ਕੋਰੋਨਾ ਵਾਇਰਸ ਨਾਲ ਏਅਰ ਇੰਡੀਆ ਦਾ ਘਟਿਆ ਮੁੱਲਾਂਕਣ

Wednesday, Mar 18, 2020 - 12:51 PM (IST)

ਕੋਰੋਨਾ ਵਾਇਰਸ ਨਾਲ ਏਅਰ ਇੰਡੀਆ ਦਾ ਘਟਿਆ ਮੁੱਲਾਂਕਣ

ਮੁੰਬਈ—ਕੋਰੋਨਾ ਵਾਇਰਸ ਦੇ ਪ੍ਰਸਾਰ ਨਾਲ ਏਅਰ ਇੰਡੀਆ ਦਾ ਮੁੱਲਾਂਕਣ ਕਰੀਬ ਅੱਧਾ ਘੱਟ ਗਿਆ ਹੈ, ਉੱਧਰ ਸੰਭਾਵਿਤ ਬੋਲੀਦਾਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਸਭ ਹਵਾਬਾਜ਼ੀ ਕੰਪਨੀਆਂ ਦੇ ਰਾਜਸਵ ਅਤੇ ਮੁਨਾਫੇ 'ਚ ਗਿਰਾਵਟ ਆਉਣ ਦਾ ਅਨੁਮਾਨ ਹੈ। ਵਿਸ਼ਵਵਿਆਪੀ ਮਹਾਮਾਰੀ ਦਾ ਅਸਰ ਹਵਾਬਾਜ਼ੀ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ 'ਤੇ ਵੀ ਦਿਸ ਰਿਹਾ ਹੈ। ਯੂਨਾਈਟਿਡ ਏਅਰਲਾਈਨਸ ਦਾ ਸ਼ੇਅਰ ਭਾਵ ਇਸ ਸਾਲ ਜਨਵਰੀ ਤੋਂ ਹੁਣ ਤੱਕ 58 ਫੀਸਦੀ ਅਤੇ ਲੁਫਥਾਂਸਾ ਦਾ ਸ਼ੇਅਰ 36 ਫੀਸਦੀ ਤੱਕ ਫਿਸਲ ਚੁੱਕਾ ਹੈ।
ਏਅਰ ਇੰਡੀਆ ਦੇ ਸੰਭਾਵਿਤ ਬੋਲੀਦਾਤਾਵਾਂ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਬਾਅਦ ਉਹ ਭਾਰਤ ਅਤੇ ਵਿਦੇਸ਼ੀ ਬਾਜ਼ਾਰ 'ਚ ਮੁਕਾਬਲਾ ਕੰਪਨੀਆਂ ਦੇ ਸ਼ੇਅਰ ਦੇ ਮੁੱਲਾਂਕਣ ਨੂੰ ਧਿਆਨ 'ਚ ਰੱਖਦੇ ਹੋਏ ਏਅਰ ਇੰਡੀਆ ਦੇ ਲਈ ਬੋਲੀ ਲਗਾਉਣਗੇ। ਕਈ ਲੋਕਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਇਸ ਨੂੰ ਵੇਚਣਾ ਮੁਸ਼ਕਿਲ ਹੋ ਸਕਦਾ ਹੈ। ਹੁਣ ਬੋਲੀਦਾਤਾ ਨੇ ਕਿਹਾ ਕਿ ਭਾਰਤ ਅਤੇ ਵਿਦੇਸ਼ੀ ਬਾਜ਼ਾਰ 'ਚ ਕਈ ਹਵਾਬਾਜ਼ੀ ਕੰਪਨੀਆਂ ਸੂਚੀਬੱਧ ਹਨ ਅਤੇ ਏਅਰ ਇੰਡੀਆ ਦੇ ਮੁੱਲਾਂਕਣ ਲਈ ਇਹ ਇਕ ਚੰਗਾ ਸੰਕੇਤਕ ਹੈ।
ਹਵਾਬਾਜ਼ੀ ਉਦਯੋਗ ਨੂੰ 2020 'ਚ ਕਰੀਬ 67 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਕਈ ਹਵਾਬਾਜ਼ੀ ਕੰਪਨੀਆਂ ਦਿਵਾਲੀਆ ਅਰਜ਼ੀ ਕਰ ਸਕਦੀ ਹੈ। ਬੋਲੀਦਾਤਾ ਨੇ ਇਕ ਉਦਹਾਰਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਯੂਨਾਈਟਿਡ ਏਅਰਲਾਈਨਸ ਹੋਲਡਿੰਗਸ ਅਤੇ ਡਾਇਚੇ ਲੁਫਥਾਂਸਾ ਏ.ਜੀ. ਮੁਨਾਫਾ ਕਮਾ ਰਹੀ ਹੈ।
ਯੂਨਾਈਟਿਡ ਏਅਰਲਾਈਸ 1250 ਜਹਾਜ਼ਾਂ ਦੇ ਬੇੜੇ ਦੇ ਨਾਲ 369 ਡੈਸਟੀਨੇਸ਼ਨ ਦੇ ਲਈ ਉਡਾਣਾਂ ਸੰਚਾਲਿਤ ਕਰਦੀ ਹੈ, ਉੱਧਰ ਲੁਫਥਾਂਸਾ 400 ਬੇੜਿਆਂ ਦੇ ਨਾਲ 220 ਡੈਸਟੀਨੇਸ਼ਨਾਂ ਲਈ ਉਡਾਣ ਭਰਦੀ ਹੈ। ਡੈਲਟਾ ਏਅਰਲਾਈਨ ਦਾ ਸ਼ੇਅਰ ਭਾਅ 1 ਜਨਵਰੀ ਨੂੰ 58 ਡਾਲਰ ਪ੍ਰਤੀ ਸ਼ੇਅਰ ਸੀ ਜੋ ਸ਼ੁੱਕਰਵਾਰ ਨੂੰ 38.36 ਡਾਲਰ 'ਤੇ ਬੰਦ ਹੋਇਆ। ਅਮਰੀਕਾ ਦਾ ਇਸ ਹਵਾਬਾਜ਼ੀ ਕੰਪਨੀ ਦੇ ਕੋਲ 909 ਜਹਾਜ਼ਾਂ ਦਾ ਬੇੜਾ ਹੈ ਅਤੇ ਉਹ 325 ਡੈਸਟੀਨੇਸ਼ਨਾਂ ਲਈ ਉਡਾਣਾਂ ਸੰਚਾਲਿਤ ਕਰਦੀ ਹੈ।
ਏਅਰ ਇੰਡੀਆ ਦੇ ਕੋਲ 140 ਜਹਾਜ਼ਾਂ ਦਾ ਬੇੜਾ
ਏਅਰ ਇੰਡੀਆ ਘਾਟੇ ਵਾਲੀ ਕੰਪਨੀ ਹੈ ਅਤੇ ਇਸ ਦੇ ਕੋਲ 140 ਜਹਾਜ਼ਾਂ ਦਾ ਬੇੜਾ ਹੈ। ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਸ ਦੇ 2007 'ਚ ਰਲੇਵੇ ਨਾਲ ਹੀ ਇਹ ਕੰਪਨੀ ਮੁਨਾਫਾ ਕਮਾਉਣ 'ਚ ਅਸਫਲ ਰਹੀ ਹੈ। ਏਅਰ ਇੰਡੀਆ ਦੇ ਇਲਾਵਾ ਸਰਕਾਰ ਇਸ ਦੀ ਸਹਾਇਕ ਇਕਾਈਆਂ ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ ਹੀ ਏਅਰ ਇੰਡੀਆ ਐੱਸ.ਏ.ਟੀ.ਐੱਸ. ਏਅਰਪੋਰਟ ਸਰਵਿਸੇਜ਼ 'ਚ 50 ਫੀਸਦੀ ਹਿੱਸੇਦਾਰੀ ਵੇਚਣ ਦੀ ਸੰਭਾਲਨਾ ਤਲਾਸ਼ ਰਹੀ ਹੈ। ਹਿੰਦੁਜਾ ਦੇ ਇਲਾਵਾ ਅਡਾਨੀ ਗਰੁੱਪ ਅਤੇ ਅਮਰੀਕਾ ਦੀ ਕੰਪਨੀ ਇੰਟਰਪਸ ਦੇ ਨਾਲ ਹੀ ਟਾਟਾ ਗਰੁੱਪ ਵਲੋਂ ਬੋਲੀ ਲਗਾਏ ਜਾਣ ਦੀ ਉਮੀਦ ਹੈ। ਸਰਕਾਰ ਨੇ ਏਅਰ ਇੰਡੀਆ ਦੇ ਲਈ ਅਭਿਰੂਚੀ ਪੱਤਰ ਜਮ੍ਹਾ ਕਰਵਾਉਣ ਦੀ ਤਾਰੀਕ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਕ ਸੰਭਾਵਿਤ ਬੋਲੀਦਾਤਾ ਨੇ ਕਿਹਾ ਕਿ ਉਹ ਬੋਲੀ ਦੇ ਬਾਰੇ 'ਚ ਅਪ੍ਰੈਲ ਦੇ ਅੰਤ 'ਚ ਫੈਸਲਾ ਕਰੇਗਾ, ਉੱਧਰ ਇਕ ਹੋਰ ਨੇ ਕਿਹਾ ਕਿ ਮੌਜੂਦਾ ਸਥਿਤੀ 'ਚ ਉਹ ਸ਼ਾਇਦ ਬੋਲੀ ਨਾ ਲਗਾਏ।


author

Aarti dhillon

Content Editor

Related News