ਅਡਾਨੀ ਪੋਰਟਸ ਮੱਧ ਪ੍ਰਦੇਸ਼ ’ਚ 3500 ਕਰੋੜ ਰੁਪਏ ਦੇ ਨਿਵੇਸ਼ ਨਾਲ ਦੋ ਪ੍ਰਾਜੈਕਟ ਕਰੇਗਾ ਸਥਾਪਿਤ
Wednesday, Aug 28, 2024 - 06:16 PM (IST)
ਗਵਾਲੀਅਰ- ਅਡਾਨੀ ਸਮੂਹ ਦੀ ਕੰਪਨੀ ਏ.ਪੀ.ਐੱਸ.ਈ.ਜ਼ੈੱਡ ਨੇ ਬੁੱਧਵਾਰਨੂੰ ਗੁਨਾ ’ਚ 20 ਲੱਖ ਟਨ ਮਰੱਥਾ ਦੀ ਸੀਮੈਂਟ ਗ੍ਰਾਇਡਿੰਗ ਇਕਾਈ ਅਤੇ ਮੱਧ ਪ੍ਰਦੇਸ਼ ਅਤੇ ਸ਼ਿਵਪੁਰੀ ’ਚ ਇਕ ਪ੍ਰਪਲੇਂਟ ਉਤਪਾਦਨ ਸਹੂਲਤ ਸਥਾਪਿਤ ਕਰਨ ਦਾ ਐਲਾਨ ਕੀਤਾ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ’ਤੇ ਕੁੱਲ 3,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ (ਏ.ਪੀ.ਐੱਸ.ਈ.ਜ਼ੈੱਡ.) ਦੇ ਪ੍ਰਬੰਧ ਨਿਰਦੇਸ਼ਕ ਕਰਨ ਅਡਾਨੀ ਨੇ ਇੱਥੇ ਗਵਾਲੀਅਰ ਖੇਤੀਰ ਉਦਯੋਗ ਸੰਮੇਲਨ ’ਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵਪੁਰੀ ’ਚ ਇਕਾਈ ਭਾਰਤ ਨੂੰ ਰੱਖਿਆ ਦਰਾਮਦ ਨਾਲ ਰੱਖਿਆ ਬਰਾਮਦ ’ਚ ਬਦਲਣ ਲਈ ਆਤਮਨਿਰਭਰ ਮਿਸ਼ਨ ਦੇ ਨਾਲ ਰਣਨੀਤਕ ਤੌਰ ’ਤੇ ਜੁੜੀ ਹੋਈ ਹੈ।
ਇਨ੍ਹਾਂ ਦੋਵਾਂ ਪ੍ਰਜੈਕਟਾਂ ਨਾਲ 3,500 ਤੋਂ ਵੱਧ ਸਿੱਧੇ ਅਤੇ ਅਸਿੱਧੇ ਰੂਪ ’ਚ ਰੋਜ਼ਗਾਰ ਸਿਰਜੇ ਜਾਣਗੇ। ਮਧਯ ਪ੍ਰਦੇਸ਼ ’ਚ ਅਦਾਨੀ ਸਮੂਹ ਵਲੋਂ ਕੀਤੇ ਗਏ ਨਿਵੇਸ਼ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ 18,250 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ 12,000 ਨੌਕਰੀਆਂ ਪੈਦਾ ਕੀਤੀਆਂ ਹਨ। ਗਵਾਲੀਅਰ ਤੇਜ਼ੀ ਨਾਲ ਸੈਰ-ਸਪਾਟੇ ਅਤੇ ਉੱਚ ਗੁਣਵੱਤਾ ਵਾਲੇ ਹੁਨਰ ਦਾ ਕੇਂਦਰ ਬਣ ਰਿਹਾ ਹੈ ਅਤੇ ਇੱਥੇ ਇਕ ਮੁੱਖ ਟ੍ਰਾਂਸਪੋਰਟ ਅਤੇ ਵਪਾਰ ਕੇਂਦਰ ਵੀ ਬਣ ਰਿਹਾ ਹੈ। ਇਹ ਵਿਕਾਸ ਗਵਾਲੀਅਰ ਨੂੰ ਭਾਰਤ ਦੇ ਉਭਰਦੇ ਆਰਥਿਕ ਕੇਂਦਰਾਂ ’ਚੋਂ ਇਕ ਬਣਾ ਰਹੇ ਹਨ, ਜੋ ਵੱਖ-ਵੱਖ ਖੇਤਰਾਂ ’ਚ ਨਿਵੇਸ਼ ਨੂੰ ਆਕਰਸ਼ਿਤ ਕਰ ਰਹੇ ਹਨ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਸੂਬਾ ਆਰਥਿਕ ਵਿਕਾਸ ਦਾ ਇਕ ਬੇਹਤਰੀਨ ਉਦਾਹਰਣ ਬਣ ਰਿਹਾ ਹੈ। ਅਦਾਣੀ ਫਾਊਂਡੇਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਰਾਹੀਂ ਸਮੂਹ ਨੇ ਸਿਹਤ ਸੇਵਾ, ਸਿੱਖਿਆ, ਸਮੁੱਚੇ ਰੋਜ਼ਗਾਰ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰਾਂ ’ਚ ਪਹੁੰਚ ਕਰਕੇ ਮੱਧ ਪ੍ਰਦੇਸ਼ ’ਚ 80,000 ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 3 ਲੱਖ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ।