ਐਡੀਡਾਸ ਨੇ ਕੀਤਾ ਨਸਲਵਾਦੀ ਟਵੀਟ, ਹੋਇਆ ਵਿਵਾਦ
Thursday, Jul 04, 2019 - 02:07 AM (IST)

ਜਲੰਧਰ-ਸਪੋਰਟਸ ਗੁਡਸ ਅਤੇ ਸਪੋਰਟਸ ਵੀਅਰ ਦੀ ਮੰਨੀ-ਪ੍ਰਮੰਨੀ ਕੰਪਨੀ ਐਡੀਡਾਸ ਟਵਿਟਰ 'ਤੇ ਰੰਗ ਨਸਲਵਾਦ ਟਿੱਪਣੀ ਨੂੰ ਲੈ ਕੇ ਵਿਵਾਦ 'ਚ ਆ ਗਈ ਹੈ। ਦਰਅਸਲ ਯੂ. ਕੇ. 'ਚ ਐਡੀਡਾਸ ਨੇ ਡੇਅਰਟੂਕੇਅਰ ਹੈਸ਼ ਟੈਗ ਨਾਲ ਇਕ ਕੰਪੇਨ ਲਾਂਚ ਕੀਤੀ। ਆਰਸੇਨਲ ਨਾਲ ਮਿਲ ਕੇ ਲਾਂਚ ਕੀਤੀ ਗਈ ਇਸ ਕੰਪੇਨ ਨਾਲ ਇਕ ਟੀ-ਸ਼ਰਟ ਦੀ ਫੋਟੋ ਸੀ, ਜਿਸ 'ਤੇ ਲਿਖਿਆ ਸੀ 'ਦਿਸ ਇਜ਼ ਹੋਮ ਵੈੱਲਕਮ ਟੂ ਦਿ ਸਕਵਾਇਡ ਨਾਊ ਇਟਜ਼ ਟਾਈਮ ਟੂ ਸੀਲ ਦਾ ਡੀਲ-ਆਰਡਰ ਨਿਊ ਸ਼ਰਟ ਹੇਅਰ' ਪਰ ਇਸ ਦੇ ਨਾਲ ਹੀ 'ਟਵਿਟਰ ਹੈਂਡਲ ਗੈਸ ਆਲ ਜਿਊਸ' ਯੂਰਪੀਅਨ ਇਤਿਹਾਸ ਦੇ ਸੰਦਰਭ 'ਚ ਇਸ ਦਾ ਖਾਸ ਮਤਲਬ ਹੈ ਕਿਉਂਕਿ ਹਿਟਲਰ ਨੇ ਯਹੂਦੀਆਂ ਨੂੰ ਗੈਸ ਜ਼ਰੀਏ ਮਾਰਿਆ ਸੀ। ਲਿਹਾਜ਼ਾ ਐਡੀਡਾਸ ਦੀ ਇਹ ਕੰਪੇਨ ਇਕ ਅਜਿਹੇ ਟਵਿਟਰ ਹੈਂਡਲ ਨਾਲ ਜੁੜਨ ਕਾਰਨ ਹੀ ਨਸਲਵਾਦ ਟਿੱਪਣੀ ਦਾ ਸ਼ਿਕਾਰ ਹੋ ਗਈ ਅਤੇ ਲੋਕਾਂ ਨੇ ਇਸ ਟਵਿਟਰ 'ਤੇ ਨਫਰਤ ਭਰੇ ਕੁਮੈਂਟਸ ਦੀ ਝੜੀ ਲਾ ਦਿੱਤੀ। ਆਖਿਰ 'ਚ ਐਡੀਡਾਸ ਨੂੰ ਇਹ ਟਵੀਟ ਹਟਾਉਣਾ ਪਿਆ ਅਤੇ ਕੰਪੇਨ ਨੂੰ ਬੰਦ ਕਰ ਦਿੱਤਾ ਗਿਆ।
ਪੂਰੇ ਵਿਵਾਦ ਤੋਂ ਬਾਅਦ ਐਡੀਡਾਸ ਦੇ ਬੁਲਾਰੇ ਨੇ ਕਿਹਾ ਕਿ ਆਰਸੇਨਲ ਨਾਲ ਸਾਡੀ ਪਾਰਟਨਰਸ਼ਿਪ ਕਾਰਨ ਅਸੀਂ ਆਰਸੇਨਲ ਦੇ ਪ੍ਰਸ਼ੰਸਕਾਂ ਨੂੰ ਟੀ-ਸ਼ਰਟ 'ਤੇ ਆਪਣਾ ਨਾਂ ਲਿਖਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕਰ ਰਹੇ ਸੀ ਪਰ ਛੋਟੀ ਜਿਹੀ ਤਕਨੀਕੀ ਗਲਤੀ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਟਵੀਟ ਕੰਪਨੀ ਦੇ ਅਧਿਕਾਰਕ ਟਵਿਟਰ ਹੈਂਡਲ ਨਾਲ ਟਵੀਟ ਹੋ ਗਿਆ। ਸਾਡੀ ਟਵਿਟਰ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਓਧਰ ਆਰਸੇਨਲ ਫੁਟਕਲੱਬ ਨੇ ਸਾਫ ਕੀਤਾ ਕਿ ਸਮਾਜ 'ਚ ਅਜਿਹੀ ਭਾਸ਼ਾ ਦੀ ਕੋਈ ਜਗ੍ਹਾ ਨਹੀਂ ਹੈ ਅਤੇ ਅਸੀਂ ਇਸ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਇਕ ਕਲੱਬ ਹੋਣ ਦੇ ਨਾਤੇ ਅਸੀਂ ਵਿਭਿੰਨਤਾਵਾਂ ਦਾ ਸਨਮਾਨ ਕਰਦੇ ਹਾਂ ਅਤੇ ਇਸ ਲਈ 2008 ਤੋਂ ਅਸੀਂ ਇਸ ਨੂੰ ਵੀ ਚਲਾ ਰਹੇ ਹਾਂ।