ਭਾਰਤ, ਰੂਸ ਵਿਚਕਾਰ ਉਡਾਣਾਂ ਸ਼ੁਰੂ, ਟੂਰਸਿਟਾਂ ਨੂੰ ਫਿਲਹਾਲ ਇਜਾਜ਼ਤ ਨਹੀਂ

Friday, Feb 12, 2021 - 11:30 AM (IST)

ਭਾਰਤ, ਰੂਸ ਵਿਚਕਾਰ ਉਡਾਣਾਂ ਸ਼ੁਰੂ, ਟੂਰਸਿਟਾਂ ਨੂੰ ਫਿਲਹਾਲ ਇਜਾਜ਼ਤ ਨਹੀਂ

ਨਵੀਂ ਦਿੱਲੀ- ਭਾਰਤ ਅਤੇ ਰੂਸ ਵਿਚਕਾਰ ਹੋਏ ਏਅਰ ਬੱਬਲ ਸਮਝੌਤੇ ਤਹਿਤ 12 ਫਰਵਰੀ ਤੋਂ ਦੋਹਾਂ ਮੁਲਕਾਂ ਦਰਮਿਆਨ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਸ ਸਮਝੌਤੇ ਤਹਿਤ ਸ਼ਰਤਾਂ ਨਾਲ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ।

ਰੂਸੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਰੂਸ ਅਤੇ ਭਾਰਤ ਨੇ 12 ਫਰਵਰੀ, 2021 ਨੂੰ ਵਿਸ਼ੇਸ਼ ਹਵਾਈ ਯਾਤਰਾ ਸਮਝੌਤਾ ਲਾਗੂ ਕਰ ਦਿੱਤਾ ਹੈ। ਹਾਲਾਂਕਿ, ਸੈਰ-ਸਪਾਟਾ ਦੇ ਮੰਤਵ ਨਾਲ ਫਿਲਹਾਲ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਬਿਆਨ ਅਨੁਸਾਰ ਭਾਰਤ ਵਿਚ ਰੂਸ ਦੇ ਫਸੇ ਹੋਏ ਨਾਗਰਿਕ, ਰੂਸ ਦਾ ਵੈਲਿਡ ਵੀਜ਼ਾ ਰੱਖਣ ਵਾਲੇ ਭਾਰਤੀ, ਨੇਪਾਲੀ ਅਤੇ ਭੂਟਾਨ ਦੇ ਨਾਗਰਿਕਾਂ ਨੂੰ ਹੀ ਰੂਸ ਦੀ ਯਾਤਰਾ ਦੀ ਮਨਜ਼ੂਰੀ ਮਿਲੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਕੱਲ੍ਹ ਪੈਟਰੋਲ ਹੋ ਸਕਦੈ 90 ਰੁ:, ਹੁਣ ਤੱਕ ਕੀਮਤਾਂ 'ਚ ਇੰਨਾ ਉਛਾਲ

ਇਸੇ ਤਰ੍ਹਾਂ ਰੂਸ ਵਿਚ ਫਸੇ ਭਾਰਤੀ, ਨੇਪਾਲੀ ਅਤੇ ਭੂਟਾਨ ਦੇ ਨਾਗਰਿਕਾਂ, ਓ. ਸੀ. ਆਈ. ਤੇ ਪੀ. ਆਈ. ਓ. ਕਾਰਡਧਾਰਕਾਂ ਅਤੇ ਸੈਰ-ਸਪਾਟਾ ਨੂੰ ਛੱਡ ਕੇ ਹੋਰ ਕਿਸੇ ਵੀ ਕੰਮ ਲਈ ਭਾਰਤ ਆਉਣਾ ਚਾਹੁੰਦੇ ਰੂਸੀ ਲੋਕਾਂ ਨੂੰ ਭਾਰਤ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਜੁਲਾਈ ਤੋਂ ਹੁਣ ਤੱਕ ਭਾਰਤ ਲਗਭਗ 24 ਮੁਲਕਾਂ ਨਾਲ ਵਿਸ਼ੇਸ਼ ਹਵਾਈ ਯਾਤਰਾ ਕਰਾਰ ਕਰ ਚੁੱਕਾ ਹੈ, ਜਿਨ੍ਹਾਂ ਵਿਚ ਅਮਰੀਕਾ, ਯੂ. ਏ. ਈ., ਬਹਿਰੀਨ, ਕੈਨੇਡਾ, ਫਰਾਂਸ, ਜਰਮਨੀ, ਕੀਨੀਆ, ਭੂਟਾਨ, ਅਫਗਾਨਿਸਤਾਨ, ਇਰਾਕ ਅਤੇ ਜਾਪਾਨ ਸ਼ਾਮਲ ਹਨ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, 30 ਫ਼ੀਸਦੀ ਤੱਕ ਮਹਿੰਗੀ ਹੋਵੇਗੀ ਹਵਾਈ ਯਾਤਰਾ

 ਭਾਰਤ-ਰੂਸ ਵਿਚਕਾਰ ਵਿਸ਼ੇਸ਼ ਉਡਾਣਾਂ ਸ਼ੁਰੂ ਹੋਣ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 
 


author

Sanjeev

Content Editor

Related News