Meta ਤੇ Twitter ਤੋਂ ਬਾਅਦ ਹੁਣ Amazon 'ਚ ਸ਼ੁਰੂ ਹੋਈ ਛਾਂਟੀ, ਭਰਤੀ ਹੋਈ ਮੁਲਤਵੀ

Saturday, Nov 12, 2022 - 03:07 PM (IST)

Meta ਤੇ Twitter ਤੋਂ ਬਾਅਦ ਹੁਣ Amazon 'ਚ ਸ਼ੁਰੂ ਹੋਈ ਛਾਂਟੀ, ਭਰਤੀ ਹੋਈ ਮੁਲਤਵੀ

ਨਵੀਂ ਦਿੱਲੀ : ਟਵਿੱਟਰ ਅਤੇ ਮੈਟਾ 'ਚ ਛਾਂਟੀ ਤੋਂ ਬਾਅਦ ਹੁਣ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਸਟੋਰ ਕੰਪਨੀ ਐਮਾਜ਼ੋਨ ਦੇ ਕਰਮਚਾਰੀਆਂ 'ਤੇ ਵੀ ਨੌਕਰੀਆਂ ਖੁੱਸਣ ਦਾ ਖਤਰਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਮਾਜ਼ੋਨ ਵੀ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ। ਕੰਪਨੀ ਨੇ ਨਵੇਂ ਕਰਮਚਾਰੀਆਂ ਦੀ ਭਰਤੀ ਪਹਿਲਾਂ ਹੀ ਬੰਦ ਕਰ ਦਿੱਤੀ ਹੈ। ਕੰਪਨੀ ਦੀਆਂ ਵਿੱਤੀ ਚੁਣੌਤੀਆਂ ਦੇ ਮੱਦੇਨਜ਼ਰ, ਭਰਤੀ ਪ੍ਰਕਿਰਿਆ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ 11000 ਕਰਮਚਾਰੀਆਂ ਨੂੰ ਕੱਢ ਚੁੱਕੀ ਹੈ।

ਇਹ ਵੀ ਪੜ੍ਹੋ : Elon Musk ਦੀ ਮੁਲਾਜ਼ਮਾਂ ਨੂੰ ਚਿਤਾਵਨੀ, ਹਫ਼ਤੇ 'ਚ 80 ਘੰਟੇ ਕਰਨਾ ਪੈ ਸਕਦਾ ਹੈ ਕੰਮ

ਰਿਪੋਰਟਾਂ ਦੇ ਅਨੁਸਾਰ, ਅਮਰੀਕੀ ਤਕਨਾਲੋਜੀ ਅਤੇ ਈ-ਕਾਮਰਸ ਦਿੱਗਜ ਐਮਾਜ਼ੋਨ ਨੇ ਆਰਥਿਕ ਮੰਦੀ ਦੇ ਵਧਣ ਦੇ ਡਰ ਦਰਮਿਆਨ ਗੈਰ-ਲਾਭਕਾਰੀ 'ਤੇ ਖਰਚ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਐਮਾਜ਼ੋਨ ਦੇ ਇੱਕ ਚੋਟੀ ਦੇ ਕਾਰਜਕਾਰੀ ਦੁਆਰਾ ਭੇਜੇ ਇੱਕ ਅੰਦਰੂਨੀ ਮੀਮੋ ਅਨੁਸਾਰ, ਕੰਪਨੀ ਨੇ ਪਿਛਲੇ ਹਫ਼ਤੇ ਭਰਤੀ ਨੂੰ ਰੋਕਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅਟਕਲਾਂ ਸ਼ੁਰੂ ਹੋ ਗਈਆਂ ਹਨ ਕਿ ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ ਵਿੱਚ ਵੀ ਕਟੌਤੀ ਕਰ ਸਕਦੀ ਹੈ।

ਐਮਾਜ਼ੋਨ 'ਚ ਕੰਮ ਕਰਨ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਜੈਮੀ ਝਾਂਗ ਨੇ ਲਿੰਕਡਇਨ 'ਤੇ ਆਪਣੇ ਕਨੈਕਸ਼ਨਾਂ ਦੀ ਜਾਣਕਾਰੀ ਦਿੱਤੀ ਕਿ ਉਸ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਹੈ। ਇਕ ਹੋਰ ਸਾਬਕਾ ਕਰਮਚਾਰੀ ਨੇ ਇਹ ਵੀ ਕਿਹਾ ਕਿ ਕੰਪਨੀ ਦੀ ਪੂਰੀ ਰੋਬੋਟਿਕਸ ਟੀਮ ਨੂੰ ਗੁਲਾਬੀ ਚਿੱਟ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਲਿੰਕਡਇਨ ਦੇ ਅੰਕੜਿਆਂ ਮੁਤਾਬਕ ਕੰਪਨੀ ਦੇ ਰੋਬੋਟਿਕਸ ਡਿਵੀਜ਼ਨ ਵਿੱਚ ਘੱਟੋ-ਘੱਟ 3,766 ਲੋਕ ਕੰਮ ਕਰਦੇ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਵਿੱਚੋਂ ਕਿੰਨੇ ਨੂੰ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Apple ਨੇ ਬਣਾਇਆ ਨਵਾਂ ਰਿਕਾਰਡ , ਇਕ ਦਿਨ 'ਚ ਕੀਤੀ Elon Musk ਦੀ ਕੁੱਲ ਨੈੱਟਵਰਥ ਤੋਂ ਜ਼ਿਆਦਾ 'ਕਮਾਈ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News