ਲਗਭਗ ਇੱਕ ਮਹੀਨੇ ਬਾਅਦ, ਰੂਸੀ ਸਟਾਕ ਮਾਰਕੀਟ ਵਿੱਚ ਵਪਾਰ ਮੁੜ ਹੋਇਆ ਸ਼ੁਰੂ

Thursday, Mar 24, 2022 - 02:31 PM (IST)

ਨਿਊਯਾਰਕ (ਏਪੀ) - ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਕਰੀਬ ਇੱਕ ਮਹੀਨੇ ਤੱਕ ਬੰਦ ਰਹੇ ਰੂਸੀ ਸ਼ੇਅਰ ਬਾਜ਼ਾਰ ਨੇ ਕਈ ਪਾਬੰਦੀਆਂ ਦੇ ਵਿਚਕਾਰ ਵੀਰਵਾਰ ਨੂੰ ਸੀਮਤ ਪੱਧਰ ਉੱਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਯੂਕਰੇਨ ਵਿਰੁੱਧ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਮਹੀਨੇ ਰੂਸੀ ਸਟਾਕ ਮਾਰਕੀਟ ਵਿੱਚ ਭਾਰੀ ਵਿਕਰੀ ਹੋਈ ਸੀ। ਪੱਛਮੀ ਦੇਸ਼ਾਂ ਦੁਆਰਾ ਵੱਖ-ਵੱਖ ਪਾਬੰਦੀਆਂ ਲਗਾਉਣ ਦੀ ਉਮੀਦ ਵਿੱਚ ਨਿਵੇਸ਼ਕਾਂ ਨੇ ਰੂਸੀ ਸਟਾਕ ਮਾਰਕੀਟ ਤੋਂ ਬਾਹਰ ਨਿਕਲਣ ਨੂੰ ਤਰਜੀਹ ਦਿੱਤੀ। ਇਸ ਤੋਂ ਬਾਅਦ 26 ਦਿਨਾਂ ਤੱਕ ਕਾਰੋਬਾਰ ਬੰਦ ਰਿਹਾ।

ਰੂਸੀ ਸਟਾਕ ਮਾਰਕੀਟ ਵਿੱਚ ਵਪਾਰ ਮੁੜ ਸ਼ੁਰੂ ਹੋਣ ਤੋਂ ਬਾਅਦ ਵੀ, ਗੈਜ਼ਪ੍ਰੋਮ ਅਤੇ ਰੋਸਨੇਫਟ ਵਰਗੀਆਂ ਦਿੱਗਜਾਂ ਕੰਪਨੀਆਂ ਵਿੱਚ ਸਿਰਫ ਥੋੜ੍ਹੇ ਜਿਹੇ ਲੈਣ-ਦੇਣ ਹੋਏ। ਮਾਸਕੋ ਐਕਸਚੇਂਜ ਦਾ ਸੂਚਕਾਂਕ ਐਮਓਐਕਸ ਵਪਾਰ ਦੇ ਪਹਿਲੇ ਮਿੰਟ ਵਿੱਚ ਅੱਠ ਪ੍ਰਤੀਸ਼ਤ ਤੱਕ ਚੜ੍ਹ ਗਿਆ। ਵਿਦੇਸ਼ੀ ਨਿਵੇਸ਼ਕ ਇੱਥੇ ਵੇਚ ਨਹੀਂ ਸਕਦੇ ਹਨ ਅਤੇ ਵਪਾਰੀਆਂ ਨੂੰ ਵੀ ਸ਼ਾਰਟ ਸੇਲਿੰਗ ਦੀ ਮਨਾਹੀ ਹੈ। ਇਸ ਕਾਰਨ ਰੂਸ ਤੋਂ ਬਾਹਰ ਨਿਵੇਸ਼ਕਾਂ 'ਤੇ ਕਾਰੋਬਾਰ ਮੁੜ ਸ਼ੁਰੂ ਹੋਣ ਦਾ ਬਹੁਤ ਘੱਟ ਅਸਰ ਦੇਖਣ ਨੂੰ ਮਿਲੇਗਾ। 

MSCI Inc. ਨੇ ਰੂਸੀ ਸਟਾਕ ਮਾਰਕੀਟ ਨੂੰ ਨਿਵੇਸ਼ ਲਈ ਅਯੋਗ ਕਰਾਰ ਦਿੱਤਾ ਹੈ ਅਤੇ ਇਸਨੂੰ ਗਲੋਬਲ ਸੂਚਕਾਂਕ ਦੀ ਸੂਚੀ ਤੋਂ ਵੀ ਹਟਾ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News