GQG ਦੀ ਹਿੱਸੇਦਾਰੀ ਨਾਲ ਅਡਾਨੀ ਗਰੁੱਪ ਦੇ ਸ਼ੇਅਰਾਂ ''ਚ ਹੋਇਆ ਵਾਧਾ
Wednesday, May 24, 2023 - 03:27 PM (IST)
ਨਵੀਂ ਦਿੱਲੀ - ਅਡਾਨੀ ਗਰੁੱਪ (Adani Group) ਦੇ ਸ਼ੇਅਰਾਂ 'ਚ ਲਗਾਤਾਰ ਤੀਜੇ ਦਿਨ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਹਿੰਡਨਬਰਗ ਰਿਸਰਚ ਦੀ 24 ਜਨਵਰੀ ਨੂੰ ਆਈ ਰਿਪੋਰਟ ਤੋਂ ਬਾਅਦ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਬੁਰੀ ਤਰ੍ਹਾਂ ਡਿੱਗ ਗਏ ਹਨ। ਇਨ੍ਹਾਂ 'ਚੋਂ ਦੋ ਕੰਪਨੀਆਂ ਦੇ ਸ਼ੇਅਰਾਂ 'ਚ ਆਈ ਗਿਰਾਵਟ ਦੀ ਭਰਪਾਈ ਲਗਭਗ ਪੂਰੀ ਹੋ ਚੁੱਕੀ ਹੈ। ਦੱਸ ਦੇਈਏ ਕਿ ਬੰਦਰਗਾਹ ਤੋਂ ਲੈ ਕੇ ਬਿਜਲੀ ਤੱਕ ਦੇ ਕਾਰੋਬਾਰਾਂ ਵਾਲੇ ਇਸ ਸਮੂਹ ਦੇ ਸ਼ੇਅਰਾਂ ਨੂੰ ਅਮਰੀਕੀ ਨਿਵੇਸ਼ ਫਰਮ GQG ਪਾਰਟਨਰਜ਼ ਦੀ ਹਿੱਸੇਦਾਰੀ ਨਾਲ ਹੁਲਾਰਾ ਮਿਲਿਆ ਹੈ।
GQG ਨੇ ਅਡਾਨੀ ਦੇ ਸ਼ੇਅਰਾਂ ਵਿੱਚ ਆਪਣਾ ਨਿਵੇਸ਼ ਵਧਾ ਦਿੱਤਾ ਹੈ, ਜਿਸ ਸਦਕਾ ਉਹ ਅਡਾਨੀ ਸਮੂਹ ਦੀ ਕਿਸੇ ਨਵੀਂ ਪੇਸ਼ਕਸ਼ ਵਿੱਚ ਵੀ ਨਿਵੇਸ਼ ਕਰ ਸਕਦਾ ਹੈ। GQG ਨੇ ਗੌਤਮ ਅਡਾਨੀ ਗਰੁੱਪ 'ਚ ਆਪਣੀ ਕਰੀਬ 10 ਫ਼ੀਸਦੀ ਹਿੱਸੇਦਾਰੀ ਹੋਰ ਵਧਾ ਦਿੱਤੀ ਹੈ। ਇਸ ਨਾਲ ਸ਼ੇਅਰਾਂ ਦੀ ਕੀਮਤ $3.5 ਅਰਬ ਡਾਲਰ ਹੋ ਗਈ ਹੈ। ਦੱਸ ਦੇਈਏ ਕਿ ਅਜੇ ਤੱਕ ਇਹ ਜਾਣਕਾਰੀ ਹਾਸਲ ਨਹੀਂ ਹੋ ਸਕੀ ਕਿ GQG ਵਲੋਂ ਕਿਹੜੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦਦਾਰੀ ਗਈ ਹੈ।
ਮਾਰਚ ਦੇ ਮਹੀਨੇ ਦੀ ਜੇ ਗੱਲ ਕੀਤੀ ਜਾਵੇਂ ਤਾਂ ਮਾਰਚ ਵਿੱਚ GQG ਪਾਰਟਨਰਜ਼ ਨੇ 1.87 ਬਿਲੀਅਨ ਡਾਲਰ ਜਾਂ 15,446 ਕਰੋੜ ਰੁਪਏ ਵਿੱਚ ਅਡਾਨੀ ਸਮੂਹ ਗੀਆਂ ਚਾਰ ਕੰਪਨੀਆਂ ਵਿੱਚ ਪ੍ਰਮੋਟਰਾਂ ਦੇ ਸ਼ੇਅਰ ਖਰੀਦੇ ਹਨ। ਅਡਾਨੀ ਸਮੂਹ ਦੇ ਬਾਜ਼ਾਰ ਪੂੰਜੀਕਰਣ ਵਿੱਚ ਵਾਧਾ ਹੋਣ ਕਾਰਨ ਜੈਨ ਦੀ ਅਗਵਾਈ ਵਾਲੀ ਨਿਵੇਸ਼ ਫਰਮ ਦੇ ਸ਼ੇਅਰਾਂ ਦੀ ਕੀਮਤ ਵਾਧ ਗਈ ਹੈ। ਮਾਰਚ ਤੋਂ ਬਾਅਦ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਣ ਲਗਭਗ 50 ਫ਼ੀਸਦੀ ਯਾਨੀ 3.7 ਲੱਖ ਕਰੋੜ ਰੁਪਏ ਵੱਧ ਗਿਆ ਹੈ।