ਅਹਿਮਦਾਬਾਦ ''ਚ ਸਿਵਗੀ ਤੋਂ ਆਰਡਰ ਨਹੀਂ ਕਰਨਗੇ ਰੈਸਤਰਾਂ

Friday, Jan 11, 2019 - 03:25 PM (IST)

ਅਹਿਮਦਾਬਾਦ ''ਚ ਸਿਵਗੀ ਤੋਂ ਆਰਡਰ ਨਹੀਂ ਕਰਨਗੇ ਰੈਸਤਰਾਂ

ਅਹਿਮਦਾਬਾਦ—ਗੁਜਰਾਤ ਹੋਟਲ ਅਤੇ ਰੈਸਤਰਾਂ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਸ ਦੇ ਮੈਂਬਰ ਸ਼ੁੱਕਰਵਾਰ ਤੋਂ ਸਿਵਗੀ ਦੇ ਆਰਡਰ ਨਹੀਂ ਲੈਣਗੇ। ਹਾਲਾਂਕਿ ਜ਼ੋਮੈਟੋ ਅਤੇ ਉਬੇਰ ਈਟਸ ਦੇ ਨਾਲ ਉਨ੍ਹਾਂ ਦਾ ਸਮਝੌਤਾ ਜਾਰੀ ਰਹੇਗਾ। ਇਸ ਲਈ ਇਨ੍ਹਾਂ ਦੋਵਾਂ ਡਿਲਿਵਰੀ ਕੰਪਨੀਆਂ ਦੇ ਗਾਹਕ ਜ਼ੋਮੈਟੋ ਅਤੇ ਉਬੇਰ ਈਟਸ 'ਤੇ ਫੂਡ ਆਰਡਰ ਕਰ ਸਕਦੇ ਹਨ। ਸਿਵਗੀ ਅਜੇ ਰੈਸਤਰਾਂ ਤੋਂ 22 ਫੀਸਦੀ ਕਮੀਸ਼ਨ ਲੈਂਦੀ ਹੈ ਜਿਸ ਦਾ ਰੈਸਟੋਰੈਂਟ ਐਸੋਸੀਏਸ਼ਨ ਨੇ ਖਾਸਾ ਵਿਰੋਧ ਕੀਤਾ ਅਤੇ ਸਿਵਗੀ ਤੋਂ ਇਸ ਨੂੰ ਪੱਧਰੀ ਬਣਾਉਣ ਦੀ ਮੰਗ ਕੀਤੀ। 
ਐਸੋਸੀਏਸ਼ਨ ਨੇ ਸਿਵਗੀ ਅਤੇ ਜ਼ੋਮੈਟੋ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਤੈਅ ਕੀਤੀ ਸੀ। ਮੀਟਿੰਗ 'ਚ ਜ਼ੋਮੈਟੋ ਨੇ ਇਸ ਵਿਸ਼ੇ 'ਤੇ ਸੋਚ-ਵਿਚਾਰ ਲਈ ਥੋੜ੍ਹਾ ਹੋਰ ਸਮਾਂ ਮੰਗਿਆ ਜਦੋਂਕਿ ਸਿਵਗੀ ਨੇ ਇਸ 'ਤੇ ਕੋਈ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਤਦ ਰੈਸਤਰਾਂ ਐਸੋਸੀਏਸ਼ਨ ਨੇ ਤੈਅ ਕੀਤਾ ਕਿ ਉਹ ਸਿਵਗੀ ਦੀ ਅਸੰਗਤ ਮੰਗਾਂ ਦੇ ਸਾਹਮਣੇ ਨਹੀਂ ਝੁੱਕੇਗਾ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਰੈਸਤਰਾਂ ਦਾ ਸਾਥ ਦੇਣਗੇ ਜਿਨ੍ਹਾਂ ਨੇ ਫੂਡ ਡਿਲਿਵਰੀ ਕੰਪਨੀਆਂ ਦੇ ਨਾਲ ਐਨੁਅਲ ਕਾਂਟ੍ਰੈਕਸ ਕੀਤੇ ਹਨ। 
ਐਨਰਜ਼ੀ ਮਿਨਿਸਟਰ ਸੌਰਭ ਪਟੇਲ ਵੀ ਇਸ ਮੀਟਿੰਗ 'ਚ ਮੌਜੂਦ ਸਨ। ਉਨ੍ਹਾਂ ਨੇ ਹੋਟਲ ਅਤੇ ਰੈਸਤਰਾਂ ਮਾਲਕਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਹੋਟਲ ਐਸੋਸੀਏਸ਼ਨ ਦੇ ਲੀਡਰ ਨਰਿੰਦਰ ਸੋਮਾਨੀ ਨੇ ਕਿਹਾ ਕਿ ਐਸੋਸੀਏਸ਼ਨ ਨੂੰ ਸਿਵਗੀ-ਜ਼ੋਮੈਟੋ ਵਰਗੀਆਂ ਕੰਪਨੀਆਂ ਨੂੰ ਤਗੜਾ ਜਵਾਬ ਦੇਣਾ ਹੋਵੇਗਾ ਜਿਵੇਂ ਕਿ ਓਯੋ ਅਤੇ ਗੋ ਇਬਿਬੋ ਨੂੰ ਦਿੱਤਾ ਗਿਆ ਸੀ। ਦੋਸ਼ ਹੈ ਕਿ ਆਨਲਾਈਨ ਕੰਪਨੀਆਂ ਯੂਜ਼ਰਸ ਡਾਟਾ ਦੀ ਵੀ ਗਲਤ ਵਰਤੋਂ ਕਰ ਰਹੇ ਹਨ। 


author

Aarti dhillon

Content Editor

Related News