ਦਿੱਲੀ ਦੇ IGI ਹਵਾਈ ਅੱਡੇ 'ਤੇ ਕੰਮ ਸੰਭਾਲੇਗਾ AI, ਯਾਤਰੀਆਂ ਨੂੰ ਮਿਲਣਗੀਆਂ ਇਹ ਸਹੂਲਤਾਂ

Tuesday, Feb 27, 2024 - 04:08 PM (IST)

ਦਿੱਲੀ ਦੇ IGI ਹਵਾਈ ਅੱਡੇ 'ਤੇ ਕੰਮ ਸੰਭਾਲੇਗਾ AI, ਯਾਤਰੀਆਂ ਨੂੰ ਮਿਲਣਗੀਆਂ ਇਹ ਸਹੂਲਤਾਂ

ਨਵੀਂ ਦਿੱਲੀ - ਹਵਾਈ ਅੱਡੇ 'ਤੇ ਯਾਤਰੀਆਂ ਦੀ ਭੀੜ ਅਤੇ ਵਾਹਨਾਂ ਦੀ ਆਵਾਜਾਈ ਦੇ ਪ੍ਰਬੰਧਨ ਲਈ ਸਮਾਰਟ ਏਅਰਪੋਰਟ ਮੈਟਰੋਪੋਲਿਸ ਪ੍ਰੋਜੈਕਟ ਵਜੋਂ ਆਰਟੀਫਿਸ਼ਿਅਲ ਇੰਟੈਲੀਜੈਂਸੀ(ਏ.ਆਈ.) ਦੀ ਸਹਾਇਤਾ ਲਈ ਜਾਵੇਗੀ। ਇਸ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਮਾਰਟ ਏਅਰਪੋਰਟ ਸਿਟੀ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਦੇਸ਼ ਦੇ ਕਿਸੇ ਵੀ ਹਵਾਈ ਅੱਡੇ 'ਤੇ ਲਾਗੂ ਕੀਤੇ ਜਾਣ ਵਾਲੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ 'ਚ ਸਿਰਫ ਹਵਾਈ ਅੱਡੇ ਦੇ ਟਰਮੀਨਲ ਦੇ ਲੈਂਡ ਸਾਈਡ ਖੇਤਰ ਨੂੰ ਹੀ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ :    WTO ਦੀਆਂ ਨੀਤੀਆਂ ਪੰਜਾਬ ਤੇ ਦੇਸ਼ ਨੂੰ ਕਰ ਦੇਣਗੀਆਂ ਬਰਬਾਦ, ਦੇਸ਼ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੇ ਪ੍ਰਧਾਨ ਮੰਤਰੀ

AI ਖੁਦ ਏਅਰਪੋਰਟ ਦੇ ਫੋਰਕੋਰਟ ਖੇਤਰ ਵਿੱਚ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕਰੇਗਾ। ਜੇਕਰ ਕੋਈ ਵਿਅਕਤੀ ਗਲਤ ਦਿਸ਼ਾ 'ਚ ਵਾਹਨ ਚਲਾ ਰਿਹਾ ਹੈ ਤਾਂ ਤੁਰੰਤ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ। ਜਿਵੇਂ-ਜਿਵੇਂ AI ਕੋਲ ਡਾਟਾ ਆਉਂਦਾ ਰਹੇਗਾ ਉਸ ਮੁਤਾਬਕ ਇਸ ਦਾ ਵਿਸ਼ਲੇਸ਼ਣ ਹੋਰ ਸਟੀਕ ਹੁੰਦਾ ਜਾਵੇਗਾ। ਉਦਾਹਰਣ ਵਜੋਂ ਇੱਕ ਮਹੀਨੇ ਦੇ ਡੇਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, AI ਖੁਦ ਦੱਸੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਜਗ੍ਹਾ 'ਤੇ ਇੰਨੇ ਵਾਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਜਾਂ ਫਿਰ ਕਿਹੜੀ ਉਡਾਣ ਦੇ ਆਉਣ ਸਮੇਂ ਯਾਤਰੀ ਜਾਂ ਫਿਰ ਉਨ੍ਹਾਂ ਨੂੰ ਰਸੀਵ ਕਰਨ ਵਾਲਿਆਂ ਦੀ ਸਭ ਤੋਂ ਜ਼ਿਆਦਾ ਭੀੜ ਫੋਰਕੋਰਟ ਦੇ ਅਰਾਈਵਲ ਖੇਤਰ ਵਿਚ ਇਕੱਠੀ ਹੁੰਦੀ ਹੈ।  ਆਉਣ ਅਤੇ ਬਾਹਰ ਜਾਣ ਲਈ ਯਾਤਰੀ ਕਿਹੜੇ ਗੇਟ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ :    Big Breaking : ਮੂਸੇਵਾਲਾ ਵਾਂਗ ਘੇਰ ਕੇ ਭੁੰਨਿਆ ਹਰਿਆਣਾ ਦਾ ਸਾਬਕਾ MLA, ਲਾਰੈਂਸ ਦਾ ਆ ਰਿਹੈ ਨਾਂ(Video)

ਵਰਤਮਾਨ ਸਮੇਂ ਵਿੱਚ ਬਹੁਤ ਸਾਰੀਆਂ ਟਰਾਲੀਆਂ ਏਅਰਪੋਰਟ 'ਤੇ ਏਧਰ-ਓਧਰ ਪਈਆਂ ਹੁੰਦੀਆਂ ਹਨ ਅਤੇ ਕਿਤੇ ਵੀ ਲੱਭਣ ਵੇਲੇ ਨਹੀਂ ਮਿਲਦੀਆਂ ਹਨ। ਪਰ AI ਦੱਸੇਗਾ ਕਿ ਕਿੱਥੇ ਕਿੰਨੀਆਂ ਟਰਾਲੀਆਂ ਦੀ ਲੋੜ ਹੈ। ਹੁਣ ਜਿਵੇਂ ਤੁਸੀਂ ਇੱਕ ਐਪ ਅਧਾਰਤ ਕੈਬ ਬੁੱਕ ਕਰਦੇ ਹੋ ਅਤੇ ਇਸਦੀ ਸਹੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਭਾਵ ਇਸਦਾ ਸਹੀ ਸਥਾਨ ਅਤੇ ਸਮਾਂ ਜਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ AI ਦੀ ਮਦਦ ਨਾਲ ਟਰਾਲੀਆਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਤੁਹਾਨੂੰ ਆਪਣੇ ਸਮਾਰਟ ਫੋਨ 'ਤੇ ਐਪ ਨੂੰ ਡਾਊਨਲੋਡ ਕਰਨ ਦੀ ਬਜਾਏ ਬੋਰਡਿੰਗ ਪਾਸ ਨੂੰ ਸਕੈਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ :    ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News