ਏਅਰ ਇੰਡੀਆ ਦੇ ਹਵਾਈ ਜਹਾਜ਼ ਨਾਲ ਟਕਰਾਇਆ ਪੰਛੀ, ਹੋਈ ਐਮਰਜੈਂਸੀ ਲੈਂਡਿੰਗ

Saturday, Jul 20, 2019 - 10:26 PM (IST)

ਏਅਰ ਇੰਡੀਆ ਦੇ ਹਵਾਈ ਜਹਾਜ਼ ਨਾਲ ਟਕਰਾਇਆ ਪੰਛੀ, ਹੋਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ– ਅਹਿਮਦਾਬਾਦ-ਦਿੱਲੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਅਹਿਮਦਾਬਾਦ ਤੋਂ ਰਵਾਨਾ ਹੋਣ ਦੇ 10 ਮਿੰਟ ਅੰਦਰ ਹੀ ਇਥੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਖਬਰਾਂ ਮੁਤਾਬਕ ਉਡਾਣ ਭਰਨ ਦੇ ਤੁਰੰਤ ਬਾਅਦ ਹਵਾਈ ਜਹਾਜ਼ ਨਾਲ ਇਕ ਪੰਛੀ ਟਕਰਾ ਗਿਆ। ਹਵਾਈ ਜਹਾਜ਼ ਵਿਚ 97 ਮੁਸਾਫਿਰ ਸਵਾਰ ਸਨ। ਦੱਸਿਆ ਜਾਂਦਾ ਹੈ ਕਿ ਮੁਸਾਫਿਰਾਂ ਲਈ ਬਾਅਦ ਵਿਚ ਤੁਰੰਤ ਬਦਲਵੀ ਉਡਾਣ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਣ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।


author

Inder Prajapati

Content Editor

Related News