ਨਵੇਂ ਰਿਕਾਰਡ ਪੱਧਰ ''ਤੇ ਪਹੁੰਚੇਗਾ ਖੇਤੀ ਨਿਰਯਾਤ, ਮਹਿੰਗਾਈ ''ਤੇ ਪਾਇਆ ਜਾ ਸਕਦਾ ਹੈ ਕਾਬੂ

Saturday, Apr 01, 2023 - 05:33 PM (IST)

ਨਵੇਂ ਰਿਕਾਰਡ ਪੱਧਰ ''ਤੇ ਪਹੁੰਚੇਗਾ ਖੇਤੀ ਨਿਰਯਾਤ, ਮਹਿੰਗਾਈ ''ਤੇ ਪਾਇਆ ਜਾ ਸਕਦਾ ਹੈ ਕਾਬੂ

ਨਵੀਂ ਦਿੱਲੀ- ਭਾਰਤ ਦਾ ਖੇਤੀਬਾੜੀ ਨਿਰਯਾਤ ਵਿੱਤੀ ਸਾਲ 2022-23 'ਚ ਵਧ ਕੇ 56 ਤੋਂ 57 ਅਰਬ ਡਾਲਰ ਦੇ ਨਵੇਂ ਰਿਕਾਰਡ 'ਤੇ ਪਹੁੰਚ ਸਕਦਾ ਹੈ। ਵਣਜ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਮੁਕਤ ਵਪਾਰ ਸਮਝੌਤਾ (ਐੱਫ.ਟੀ.ਪੀ) ਜਾਰੀ ਹੋਣ ਦੇ ਪ੍ਰੋਗਰਾਮ ਦੇ ਮੌਕੇ 'ਤੇ ਕਿਹਾ, "ਅਸੀਂ ਵਿੱਤੀ ਸਾਲ 22 'ਚ 50 ਅਰਬ ਡਾਲਰ ਤੱਕ ਪਹੁੰਚ ਗਏ ਸੀ ਅਤੇ ਸਾਨੂੰ ਭਰੋਸਾ ਹੈ ਕਿ ਵਿੱਤੀ ਸਾਲ 23 'ਚ ਨਿਰਯਾਤ 56-57 ਅਰਬ ਡਾਲਰ ਤੱਕ ਪਹੁੰਚ ਜਾਵੇਗਾ, ਕਿਉਂਕਿ ਕਾਜੂ ਅਤੇ ਹੋਰ ਜਿੰਸਾਂ ਦੀ ਬਰਾਮਦ ਬਿਹਤਰ ਹੋ ਰਹੀ ਹੈ।

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਇਹ ਪ੍ਰਾਪਤੀ ਜ਼ਿਕਰਯੋਗ ਹੈ, ਕਿਉਂਕਿ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੁਝ ਉੱਚ ਨਿਰਯਾਤਯੋਗ ਅਨਾਜ ਜਿਵੇਂ ਕਿ ਕਣਕ ਅਤੇ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਨਾਲ ਹੀ ਵੱਖਰੇ ਤੌਰ 'ਤੇ ਉਦਯੋਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਲ ਹੀ ਦੇ ਵਪਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਪਤਾ ਚੱਲਦਾ ਹੈ ਕਿ ਨਵੇਂ ਐੱਫ.ਟੀ.ਪੀ. ਨਾਲ ਭਾਰਤ ਤੋਂ ਜਿੰਸਾਂ ਦੇ ਨਿਰਯਾਤ ਨੂੰ ਵਾਧਾ ਮਿਲੇਗਾ, ਖ਼ਾਸ ਕਰਕੇ ਕਣਕ ਅਤੇ ਕਪਾਹ ਆਦਿ ਦੇ ਨਿਰਯਾਤ ਨੂੰ ਬਲ ਮਿਲੇਗਾ। ਉਦਯੋਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਸ ਸਮੇਂ ਫਿਲਹਾਲ ਕੁਝ ਕਾਰੋਬਾਰਾਂ ਦੀ ਇਜਾਜ਼ਤ ਹੈ, ਪਰ ਤਾਜ਼ਾ ਫ਼ੈਸਲਾ ਇਸ ਨੂੰ ਆਸਾਨ ਬਣਾਉਣ ਲਈ ਹੈ। ਉਨ੍ਹਾਂ ਨੇ ਕਿਹਾ ਕਿ ਵੇਰਵੇ ਰਿਜ਼ਰਵ ਬੈਂਕ ਦੇ ਨਿਯਮ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਹਾਲਾਂਕਿ ਖੇਤੀਬਾੜੀ ਨਿਰਯਾਤ ਨੂੰ ਲੈ ਕੇ ਅਧਿਕਾਰਤ ਬਿਆਨ ਤੋਂ ਪਤਾ ਚੱਲਦਾ ਹੈ ਕਿ 2021-22 ਲਈ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ (ਸਮੁੰਦਰੀ ਉਤਪਾਦ ਅਤੇ ਪੌਦੇ ਲਗਾਉਣ ਵਾਲੇ ਉਤਪਾਦਾਂ) 50 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜੋ ਹੁਣ ਤੱਕ ਦਾ ਇੱਕ ਰਿਕਾਰਡ ਪੱਧਰ ਹੈ।
ਵਿੱਤੀ ਸਾਲ 22 'ਚ ਵਿਕਾਸ ਦਰ ਲਗਭਗ 20 ਫ਼ੀਸਦੀ ਰਹੀ ਹੈ, ਜੋ ਵਿੱਤੀ ਸਾਲ 2022-21 'ਚ 17.66 ਫ਼ੀਸਦੀ ਵਧ ਕੇ 41.87 ਅਰਬ ਡਾਲਰ ਸੀ। ਇਹ ਉੱਚ ਮਾਲ ਢੁਆਈ ਦੀਆਂ ਦਰਾਂ, ਕੰਟੇਨਰ ਦੀ ਘਾਟ ਵਰਗੀਆਂ ਅਣਪਛਾਤੀਆਂ ਲੌਜਿਸਟਿਕ ਚੁਣੌਤੀਆਂ ਦੇ ਵਿਚਕਾਰ ਇਹ ਟੀਚਾ ਪ੍ਰਾਪਤ ਕੀਤਾ ਗਿਆ ਹੈ।
ਵਿੱਤੀ ਸਾਲ 22 'ਚ ਮੋਟੇ ਅਨਾਜ ਜਿਵੇਂ ਕਿ ਚੌਲ (9.65 ਅਰਬ ਡਾਲਰ), ਕਣਕ (2.19 ਅਰਬ ਡਾਲਰ) ਅਤੇ ਹੋਰ ਅਨਾਜ (1.08 ਅਰਬ ਡਾਲਰ) ਦਾ ਨਿਰਯਾਤ ਰਿਕਾਰਡ ਪੱਧਰ 'ਤੇ ਸੀ।

ਇਹ ਵੀ ਪੜ੍ਹੋ- ਦੂਰਸੰਚਾਰ ਗਾਹਕਾਂ ਦੀ ਗਿਣਤੀ ਜਨਵਰੀ 'ਚ ਮਾਮੂਲੀ ਵਧ ਕੇ 117.07 ਕਰੋੜ 'ਤੇ : ਟਰਾਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News