ਹਲਕੀ ਰਿਕਵਰੀ ਦੇ ਬਾਅਦ ਸਪਾਟ ਹੋਈ ਮਾਰਕਿਟ ਦੀ ਕਲੋਜ਼ਿੰਗ, ਇਨ੍ਹਾਂ ਸ਼ੇਅਰਾਂ ''ਚ ਦਿਖਿਆ ਬੰਪਰ ਵਾਧਾ

Wednesday, Feb 19, 2025 - 03:49 PM (IST)

ਹਲਕੀ ਰਿਕਵਰੀ ਦੇ ਬਾਅਦ ਸਪਾਟ ਹੋਈ ਮਾਰਕਿਟ ਦੀ ਕਲੋਜ਼ਿੰਗ, ਇਨ੍ਹਾਂ ਸ਼ੇਅਰਾਂ ''ਚ ਦਿਖਿਆ ਬੰਪਰ ਵਾਧਾ

ਮੁੰਬਈ - ਅੱਜ ਯਾਨੀ ਕਿ 19 ਫਰਵਰੀ ਨੂੰ ਸ਼ੇਅਰ ਬਾਜ਼ਾਰ 'ਚ ਫਲੈਟ ਟ੍ਰੇਡਿੰਗ ਸੀ। ਸੈਂਸੈਕਸ 28 ਅੰਕਾਂ ਦੀ ਗਿਰਾਵਟ ਨਾਲ 75,939 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 17 ਵਿੱਚ ਗਿਰਾਵਟ ਅਤੇ 13 ਵਿੱਚ ਵਾਧਾ ਹੋਇਆ। ਇਸ ਦੇ ਨਾਲ ਹੀ BSE ਸਮਾਲਕੈਪ 1,071 ਵਧ ਕੇ 45,455 'ਤੇ ਬੰਦ ਹੋਇਆ।

PunjabKesari

ਨਿਫਟੀ ਵੀ 12.40 ਅੰਕ ਭਾਵ 0.05 ਫ਼ੀਸਦੀ ਡਿੱਗ ਕੇ 22,932.90 ਦੇ ਪੱਧਰ 'ਤੇ ਬੰਦ ਹੋਇਆ ਹੈ।  ਨਿਫਟੀ ਦੇ 50 ਸਟਾਕਾਂ ਵਿੱਚੋਂ 25 ਵਿੱਚ ਗਿਰਾਵਟ ਅਤੇ 25 ਵਿੱਚ ਵਾਧਾ ਹੋਇਆ। ਐਨਐਸਈ ਸੈਕਟਰਲ ਇੰਡੈਕਸ ਦੇ ਆਈਟੀ ਸੈਕਟਰ ਵਿੱਚ 1.30% ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।

PunjabKesari

ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਕੋਰੀਆ ਦਾ ਕੋਸਪੀ 1.70 ਫੀਸਦੀ ਵਧਿਆ ਹੈ। ਹਾਂਗਕਾਂਗ ਦਾ ਹੈਂਗ ਸੇਂਗ 0.14% ਡਿੱਗਿਆ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.81% ਵਧਿਆ।
18 ਫਰਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 4,786.56 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DII) ਨੇ ਵੀ 3,072.19 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
18 ਫਰਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.023 ਫੀਸਦੀ ਦੇ ਵਾਧੇ ਨਾਲ 44,556 'ਤੇ ਬੰਦ ਹੋਇਆ। S&P 500 ਇੰਡੈਕਸ 0.24% ਵਧ ਕੇ 6,129 'ਤੇ ਬੰਦ ਹੋਇਆ। ਨੈਸਡੈਕ 0.072% ਵਧਿਆ ਹੈ।

ਕੱਲ੍ਹ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 18 ਫਰਵਰੀ ਨੂੰ ਸੈਂਸੈਕਸ 29 ਅੰਕਾਂ ਦੀ ਗਿਰਾਵਟ ਨਾਲ 75,967 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 14 ਅੰਕ ਡਿੱਗ ਕੇ 22,945 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲਕੈਪ 772 ਅੰਕ ਡਿੱਗ ਕੇ 44,384 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸਟਾਕਾਂ 'ਚੋਂ 17 'ਚ ਗਿਰਾਵਟ ਅਤੇ 13 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 32 ਗਿਰਾਵਟ 'ਚ ਅਤੇ 18 'ਚ ਵਾਧਾ ਦਰਜ ਕੀਤਾ ਗਿਆ। ਐਨਐਸਈ ਸੈਕਟਰਲ ਇੰਡੈਕਸ ਦੇ ਕੰਜ਼ਿਊਮਰ ਡਿਊਰੇਬਲਸ ਸੈਕਟਰ ਵਿੱਚ 1.36% ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ।


author

Harinder Kaur

Content Editor

Related News