ਹੋਰ ਏਅਰਲਾਈਨਜ਼ ਲਈ ਜੈੱਟ ਏਅਰਵੇਜ਼ ਦੇ ਤਜਰਬੇਕਾਰ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਮੌਕਾ

Sunday, Apr 21, 2019 - 05:45 PM (IST)

ਹੋਰ ਏਅਰਲਾਈਨਜ਼ ਲਈ ਜੈੱਟ ਏਅਰਵੇਜ਼ ਦੇ ਤਜਰਬੇਕਾਰ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਮੌਕਾ

ਨਵੀਂ ਦਿੱਲੀ— ਜੈੱਟ ਏਅਰਵੇਜ਼ ਦੇ ਅਸਥਾਈ ਰੂਪ ਨਾਲ ਬੰਦ ਹੋਣ ਕਾਰਨ ਹਜ਼ਾਰਾਂ ਕਰਮਚਾਰੀਆਂ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ ਪਰ ਦੂਜੀਆਂ ਏਅਰਲਾਈਨਜ਼ ਲਈ ਅਜਿਹੇ ਤਜਰਬੇਕਾਰ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਵਧੀਆ ਮੌਕਾ ਹੈ। ਹਾਲਾਂਕਿ ਉਨ੍ਹਾਂ ਦੀ ਤਨਖਾਹ ਉਮੀਦ ਤੋਂ ਘੱਟ ਹੋ ਸਕਦੀ ਹੈ। ਤੇਜ਼ੀ ਨਾਲ ਵਿਕਾਸ ਕਰ ਰਹੇ ਭਾਰਤੀ ਹਵਾਬਾਜ਼ੀ ਖੇਤਰ 'ਚ ਪ੍ਰਤਿਭਾਸ਼ੀਲ ਕਰਮਚਾਰੀਆਂ ਦੀ ਮੰਗ ਉਪਲੱਬਧਤਾ ਨਾਲੋਂ ਕਿਤੇ ਜ਼ਿਆਦਾ ਹੈ। ਜੈੱਟ ਏਅਰਵੇਜ਼ 'ਚ ਠੇਕੇ 'ਤੇ ਕੰਮ ਕਰਨ ਵਾਲਿਆਂ ਸਮੇਤ ਕਰੀਬ 23,000 ਕਰਮਚਾਰੀ ਹਨ।


author

satpal klair

Content Editor

Related News