ਅਡਾਨੀ ਗਰੁੱਪ ਨੇ GQG ਨੂੰ ਵੇਚੀ ਅਡਾਨੀ ਪਾਵਰ ਦੀ 8.1 ਫ਼ੀਸਦੀ ਹਿੱਸੇਦਾਰੀ

Thursday, Aug 17, 2023 - 04:36 PM (IST)

ਅਡਾਨੀ ਗਰੁੱਪ ਨੇ GQG ਨੂੰ ਵੇਚੀ ਅਡਾਨੀ ਪਾਵਰ ਦੀ 8.1 ਫ਼ੀਸਦੀ ਹਿੱਸੇਦਾਰੀ

ਬਿਜ਼ਨੈੱਸ ਡੈਸਕ - ਅਡਾਨੀ ਗਰੁੱਪ ਨੇ ਅਡਾਨੀ ਪਾਵਰ ਦੀ 8.1 ਫ਼ੀਸਦੀ ਹਿੱਸੇਦਾਰੀ ਕਈ ਬਲਾਕ ਡੀਲਸ ਦੇ ਰਾਹੀਂ GQG ਹਿੱਸੇਦਾਰਾਂ ਨੂੰ 1.1 ਅਰਬ ਡਾਲਰ ਭਾਵ 9,000 ਕਰੋੜ ਰੁਪਏ 'ਚ ਵੇਚ ਦਿੱਤੀ ਹੈ। ਬੀਤੇ ਦਿਨੀਂ ਕੀਤੇ ਨਿਵੇਸ਼ ਨਾਲ ਆਸਟ੍ਰੇਲੀਆ-ਸੂਚੀਬੱਧ ਨਿਵੇਸ਼ ਫਰਮ GQG ਪਾਰਟਨਰਸ ਦਾ ਅਡਾਨੀ ਸਮੂਹ ਦੀਆਂ ਕੰਪਨੀਆਂ 'ਚ ਕੁੱਲ ਨਿਵੇਸ਼ ਇਸ ਸਾਲ ਮਾਰਚ 'ਤੋਂ 34,000 ਕਰੋੜ ਰੁਪਏ ਤੱਕ ਪਹੁੰਚ ਗਿਆ। ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ਨੂੰ ਭਾਰੀ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਸੂਤਰਾਂ ਅਨੁਸਾਰ ਅਡਾਨੀ ਪਾਵਰ ਨੇ ਹਾਲ ਹੀ 'ਚ 1.6 ਮੈਗਾਵਾਟ ਅਲਟ੍ਰਾ ਸੁਪਰਕ੍ਰਿਟੀਕਲ ਗੋਡਾ ਪਾਵਰ ਪਲਾਂਟ ਚਾਲੂ ਕੀਤਾ ਹੈ। ਅਡਾਨੀ ਪਾਵਰ ਦੇ ਸ਼ੇਅਰ 2.2 ਫ਼ੀਸਦੀ ਡਿੱਗ ਕੇ 279 ਰੁਪਏ 'ਤੇ ਬੰਦ ਹੋਏ ਹਨ। ਅਮਰੀਕਾ ਸਥਿਤ ਨਿਵੇਸ਼ ਕੰਪਨੀ GQG ਪਾਰਟਨਰਸ ਅਤੇ ਕੁਝ ਹੋਰ ਨਿਵੇਸ਼ਕਾਂ ਦੀ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਪਾਵਰ ਵਿੱਚ 1.1 ਅਰਬ ਡਾਲਰ ਦੇ ਨਿਵੇਸ਼ ਨਾਲ 8.1 ਫ਼ੀਸਦੀ ਹਿੱਸੇਦਾਰੀ ਹੈ। ਇਸ ਇਤਿਹਾਸਕ ਵਪਾਰ ਕਿਸੇ ਇੱਕ ਖਰੀਦਦਾਰ ਅਤੇ ਇੱਕ ਵਿਕਰੇਤਾ ਵਿਚਕਾਰ ਸਭ ਤੋਂ ਵੱਡੀ ਬਲਾਕ ਡੀਲ ਮੰਨਿਆ ਜਾ ਰਿਹਾ ਹੈ। ਸਟਾਕ ਐਕਸਚੇਂਜ 'ਚ ਹੋਏ ਇਸ ਸੌਦੇ ਦੇ ਤਹਿਤ ਅਡਾਨੀ ਪਾਵਰ ਦੀ 8.1 ਫ਼ੀਸਦੀ ਹਿੱਸੇਦਾਰੀ ਭਾਵ 31 ਕਰੋੜ ਸ਼ੇਅਰਾਂ ਦਾ ਲੈਣ-ਦੇਣ ਹੋਇਆ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

GQG ਹਿੱਸੇਦਾਰਾਂ ਦਾ ਨਿਵੇਸ਼ ਸਾਵਰਿਨ ਫੰਡ ਕਤਰ ਇਨਵੈਸਟਮੈਂਟ ਅਥਾਰਟੀ ਦੇ ਨਿਵੇਸ਼ ਤੋਂ ਕੁਝ ਦਿਨ ਬਾਅਦ ਹੋਇਆ ਹੈ। ਕਤਰ ਇਨਵੈਸਟਮੈਂਟ ਨੇ ਅਡਾਨੀ ਗ੍ਰੀਨ ਐਨਰਜੀ ਦੀ 2.7 ਫ਼ੀਸਦੀ ਹਿੱਸੇਦਾਰੀ 7 ਅਗਸਤ ਨੂੰ 3,920 ਕਰੋੜ ਰੁਪਏ 'ਚ ਖਰੀਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਡਾਨੀ ਸਮੂਹ ਇਸ ਸੌਦੇ 'ਤੋਂ ਮਿਲਣ ਵਾਲੀ ਰਾਸ਼ੀ ਦੀ ਵਰਤੋਂ ਕਰਜ਼ਾ ਘਟਾਉਣ ਅਤੇ ਕੰਪਨੀ ਦੇ ਹੋਰ ਕੰਮਾਂ 'ਤੇ ਕਰੇਗੀ। GQG ਪਾਰਟਨਰ ਅਤੇ ਕਤਰ ਇਨਵੈਸਟਮੈਂਟ ਅਥਾਰਟੀ ਦਾ ਨਿਵੇਸ਼ ਸਮੂਹ ਕੰਪਨੀਆਂ ਉੱਤੇ ਭਰੋਸਾ ਦੱਸਦਾ ਹੈ। ਹਿੰਡਨਬਰਗ ਰਿਸਰਚ ਦੀ ਰਿਪੋਰਟ 'ਤੋਂ ਬਾਅਦ 'ਤੋਂ ਅਡਾਨੀ ਸਮੂਹ ਦੇ ਪ੍ਰਮੋਟਰਾਂ ਨੇ ਸਮੂਹ ਕੰਪਨੀਆਂ ਦੇ ਸ਼ੇਅਰ ਵੇਚ ਕੇ ਆਪਣੇ ਕਰਜ਼ੇ ਦਾ ਸਮੇਂ 'ਤੋਂ ਪਹਿਲਾਂ ਭੁਗਤਾਨ ਕੀਤਾ, ਤਾਂ ਕਿ ਨਿਵੇਸ਼ਕਾਂ ਨੂੰ ਸ਼ਾਂਤ ਰੱਖਿਆ ਜਾ ਸਕੇ। ਕਰਜ਼ੇ ਦੇ ਭੁਗਤਾਨ ਨਾਲ ਅਡਾਨੀ ਸਮੂਹ ਦੇ ਸ਼ੇਅਰਾਂ ਨੂੰ ਫਰਵਰੀ ਦੇ ਹੇਠਲੇ ਪੱਧਰ 'ਤੋਂ ਉੱਭਰਨ 'ਚ ਮਦਦ ਮਿਲੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News