S&P ਇੰਡੈਕਸ ਤੋਂ ਬਾਹਰ ਹੋਈ ਅਡਾਨੀ ਦੀ ਫਰਮ, 5 ਫ਼ੀਸਦੀ ਡਿੱਗਾ ਸਟਾਕ

04/13/2021 1:32:24 PM

ਨਵੀਂ ਦਿੱਲੀ- ਗੌਤਮ ਅਡਾਨੀ ਦੀ ਫਰਮ ਅਡਾਨੀ ਪੋਰਟਸ ਤੇ ਸਪੈਸ਼ਲ ਇਕਨੋਮਿਕ ਜ਼ੋਨ ਲਿਮਟਿਡ ਦੇ ਸਟਾਕ ਨੂੰ ਰੇਟਿੰਗ ਏਜੰਸੀ ਐੱਸ. ਐਂਡ ਪੀ. ਡਾਓ ਜੋਨਸ ਨੇ ਆਪਣੇ ਸਥਾਈ ਸੂਚਕਾਂਕ ਤੋਂ ਹਟਾ ਦਿੱਤਾ ਹੈ। ਰੇਟਿੰਗ ਏਜੰਸੀ ਦਾ ਕਹਿਣਾ ਹੈ ਕਿ ਇਸ ਦੀ ਵਜ੍ਹਾ ਅਡਾਨੀ ਪੋਰਟਸ ਦਾ ਮਿਆਂਮਾਰ ਦੀ ਫ਼ੌਜ ਨਾਲ ਵਪਾਰਕ ਸੰਬੰਧ ਹੋਣਾ ਹੈ।

ਮਿਆਂਮਾਰ ਦੀ ਮਿਲਟਰੀ 'ਤੇ ਇਸ ਸਾਲ ਤਖ਼ਤਾ ਪਲਟ ਤੋਂ ਬਾਅਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਹੈ। ਇਸ ਖ਼ਬਰ ਪਿੱਛੋਂ ਅਡਾਨੀ ਪੋਰਟਸ ਦੇ ਸਟਾਕਸ ਵਿਚ ਗਿਰਾਵਟ ਦੇਖਣ ਨੂੰ ਮਿਲੀ। 

ਬੀ. ਐੱਸ. ਈ. 'ਤੇ ਇਸ ਦਾ ਸਟਾਕ ਕਾਰੋਬਾਰ ਦੌਰਾਨ 5.43 ਫ਼ੀਸਦੀ ਤੱਕ ਡਿੱਗ ਕੇ 704 ਰੁਪਏ ਦਾ ਪੱਧਰ ਛੂਹ ਚੁੱਕਾ ਹੈ। ਗੌਤਮ ਅਡਾਨੀ ਦੀ ਫਰਮ ਅਡਾਨੀ ਪੋਰਟਸ ਮਿਆਂਮਾਰ ਇਕਨੋਮਿਕ ਕਾਰਪੋਰੇਸ਼ਨ (ਐੱਮ. ਈ. ਸੀ.) ਤੋਂ ਪੱਟੇ 'ਤੇ ਲਈ ਜ਼ਮੀਨ 'ਤੇ ਯਾਂਗੂਨ ਵਿਚ 290 ਮਿਲੀਅਨ ਡਾਲਰ ਦਾ ਪੋਰਟ ਬਣਾ ਰਹੀ ਹੈ, ਜੋ ਕਿ ਉੱਥੋਂ ਦੀ ਫ਼ੌਜ ਦੀ ਸਮਰਥਿਤ ਦੱਸੀ ਜਾਂਦੀ ਹੈ। S&P ਡਾਓ ਜੋਨਸ ਇੰਡੈਕਸ ਨੇ ਬਿਆਨ ਵਿਚ ਕਿਹਾ ਕਿ ਉਹ ਮਿਆਂਮਾਰ ਦੀ ਫ਼ੌਜ ਨਾਲ ਫਰਮ ਦੇ ਵਪਾਰਕ ਸਬੰਧਾਂ ਕਾਰਨ ਭਾਰਤ ਦੇ ਅਡਾਨੀ ਪੋਰਟਸ ਨੂੰ ਸਸਟੇਨਬਿਲਟੀ ਇੰਡੈਕਸ ਤੋਂ ਹਟਾ ਰਿਹਾ ਹੈ। S&P ਡਾਓ ਜੋਨਸ ਇੰਡੈਕਸ ਨੇ ਕਿਹਾ ਕਿ ਅਡਾਨੀ ਪੋਰਟਸ ਨੂੰ ਇੰਡੈਕਸ ਤੋਂ ਵੀਰਵਾਰ ਨੂੰ ਬਾਹਰ ਕਰ ਦਿੱਤਾ ਜਾਵੇਗਾ।


Sanjeev

Content Editor

Related News