡਾਫੋਨ ਆਈਡੀਆ ਨੇ ਅਗਸਤ 2020 'ਚ 12.28 ਲੱਖ ਗਾਹਕ ਗੁਆਏ ਹਨ।

ਇਹ ਵੀ ਪੜ੍ਹੋ : ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ 

35.8 ਫੀਸਦੀ ਹਿੱਸੇਦਾਰੀ ਨਾਲ ਜਿਓ ਨੰਬਰ-1
ਭਾਰਤੀ ਟੈਲੀਕਾਮ ਮਾਰਕੀਟ 'ਚ ਰਿਲਾਇੰਸ ਜਿਓ ਦੀ ਹਿੱਸੇਦਾਰੀ 35.08 ਫੀਸਦੀ ਹੋ ਗਈ ਹੈ, ਜਦਕਿ ਏਅਰਟੈੱਲ ਦਾ ਮਾਰਕੀਟ ਸ਼ੇਅਰ 28.12 ਫੀਸਦੀ ਹੈ। ਦੱਸ ਦੇਈਏ ਕਿ 40 ਕਰੋੜ ਤੋਂ ਜ਼ਿਆਦਾ ਗਾਹਕਾਂ ਨਾਲ ਰਿਲਾਇੰਸ ਜਿਓ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਹੈ। ਟਰਾਈ ਦੇ ਨਵੇਂ ਡਾਟਾ ਮੁਤਾਬਕ ਦੇਸ਼ 'ਚ ਵਾਇਰਲੈਸ ਸਬਸਕਰਾਈਬ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਜੁਲਾਈ 'ਚ ਜਿਥੇ ਕੁੱਲ ਵਾਇਰਲੈਸ ਸਬਸਕਰਾਈਬਰ ਦੀ ਗਿਣਤੀ 114.418 ਕਰੋੜ ਸੀ, ਉੱਥੇ ਹੁਣ ਇਨ੍ਹਾਂ ਦੀ ਕੁੱਲ ਗਿਣਤੀ 114.792 ਕਰੋੜ ਹੋ ਗਈ ਹੈ। ਅਗਸਤ ਮਹੀਨੇ 'ਚ ਇਨ੍ਹਾਂ ਦੀ ਗਿਣਤੀ 'ਚ 0.33 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ :ਵਟਸਐਪ 'ਚ ਸ਼ਾਮਲ ਹੋਇਆ ਨਵਾਂ ਸ਼ਾਪਿੰਗ ਬਟਨ, ਜਾਣੋ ਕਿਵੇਂ ਕਰਦਾ ਹੈ ਕੰਮ

ਦੱਸ ਦੇਈਏ ਕਿ ਜੁਲਾਈ 'ਚ ਰਿਲਾਇੰਸ ਜਿਓ ਨੇ 35.54 ਲੱਖ ਨਵੇਂ ਗਾਹਕ ਜੋੜੇ ਸਨ ਪਰ ਅਗਸਤ 'ਚ ਕੰਪਨੀ ਨੂੰ ਕਰੀਬ 50 ਫੀਸਦੀ ਦਾ ਘਾਟਾ ਹੋਇਆ ਹੈ। ਇਸ ਮਹੀਨੇ ਜਿਓ ਨੂੰ ਸਿਰਫ 18.64 ਲੱਖ ਨਵੇਂ ਗਾਹਕ ਮਿਲੇ ਹਨ। ਜੁਲਾਈ 'ਚ ਏਅਰਟੈੱਲ ਨੂੰ ਜਿਥੇ 32.60 ਲੱਖ ਗਾਹਕ ਮਿਲੇ ਸਨ, ਉੱਥੇ ਅਗਸਤ ਮਹੀਨੇ 'ਚ 28.99 ਲੱਖ ਨਵੇਂ ਗਾਹਕ ਮਿਲੇ ਹਨ। ਅਜਿਹੇ 'ਚ ਏਅਰਟੈੱਲ ਨੂੰ ਵੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ 'ਚ ਹੀਰੋ ਨੇ BS-6 ਇੰਜਣ ਨਾਲ ਲਾਂਚ ਕੀਤੀ ਨਵੀਂ Xtreme 200S


author

Karan Kumar

Content Editor

Related News