ਸਾਊਦੀ ਅਰਬ ਤੋਂ ਬਾਅਦ ਰੂਸ ਨੇ ਲਿਆ ਕੱਚੇ ਤੇਲ ਦੇ ਉਤਪਾਦਨ ''ਚ ਰੋਜ਼ਾਨਾ 5 ਲੱਖ ਬੈਰਲ ਕਟੌਤੀ ਕਰਨ ਦਾ ਫ਼ੈਸਲਾ
Thursday, Jul 06, 2023 - 11:16 AM (IST)
ਨਵੀਂ ਦਿੱਲੀ (ਭਾਸ਼ਾ) - ਸਾਊਦੀ ਅਰਬ ਦੇ ਊਰਜਾ ਮੰਤਰਾਲਾ ਨੇ ਜੁਲਾਈ ਮਹੀਨੇ ’ਚ 10 ਲੱਖ ਬੈਰਲ ਰੋਜ਼ਾਨਾ ਕੱਚੇ ਤੇਲ ਦਾ ਉਤਪਾਦਨ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜੋ ਅਗਸਤ ਤੱਕ ਜਾਰੀ ਰਹੇਗਾ। ਸਾਊਦੀ ਅਰਬ ਦੀ ਸਰਕਾਰੀ ਨਿਊਜ਼ ਏਜੰਸੀ ਸਾਊਦੀ ਪ੍ਰੈੱਸ ਏਜੰਸੀ (ਐੱਸ. ਪੀ. ਏ.) ਨੇ ਦੱਸਿਆ ਕਿ ਅਗਸਤ ’ਚ ਉਸ ਦਾ ਤੇਲ ਉਤਪਾਦਨ 90 ਲੱਖ ਬੈਰਲ ਰੋਜ਼ਾਨਾ ਹੋਵੇਗਾ। ਐੱਸ. ਪੀ. ਏ. ਸੂਤਰਾਂ ਦੇ ਹਵਾਲੇ ਤੋਂ ਲਿਖਦਾ ਹੈ ਕਿ ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸਮੂਹ ਓਪੇਕ ਪਲੱਸ ਦੇ ਤੇਲ ਬਾਜ਼ਾਰ ਨੂੰ ਸਥਿਰਤਾ ਦੇਣ ਦੇ ਯਤਨਾਂ ਦੀਆਂ ਕੋਸ਼ਿਸ਼ਾਂ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉੱਥੇ ਹੀ ਸਾਊਦੀ ਅਰਬ ਨੂੰ ਦੇਖਦੇ ਹੋਏ ਰੂਸ ਨੇ ਵੀ ਅਗਸਤ ’ਚ ਰੋਜ਼ਾਨਾ 5 ਲੱਖ ਬੈਰਲ ਤੇਲ ਐਕਸਪੋਰਟ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!
ਰੂਸ ਦਾ ਕੀ ਹੈ ਕਹਿਣਾ?
ਸਾਊਦੀ ਅਰਬ ਅਤੇ ਰੂਸ ਦੇ ਫ਼ੈਸਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ 1.6 ਫ਼ੀਸਦੀ ਦਾ ਉਛਾਲ ਆਇਆ ਹੈ ਅਤੇ ਇਕ ਬੈਰਲ ਕੱਚੇ ਤੇਲ ਦੀ ਕੀਮਤ 76.05 ਡਾਲਰ ਤੱਕ ਪੁੱਜ ਗਈ ਹੈ। ਰੂਸ ਦੇ ਉੱਪ-ਪ੍ਰਧਾਨ ਮੰਤਰੀ ਅਲੈਕਸੈਂਡਰ ਨੋਵਾਕ ਨੇ ਕਿਹਾ ਕਿ ਗਲੋਬਲ ਬਾਜ਼ਾਰ ਨੂੰ ਉਸ ਦੇ ਐਕਸਪੋਰਟ ’ਚ 5 ਲੱਖ ਬੈਰਲ ਰੋਜ਼ਾਨਾ ਦੀ ਕਟੌਤੀ ਕੀਤੀ ਜਾਏਗੀ ਤਾਂ ਕਿ ਤੇਲ ਬਾਜ਼ਾਰ ਸੰਤੁਲਿਤ ਰਹਿ ਸਕੇ। ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ’ਤੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ, ਇਸ ਦੇ ਬਾਵਜੂਦ ਰੂਸ ਦਾ ਤੇਲ ਐਕਸਪੋਰਟ ਮਜ਼ਬੂਤ ਬਣਿਆ ਹੋਇਆ ਹੈ। ਰੂਸ ਨੇ ਫ਼ੈਸਲਾ ਕੀਤਾ ਹੋਇਆ ਹੈ ਕਿ ਉਹ ਇਸ ਸਾਲ ਦੇ ਅਖੀਰ ਤੱਕ ਤੇਲ ਉਤਪਾਦਨ ਘਟਾਏਗਾ ਅਤੇ 95 ਲੱਖ ਬੈਰਲ ਰੋਜ਼ਾਨਾ ਉਤਪਾਦਨ ਕਰੇਗਾ। ਸਾਊਦੀ ਅਰਬ ਤੋਂ ਬਾਅਦ ਰੂਸ ਦੁਨੀਆ ਦੇ ਦੂਜਾ ਸਭ ਤੋਂ ਵੱਡਾ ਤੇਲ ਐਕਸਪੋਰਟਰ ਹੈ ਅਤੇ 27 ਜੂਨ ਨੂੰ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ ਸੀ।
ਇਹ ਵੀ ਪੜ੍ਹੋ : ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ
ਦੋਵੇਂ ਦੇਸ਼ ਕੀਮਤਾਂ ’ਚ ਉਛਾਲ ਲਿਆਉਣ ਦੀ ਕਰ ਰਹੇ ਕੋਸ਼ਿਸ਼
ਰੂਸ ਅਤੇ ਸਾਊਦੀ ਅਰਬ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਰਥਿਕ ਸੁਸਤੀ ਅਤੇ ਵੱਡੇ ਤੇਲ ਉਤਪਾਦਕਾਂ ਦੀ ਲੋੜੀਂਦੀ ਸਪਲਾਈ ਤੋਂ ਬਾਅਦ ਕੱਚੇ ਤੇਲ ਦੀ ਕੀਮਤ ’ਚ ਗਿਰਾਵਟ ਆਈ ਹੈ। ਇਕ ਸਾਲ ਪਹਿਲਾਂ ਕੱਚੇ ਤੇਲ ਦੇ ਰੇਟ 113 ਡਾਲਰ ਪ੍ਰਤੀ ਬੈਰਲ ਸਨ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ
ਰੂਸ ਦੀ ਵੱਡੀ ਊਰਜਾ ਕੰਪਨੀ ’ਚ ਸ਼ਾਮਲ ਰੋਸਨੈਫਟ ਦੇ ਮੁਖੀ ਇਗਾਰ ਸੇਸ਼ਿਨ ਨੇ ਕਿਹਾ ਕਿ ਬੀਤੇ ਮਹੀਨੇ ਓਪੇਕ ਪਲੱਸ ਦੇਸ਼ਾਂ ਦੀ ਤੁਲਣਾ ’ਚ ਰੂਸ ਪੱਛੜ ਰਿਹਾ ਸੀ ਅਤੇ ਉਹ ਆਪਣੇ ਤੇਲ ਉਤਪਾਦਨ ਦਾ ਬਹੁਤ ਛੋਟਾ ਹਿੱਸਾ ਹੀ ਐਕਸਪੋਰਟ ਕਰ ਪਾ ਰਿਹਾ ਸੀ। ਸੇਸ਼ਿਨ ਨੇ ਕਿਹਾ ਕਿ ਕੁੱਝ ਓਪੇਕ ਪਲੱਸ ਦੇਸ਼ ਆਪਣੇ ਉਤਪਾਦਨ ਦਾ 90 ਫ਼ੀਸਦੀ ਤੱਕ ਐਕਸਪੋਰਟ ਕਰ ਰਹੇ ਸਨ। ਜਿੱਥੇ ਰੂਸ ਆਪਣੇ ਉਤਪਾਦਨ ਦਾ ਸਿਰਫ਼ ਅੱਧਾ ਹੀ ਗਲੋਬਲ ਬਾਜ਼ਾਰ ’ਚ ਭੇਜ ਪਾ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8