ਟਮਾਟਰਾਂ ਤੋਂ ਬਾਅਦ ਸੇਬਾਂ ਦੀ ਕੀਮਤ ਵਿਚ ਭਾਰੀ ਵਾਧਾ, ਦਰੱਖਤਾਂ ''ਤੇ ਹੀ ਵਿਕੇ ਤਿੰਨ ਗੁਣਾ ਮਹਿੰਗੇ

Monday, Jul 03, 2023 - 05:27 PM (IST)

ਟਮਾਟਰਾਂ ਤੋਂ ਬਾਅਦ ਸੇਬਾਂ ਦੀ ਕੀਮਤ ਵਿਚ ਭਾਰੀ ਵਾਧਾ, ਦਰੱਖਤਾਂ ''ਤੇ ਹੀ ਵਿਕੇ ਤਿੰਨ ਗੁਣਾ ਮਹਿੰਗੇ

ਨਵੀਂ ਦਿੱਲੀ - ਇਸ ਸਾਲ ਬੇਮੌਸਮੀ ਬਾਰਸ਼ ਕਾਰਨ ਖਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਟਮਾਟਰ ਤੋਂ ਬਾਅਦ ਸੇਬਾਂ 'ਤੇ ਵੀ ਹੁਣ ਮਹਿੰਗਾਈ ਦਾ ਰੰਗ ਚੜਣ ਲੱਗ ਗਿਆ ਹੈ। ਬਾਜ਼ਾਰ ਵਿਚ ਆਉਣ ਤੋਂ ਪਹਿਲਾਂ ਹੀ ਬਾਗ ਵਿੱਚ ਹੀ ਸੇਬ ਤਿੰਨ ਗੁਣਾ ਵਧ ਮੁੱਲ 'ਤੇ ਵਿਕ ਰਹੇ ਹਨ। ਦਿੱਲੀ ਦੇ ਆੜ੍ਹਤੀ ਮੰਡੀ ਜ਼ਿਲੇ ਦੀ ਆਜ਼ਾਦਪੁਰ ਮੰਡੀ 'ਚ ਦਰੱਖਤ 'ਤੇ ਹੀ ਸੇਬ 1500 ਰੁਪਏ ਪ੍ਰਤੀ ਡੱਬੇ 'ਚ ਖਰੀਦੇ ਜਾ ਰਹੇ ਹਨ। ਏਜੰਟ ਪਿਛਲੀ ਵਾਰ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਮੁੱਲ 'ਤੇ ਸੇਬ ਦੇਣ ਦੀ ਪੇਸ਼ਕਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ MG Comet EV ਦੀ ਰਾਈਡ ਦਾ ਆਨੰਦ ਲੈਂਦੀ ਆਈ ਨਜ਼ਰ, ਵੀਡੀਓ ਵਾਇਰਲ

ਸੀਜ਼ਨ ਦੀ ਸ਼ੁਰੂਆਤ 'ਚ ਹੀ ਚੰਗਾ ਭਾਅ ਮਿਲਣ ਕਾਰਨ ਬਾਗਬਾਨ ਖੁਸ਼ ਹਨ। ਪਹਿਲਾਂ ਦਰੱਖਤ ਤੋਂ 500 ਰੁਪਏ ਪ੍ਰਤੀ ਡੱਬਾ ਮਿਲਦਾ ਸੀ। ਮੰਡੀ ਜ਼ਿਲ੍ਹੇ ਵਿੱਚ ਆਉਣ ਵਾਲੇ ਚਾਰ-ਪੰਜ ਦਿਨਾਂ ਵਿੱਚ ਰੈੱਡ ਜੂਨ, ਟਾਈਡਮੈਨ ਅਤੇ ਸਮਰ ਕੁਈਨ ਸੇਬ ਦੀਆਂ ਅਗੇਤੀਆਂ ਕਿਸਮਾਂ ਦਾ ਸੀਜ਼ਨ ਅਤੇ ਕਟਾਈ ਸ਼ੁਰੂ ਹੋਣ ਜਾ ਰਹੀ ਹੈ। ਬਾਗਬਾਨੀ ਵਿਭਾਗ ਅਨੁਸਾਰ ਇਸ ਵਾਰ ਸੇਬ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਰਹਿਣ ਦੀ ਸੰਭਾਵਨਾ ਹੈ।

ਫਸਲ ਦੀ ਪੈਦਾਵਾਰ ਘਟੀ

ਇਸ ਤੋਂ ਪਹਿਲਾਂ ਕਿਸਾਨ ਬੇਮੌਸਮੀ ਬਾਰਸ਼ ਘਟੇ ਉਤਪਾਦਨ ਤੋਂ ਪਰੇਸ਼ਾਨ ਸਨ। ਭਾਅ ਠੀਕ ਮਿਲਣ ਨਾਲ ਉਤਪਾਦਨ ਥੋੜ੍ਹੀ ਰਾਹਤ ਮਹਿਸੂਸ ਕਰ ਰਹੇ ਹਨ। ਸੇਬ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਸੇਬ ਦਰੱਖਤਾਂ 'ਤੇ ਹੀ ਤਿੰਨ ਗੁਣਾ ਜ਼ਿਆਦਾ ਭਾਅ 'ਤੇ ਮਿਲ ਰਹੇ ਹਨ। ਇਸ ਕਾਰਨ ਅਜੇ ਤੱਕ ਤਾਂ ਕਿਸਾਨ ਥੋੜ੍ਹੀ ਰਾਹਤ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : Elon Musk ਨੇ zuckerberg ਨੂੰ ਦਿੱਤੀ 'ਕੇਜ ਫਾਈਟ' ਦੀ ਚੁਣੌਤੀ, ਮਾਤਾ-ਪਿਤਾ ਨੂੰ ਸਤਾ ਰਹੀ ਇਹ ਚਿੰਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News